ਕਵਿਤਾ : ਮਾਂ ਦੀ ਮਮਤਾ
ਮਾਂ ਦੀ ਮਮਤਾ ਬੱਚੇ ਲਈ ਗਹਿਣਾ
ਬੱਚੇ ਨੇ ਤਾਂ ਮਾਂ ਦੇ ਦਿਲ ਵਿੱਚ ਰਹਿਣਾ ਹੈ ਹੁੰਦਾ
ਮਾਂ ਨੇ ਤਾਂ ਬੱਚੇ ਲਈ ਸਭ ਕੁੱਝ ਸਹਿਣਾ ਹੈ ਹੁੰਦਾ
ਮਾਂ ਦਾ ਪਿਆਰ ਤਾਂ ਬੱਚੇ ਲਈ ਗਹਿਣਾ ਹੈ ਹੁੰਦਾ
ਬਸ ਮਮਤਾ ਦੀ ਧਾਰਾ ਦੀ ਤਰ੍ਹਾਂ ਵਹਿਣਾ ਹੈ ਹੁੰਦਾ
ਉਸ ਮਾਂ ਦੀਆਂ ਤਾਰੀਫ਼ਾਂ ਮੈਂ ਕਿਵੇਂ ਕਰਾਂ
ਰੱਬ ਦੀ ਪੂਜਾ ਦੇ ਸਮਾਨ ਹੈ ਮਾਂ ਦੀ ਪੂਜਾ
ਇਸ ਤੋਂ ਵਧੀਆ ਲਗਦਾ ਹੈ ਨਾ ਕੋਈ ਦੂਜਾ
ਜਿਸ ਦੀਆਂ ਝਿੜਕਾਂ ਵਿੱਚ ਵੀ ਹੁੰਦਾ ਹੈ ਅਥਾਹ ਪਿਆਰ
ਜਿਸ ਨੂੰ ਦੇਖਦੇ ਹੁੰਦਾ ਹੈ ਦਿਲ ਖੁਸ਼ ਗਵਾਰ
ਜੋ ਤਪਦੇ ਦਿਲ ਵਿੱਚ ਠੰਢ ਹਮੇਸ਼ਾ ਹੈ ਪਾਉਂਦੀ
ਜੋ ਹਨੇਰੇ ਰਾਹਾਂ ਤੇ ਦੀਪ ਹੈ ਜਗਾਉਂਦੀ।
ਨਾ ਬੋਲ ਕੇ, ਨਾ ਲਿਖ ਕੇ ਕਹਿ ਸਕਦੀ ਹਾਂ
ਇੱਕ ਤਸਵੀਰ ਹੈ ਬਣਾਈ ਮੈਂ ਉਸਦੀ ਆਪਣੇ ਦਿਲ ਵਿੱਚ
ਉਸ ਦੇ ਮਿਟਣ ਬਾਰੇ ਨਾ ਕਦੇ ਸੋਚ ਸਕਦੀ ਹਾਂ