28 ਫ਼ਰਵਰੀ ਕਾ ਮਹੱਤਵ
ਪੰਜਾਬ ਦੇ ਵਿਦਿਆਰਥੀਆਂ ਲਈ 28 ਫਰਵਰੀ ਦਾ ਦਿਨ ਇਤਿਹਾਸਕ ਹੈ। ਇਸ ਦਿਨ ਵਿਦਿਆਰਥੀਆਂ ਨੂੰ ਹਲੂਣ ਕੇ ਜਗਾਉਣ ਅਤੇ ਉਨ੍ਹਾਂ ਦੀ ਅਗਵਾਈ ਕਰਨ ਲਈ ਪੰਜਾਬ ਸਟੂਡੈਂਟਸ ਯੂਨੀਅਨ ਹੋਂਦ ਵਿੱਚ ਆਈ ਸੀ। 28 ਫਰਵਰੀ 1965 ਦੇ ਦਿਨ ਚੰਡੀਗੜ੍ਹ ਦੇ ਸੇਕਟਰ 15 ਦੀ ਮਾਰਕੀਟ ਵਿੱਚ ਹੋਈ ਕਨਵੈਨਸ਼ਨ ਵਿਚ ਪੰਜਾਬ ਸਟੂਡੈਂਟਸ ਯੂਨੀਅਨ (ਪੀ ਐੱਸ ਯੂ) ਦੀ ਸਥਾਪਨਾ ਕੀਤੀ ਗਈ ਸੀ। ਕਨਵੈਨਸ਼ਨ ਦੀ ਪ੍ਰਧਾਨਗੀ ਰਾਮ ਮਨੋਹਰ ਲੋਹੀਆ ਨੇ ਕੀਤੀ ਸੀ।