ਕਵਿਤਾ : ਆਪਣੇ ਦੁੱਖਾਂ ਤੋਂ ਅਣਜਾਣ ਮਾਂ
ਤੜਕੇ ਦਾ ਚੜਿਆ ਹੋਇਆ ਸੂਰਜ ਹੈ ਮਾਂ,
ਪ੍ਰੇਮ ਦੇ ਦਰਿਆ ਦੀ ਸੂਰਤ ਹੈ ਮਾਂ,
ਖਰੀਦੇ ਹੋਏ ਫੁੱਲਾਂ ਦੀ ਖੁਸ਼ਬੂ ਹੈ ਮਾਂ,
ਵਹਿੰਦੀ ਹੋਈ ਨਦੀ ਦੀ ਅਵਾਜ਼ ਹੈ ਮਾਂ,
ਡਿੱਗੇ ਹੋਏ ਦਿਲਾਂ ਦਾ ਅਰਮਾਨ ਹੈ ਮਾਂ,
ਪਰ ਆਪਣੇ ਸਭ ਦੁੱਖਾਂ ਤੋਂ ਅਣਜਾਣ ਹੈ ਮਾਂ।
ਵਸਦੇ ਹੋਏ ਘਰਾਂ ਦੀ ਸ਼ਾਨ ਹੈ ਮਾਂ,
ਇਸ ਅਜੋਕੀ ਸ੍ਰਿਸ਼ਟੀ ਲਈ ਸਨਮਾਨ ਹੈ ਮਾਂ,
ਸੂਰਜ ਦੀਆਂ ਕਿਰਨਾਂ ਦੀ ਲੋਹ ਹੈ ਮਾਂ,
ਡੁਬਦੇ ਹੋਏ ਸੂਰਜ ਦੀ ਲਿਸ਼ਕੋਰ ਹੈ ਮਾਂ,
ਵਹਿੰਦੇ ਹੋਏ ਗਮਾਂ ਦੀ ਅਹਿਸਾਸ ਹੈ ਮਾਂ,
ਪਰ ਆਪਣੇ ਹੀ ਆਪ ਵਿੱਚ ਇੱਕ ਰਾਜ਼ ਹੈ ਮਾਂ।
ਰਾਹ ਵਿੱਚ ਆਈਆਂ ਮੁਸ਼ਕਲਾਂ ਦਾ ਦੌਰ ਹੈ ਮਾਂ,
ਟੁੱਟੇ ਹੋਏ ਰਿਸ਼ਤਿਆਂ ਦਾ ਜੋੜ ਹੈ ਮਾਂ,
ਟੁਰਦੀ ਹੋਈ ਜ਼ਿੰਦਗੀ ਦਾ ਜਹਾਜ਼ ਹੈ ਮਾਂ,
ਅੱਜ ਦੀ ਮੇਰੀ ਇਸ ਕਵਿਤਾ ਦੇ ਪਹਿਲੇ ਪੜਾਅ ਤੋਂ
ਅੰਤ ਤੱਕ ਹਲੇ ਵੀ ਮੇਰੇ ਲਈ ਇੱਕ ਰਾਜ਼ ਹੈ ਮਾਂ।