CBSEEducationIdioms (ਮੁਹਾਵਰੇ)Punjabi Viakaran/ Punjabi Grammarਮੁਹਾਵਰੇ (Idioms)

ਮੁਹਾਵਰੇ


ਪ, ਫ, ਬ, ਭ, ਮ, ਰ, ਲ, ਵ


69. ਪਾਣੀ ਸਿਰੋਂ ਲੰਘਣਾ (ਅਤਿ ਹੋ ਜਾਣੀ/ਹੱਦੋਂ ਵਧ ਜਾਣਾ) : ਰਾਹੁਲ ਦਿਨੋ-ਦਿਨ ਵਿਗੜਦਾ ਹੀ ਜਾ ਰਿਹਾ ਹੈ, ਪਰ ਹੁਣ ਤਾਂ ਪਾਣੀ ਸਿਰੋਂ ਲੰਘ ਗਿਆ ਹੈ। ਇਸ ਦਾ ਕੋਈ ਨਾ ਕੋਈ ਇਲਾਜ ਕਰਨਾ ਹੀ ਪੈਣਾ ਹੈ।

70. ਪੁੱਠੀਆਂ ਛਾਲਾਂ ਮਾਰਨੀਆਂ (ਬਹੁਤ ਖ਼ੁਸ਼ ਹੋਣਾ) : ਦਸਵੀਂ ਜਮਾਤ ਦੀ ਬੋਰਡ ਦੀ ਪਰੀਖਿਆ ਰੱਦ ਹੋਣ ਦੀ ਖ਼ਬਰ ਸੁਣ ਕੇ ਸੰਜਤ ਪੁੱਠੀਆਂ ਛਾਲਾਂ ਮਾਰਨ ਲੱਗ ਪਿਆ।


71. ਫ਼ਸਲੀ ਬਟੇਰਾ ਹੋਣਾ (ਮਤਲਬ ਵੇਲੇ ਨੇੜੇ ਆਉਣ ਵਾਲਾ) : ਅਜੋਕੇ ਨੇਤਾ ਫ਼ਸਲੀ ਬਟੇਰੇ ਹਨ, ਜੋ ਆਪਣੇ ਮਤਲਬ ਲਈ ਪਾਰਟੀ ਹੀ ਬਦਲ ਲੈਂਦੇ ਹਨ।

72. ਫੁੱਲੇ ਨਾ ਸਮਾਉਣਾ (ਬਹੁਤ ਖ਼ੁਸ਼ ਹੋਣਾ) : ਬਾਰ੍ਹਵੀਂ ਜਮਾਤ ਵਿੱਚੋਂ 98% ਅੰਕ ਪ੍ਰਾਪਤ ਕਰਨ ‘ਤੇ ਵੰਸ਼ ਅਤੇ ਉਸ ਮਾਪੇ ਫੁੱਲੇ ਨਾ ਸਮਾਏ।

73. ਫੁੱਲਾਂ ਵਾਂਗ ਰੱਖਣਾ (ਬਹੁਤ ਲਾਡ-ਪਿਆਰ ਨਾਲ ਰੱਖਣਾ) : ਸਰੋਜ ਨੇ ਆਪਣੀ ਨੂੰਹ ਨੂੰ ਫੁੱਲਾਂ ਵਾਂਗ ਰੱਖਿਆ ਹੈ।


74. ਬਾਤ ਦਾ ਬਤੰਗੜ ਬਣਾਉਣਾ (ਨਿੱਕੀ ਜਿਹੀ ਗੱਲ ਵਧਾ ਕੇ ਝਗੜਾ ਕਰਨਾ) : ਗੱਲ ਤਾਂ ਕੁਝ ਵੀ ਨਹੀਂ ਸੀ, ਉਸ ਨੇ ਐਵੇਂ ਹੀ ਬਾਤ ਦਾ ਬਤੰਗੜ ਬਣਾ ਲਿਆ।

75. ਬਾਤ ਨਾ ਪੁੱਛਣੀ (ਸਾਰ ਨਾ ਲੈਣੀ) : ਵਿਦੇਸ਼ ਜਾ ਕੇ ਰਾਜਦੀਪ ਨੇ ਆਪਣੇ ਬਜ਼ੁਰਗ ਮਾਤਾ-ਪਿਤਾ ਦੀ ਬਾਤ ਨਾ ਪੁੱਛੀ।


