ਕਵਿਤਾ : ਮਾਂ
ਮਾਂ ਨਾ ਹੁੰਦੀ ਤਾਂ ਜਗ ਨਾ ਹੁੰਦਾ
ਮਾਂ ਸ਼ਬਦ ਹੈ ਐਸਾ ਨਾਂ,
ਜਿਸਦੀ ਠੰਢੜੀ-ਮਿੱਠੜੀ ਛਾਂ।
ਮਾਂ ਮਮਤਾ ਦਾ ਨਾਂ ਹੈ ਦੂਜਾ,
ਹਰ ਕੋਈ ਕਰਦਾ ਇਸਦੀ ਪੂਜਾ।
ਮਾਂ ਨਾ ਹੁੰਦੀ, ਜਗ ਨਾ ਹੁੰਦਾ,
ਧਰਤੀ ਤੇ ਫਿਰ, ਰੱਬ ਨਾ ਹੁੰਦਾ।
ਮਾਂ ਕਰਦੀ ਹੈ ਸਭ ਨੂੰ ਪਿਆਰ,
ਤਾਂਹੀਉ ਕਰਦੇ ਨੇ ਸਾਰੇ ਮਾਂ ਦਾ ਸਤਿਕਾਰ,
ਸਾਰਾ ਦਿਨ ਉਹ ਲਾਡ ਲਡਾਵੇ,
ਦੇਵੇ ਚੀਜ਼ ਜੋ ਮਨ ਭਾਵੇ।
ਮਮਤਾ ਨਾਲ ਉਸਦਾ ਦਿਲ ਹੈ ਭਰਿਆ,
ਤਾਂਹੀਉ ਦੁੱਖ ਉਸਨੇ ਹੈ ਜ਼ਰਿਆ।
ਸਹਿ ਕੇ ਤੰਗੀ ਫਿਰ ਵੀ ਮੁਸਕਰਾਵੇ,
ਕਦੀ ਕਿਸੇ ਨੂੰ ਦੁੱਖ ਨਾ ਸੁਣਾਵੇ।
ਹੋਠਾਂ ਤੇ ਕਦੀ ਫਰਿਆਦ ਨਾ ਲਿਆਵੇ,
ਹਰ ਇੱਕ ਦੀ ਖੁਸ਼ੀ ਲਈ ਬਲਿਹਾਰੇ ਜਾਵੇ।
ਮਾਂ ਉਹ ਸ਼ਕਤੀ ਹੈ
ਮੇਰੀ ਪਵਿੱਤਰ ਭਗਤੀ ਹੈ
ਮਾਂ ਹੈ ਇੱਕ ਘਟਾ ਨਿਰਾਲੀ,
ਇੱਕ ਸੋਹਣੇ ਫੁੱਲਾਂ ਦੀ ਡਾਲੀ
ਮਾਂ ਹੈ ਮਮਤਾ ਦੀ ਮੂਰਤ,
ਇਹ ਹੈ ਰੱਬ ਦੀ ਇੱਕ ਸੂਰਤ।
ਮਾਂ ਦੀ ਪੂਜਾ ਰੱਬ ਦੀ ਪੂਜਾ,
ਮਾਂ ਮਮਤਾ ਦਾ ਰੂਪ ਹੈ ਦੂਜਾ।
ਰੱਬ ਨੂੰ ਜੇ ਕੋਈ ਪਾਉਣਾ ਚਾਹੇ,
ਮਾਂ ਦੀ ਭਗਤੀ ਕਰਦਾ ਜਾਵੇ।