ਕਵਿਤਾ : ਸੁਪਰ ਮੌਮ ਲਈ ਚੈਲਿੰਜ
ਸੁਪਰ ਮੌਮ ਨੇ ਸੁਪਰਫਾਸਟ ਯੁੱਗ ਵਿੱਚ ਬੱਚੇ ਨੂੰ ਸੁਪਰ ਚਾਇਲਡ ਬਣਾਉਣਾ ਹੈ,
ਕਿਡ ਨੂੰ ਜ਼ਮਾਨੇ ਨਾਲ ਰੱਖਣ ਲਈ ਐਕਸਟਰਾ ਧਿਆਨ ਲਗਾਉਣਾ ਹੈ।
ਸਹੂਲਤਾਂ ਦੇ ਕੇ, ਡਾਕਟਰੀ ਜਾਂਚ ਕਰਵਾ ਕੇ, ਚੰਗੇ ਸਕੂਲ ਵਿੱਚ ਪੜ੍ਹਾਉਣਾ ਹੈ।
ਹੈਲਦੀ ਫੂਡ ਦੇ ਕੇ, ਸਪੋਰਟਸ ਵਿੱਚ ਲਗਾ ਕੇ, ਡਾਂਸ-ਮਿਊਜ਼ਿਕ ਸਿਖਾਉਣਾ ਹੈ।
ਮੈਥਸ, ਸਾਇੰਸ ਵਿੱਚ ਅੱਗੇ ਵਧਾਉਣ ਲਈ ਕਰੈਸ਼ ਕੋਰਸ ਜੁਆਇਨ ਕਰਵਾਉਣਾ ਹੈ।
ਸੁਪਰਮੌਮ ਨੇ ਸਿਸਟੇਮੈਟਿਕਲੀ ਚੱਲ ਕੇ ਆਪਣਾ ਫ਼ਰਜ਼ ਨਿਭਾਉਣਾ ਹੈ।
ਆਪਣੇ ਕੈਰੀਅਰ ਦੇ ਨਾਲ-ਨਾਲ ਸਭ ਜ਼ਿੰਮੇਵਾਰੀਆਂ ਨੂੰ ਨਿਭਾਉਣਾ ਹੈ।
ਆਫ਼ਿਸ ਦੇ ਕੰਮ ਨੂੰ ਨੁਕਸਾਨ ਨਾ ਪਹੁੰਚੇ ਉਧਰ ਵੀ ਧਿਆਨ ਲਗਾਉਣਾ ਹੈ।
ਬੌਸ ਨੂੰ ਇੰਨਫੌਮ ਕਰਕੇ, ਸ਼ੈਡਿਊਲ ਹਫ਼ਤੇ ਦਾ ਬਣਾ ਕੇ, ਬਾਹਰ ਘੁੰਮਾਉਣ ਲਿਜਾਣਾ ਹੈ।
ਪੀ.ਟੀ.ਐੱਮ. ਤੇ ਸਕੂਲੀ ਸਮਾਗਮ ਨਾ ਕਰਕੇ ਨਜ਼ਰਅੰਦਾਜ਼, ਆਫ਼ਿਸ਼ੀਅਲ ਮੀਟਿੰਗ ਤੇ ਜਾਣਾ ਹੈ।
ਤਾਂ ਹੀ ਸੁਪਰਕੌਮ ਕਹਾਉਣਾ ਹੈ, ਤਾਂ ਹੀ ਸੁਪਰਮੌਮ ਕਹਾਉਣਾ ਹੈ।