76. ਭਾਂਡਾ ਚੁਰਾਹੇ ਵਿੱਚ ਭੱਜਣਾ (ਪਾਜ ਉੱਘੜ ਜਾਣਾ) : ਡੇਰੇ ਵਾਲਾ ਬਾਬਾ ਬੜਾ ਗਿਆਨੀ-ਧਿਆਨੀ ਬਣਿਆ ਫਿਰਦਾ ਸੀ, ਪਰ ਪੁਲਿਸ ਨੇ ਉਸ ਦੇ ਗੰਦੇ ਧੰਦਿਆਂ ਦੀ ਖ਼ਬਰ ਅਖ਼ਬਾਰ ਵਿੱਚ ਛਪਵਾ ਕੇ ਉਸ ਦਾ ਭਾਂਡਾ ਚੁਰਾਹੇ ਵਿੱਚ ਭੰਨ੍ਹਿਆ ।


77. ਮੂੰਹ ‘ਤੇ ਹਵਾਈਆਂ ਉੱਡਣੀਆਂ (ਸਹਿਮ ਜਾਣਾ, ਭਰ ਜਾਣਾ) : ਹਿਸਾਬ ਦਾ ਪਰਚਾ ਏਨਾ ਮੁਸ਼ਕਲ ਸੀ ਕਿ ਵੇਖਦਿਆਂ ਸਾਰ ਹੀ ਵਿਦਿਆਰਥੀਆਂ ਦੇ ਮੂੰਹ ‘ਤੇ ਹਵਾਈਆਂ ਉੱਡ ਗਈਆਂ।


78. ਰੱਤ ਖੋਲਣ ਲੱਗਣੀ (ਬਹੁਤ ਗੁੱਸਾ ਆਉਣਾ) : ਜਦੋਂ ਹਰਨਾਮੀ ਨੇ ਗੁਰਜੀਤ ਦੀ ਬੇਟੀ ਦੇ ਚਰਿੱਤਰ ਬਾਰੇ ਗ਼ਲਤ ਅਫ਼ਵਾਹ ਫੈਲਾਈ ਤਾਂ ਉਸ ਦਾ ਰੱਤ ਖੋਲਣ ਲੱਗ ਗਿਆ/ਪਿਆ।

79. ਰੰਗ ਵਿੱਚ ਭੰਗ ਪਾਉਣਾ (ਖ਼ੁਸ਼ੀ ਵਿੱਚ ਵਿਘਨ ਪਾਉਣਾ) : ਵਿਆਹ ਵਾਲੇ ਦਿਨ ਦੀਪੀ ਦੀ ਦਾਦੀ ਨੂੰ ਦਿਲ ਦਾ ਦੌਰਾ ਪੈ ਜਾਣ ਕਾਰਨ ਰੰਗ ਵਿੱਚ ਭੰਗ ਪੈ ਗਿਆ।


80. ਲਗਾਮ ਢਿੱਲੀ ਛੱਡ ਦੇਣੀ (ਹੱਦੋਂ ਵੱਧ ਖੁੱਲ੍ਹ ਦੇ ਕੇ ਰੱਖਣੀ) : ਮਾਪਿਆਂ ਨੂੰ ਨੌਜੁਆਨ ਧੀਆਂ ਪੁੱਤਰਾਂ ਦੀ ਲਗਾਅ ਢਿੱਲੀ ਨਹੀਂ ਛੱਡਣੀ ਚਾਹੀਦੀ, ਕਿਉਂਕਿ ਇਸ ਉਮਰੇ ਉਹ ਕੁਰਾਹੇ ਪੈ ਸਕਦੇ ਹਨ।


81. ਵਾਛਾਂ ਖਿੜ ਜਾਣੀਆਂ (ਖੁਸ਼ ਹੋ ਜਾਣਾ) : ਜਦੋਂ ਰਾਜਦੀਪ ਨੂੰ ਅਮਰੀਕਾ ਦੀ ਪੀ.ਆਰ. ਮਿਲ ਗਈ ਤਾਂ ਉਸ ਦੀਆਂ ਵਾਛਾਂ ਖਿੜ ਗਈਆਂ।