BloggingLife

ਪੰਜਾਬੀ ਸੁਵਿਚਾਰ (Punjabi suvichar)


  • ਆਪਣੀ ਕਮਜ਼ੋਰੀ ਨੂੰ ਪਛਾਣਨਾ ਅਤੇ ਸਮੇਂ ਸਿਰ ਇਸ ਨੂੰ ਦੂਰ ਕਰਨ ਦਾ ਅਭਿਆਸ ਤੁਹਾਨੂੰ ਮਜ਼ਬੂਤ ਬਣਾਉਂਦਾ ਹੈ।
  • ਜ਼ਿੰਦਗੀ ਹਮੇਸ਼ਾ ਇੱਕ ਮੌਕਾ ਦਿੰਦੀ ਹੈ। ਸਾਦੇ ਸ਼ਬਦਾਂ ਵਿੱਚ ਇਸਨੂੰ ਕੱਲ ਕਿਹਾ ਜਾਂਦਾ ਹੈ।
  • ਜ਼ਿੰਦਗੀ ਸਾਨੂੰ ਉਹ ਸਭ ਦਿੰਦੀ ਹੈ ਜਿਸ ਦੇ ਅਸੀਂ ਯੋਗ (ਸਮਰੱਥ) ਹਾਂ ਇਸ ਲਈ ਆਪਣੀ ਯੋਗਤਾ ਵਧਾਓ, ਸਭ ਕੁਝ ਪ੍ਰਾਪਤ ਹੋ ਜਾਵੇਗਾ।
  • ਅਭਿਆਸ ਇੰਞ ਕਰੋ ਜਿਵੇਂ ਕਿ ਕਦੇ ਜਿੱਤੇ ਹੀ ਨਹੀਂ। ਖੇਡੋ ਇਸ ਤਰ੍ਹਾਂ ਜਿਵੇਂ ਤੁਸੀਂ ਕਦੇ ਹਾਰਨਾ ਹੀ ਨਹੀਂ।
  • ਜ਼ਿੰਦਗੀ ਦੇ ਸਫ਼ਰ ਵਿੱਚ ਅਸਫ਼ਲਤਾ ਰਾਹ ਦਾ ਅੰਤ ਨਹੀਂ, ਇਹ ਇੱਕ ਮੋੜ ਹੈ। ਇਸ ਤੋਂ ਸਿੱਖੋ ਅਤੇ ਅੱਗੇ ਵਧੋ।
  • ਅਸੀਂ ਦੂਜਿਆਂ ਨੂੰ ਨਹੀਂ ਬਦਲ ਸਕਦੇ, ਪਰ ਜੀਵਨ ਵਿੱਚ ਸਹੀ ਰਵੱਈਆ ਜ਼ਰੂਰ ਅਪਣਾ ਸਕਦੇ ਹਾਂ।
  • ਮਹਾਨ ਚੀਜ਼ਾਂ ਉਨ੍ਹਾਂ ਦੁਆਰਾ ਪ੍ਰਾਪਤ ਕੀਤੀਆਂ ਜਾਂਦੀਆਂ ਹਨ ਜੋ ਵਿਸ਼ਵਾਸ ਕਰਦੇ ਹਨ, ਕੋਸ਼ਿਸ਼ ਕਰਦੇ ਹਨ ਅਤੇ ਸਿੱਖਦੇ ਰਹਿੰਦੇ ਹਨ।