BloggingKavita/ਕਵਿਤਾ/ कविताMother's dayPoetry

ਕਵਿਤਾ : ਪੂਜਣ ਯੋਗ ਮਾਂ


ਪੂਜਣ ਯੋਗ ਹੈ ਮਾਂ ਦੁਨੀਆਂ ਤੇ, ਪੂਜਣ ਯੋਗ ਹੈ ਮਾਂ

ਆਖਣ ਨੂੰ ਅਸੀਂ ਮਾਂ ਕਹਿੰਦੇ ਹਾਂ, ਦੂਜਾ ਰੱਬ ਦਾ ਨਾਂ

ਮਾਂ ਦੇ ਮੁੱਖ ਤੋਂ ਇਕੋ ਲੋਰੀ ਦਿੰਦੀ ਘੂਕ ਸੂਲਾ

ਸੱਚੇ ਦਿਲ ਤੋਂ ਕਰ ਅਰਦਾਸਾਂ ਟਾਲੇ ਲੱਖਾਂ ਬਲਾ

ਲੱਖ ਕਸੂਰ ਬੱਚੇ ਦਾ ਹੋਵੇ ਫੇਰ ਵੀ ਕਰੇ ਖਿਮਾਂ

ਪੂਜਣ ਯੋਗ ਹੈ ਮਾਂ ਦੁਨੀਆਂ ਤੇ, ਪੂਜਣ ਯੋਗ ਹੈ ਮਾਂ।

ਸਿਰੀ ਜਿਹਨਾਂ ਦੇ ਮਾਂ ਦਾ ਸਾਇਆ, ਭਾਗਾਂ ਭਰੇ ਨਸੀਬ

ਕਰੋੜਪਤੀ ਵੀ ਮਾਂ ਤੋਂ ਬਿਨ੍ਹਾਂ ਹਨ ਜਗ ਤੇ ਬਹੁਤ ਗਰੀਬ

ਮਾਂ ਦੇ ਰੁੱਖ ਬਿਨ ਹੋਰ ਨਾ ਜਗ ਤੇ, ਸੰਘਣੀ ਕਿਸੇ ਦੀ ਛਾਂ

ਪੂਜਣ ਯੋਗ ਹੈ ਮਾਂ ਦੁਨੀਆਂ ਤੇ, ਪੂਜਣ ਯੋਗ ਹੈ ਮਾਂ।

ਮਾਂ ਹੀ ਤੀਰਥ, ਮੱਕਾ, ਕਾਅਬਾ, , ਮਾਂ ਹੀ ਧਰਮ ਅਸਥਾਨ

ਜਿਸਨੇ ਜਨਮ ਅਸਾਂ ਨੂੰ ਦਿੱਤਾ, ਉਸ ਤੋਂ ਕੌਣ ਮਹਾਨ

ਬੱਚਿਆਂ ਲਈ ਦੁੱਖ ਹੱਸਕੇ ਸਹਿੰਦੀ, ਦੁੱਖ ਦਾ ਨਾ ਦਿਸੇ ਨਿਸ਼ਾਨ।

ਪੂਜਣ ਯੋਗ ਹੈ ਮਾਂ ਦੁਨੀਆਂ ਤੇ, ਪੂਜਣ ਯੋਗ ਹੈ ਮਾਂ।

ਸੌ-ਸੌ ਪੂਜਾ ਪਾਠ ਬਰਾਬਰ, ਮਾਂ ਦੀ ਇੱਕ ਅਸੀਸ

ਜਾਨ ਵੀ ਦਿੰਦੀ ਬੱਚਿਆਂ ਖ਼ਾਤਰ, ਮੰਗੇ ਮੂਲ ਨਾ ਚੀਜ਼

ਪੀ ਲੈਂਦੀ ਹੈ ਡੀਕਾਂ ਲਾ ਕੇ, ਦੁੱਖਾਂ ਭਰੀ ਝਕਾਂ

ਪੂਜਣ ਯੋਗ ਹੈ ਮਾਂ ਦੁਨੀਆਂ ਤੇ, ਪੂਜਣ ਯੋਗ ਹੈ ਮਾਂ।