16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਦਸ਼ਾ
16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਦਸ਼ਾ (POLITICAL, SOCIAL AND ECONOMIC CONDITIONS OF THE PUNJAB IN THE BEGINNING OF THE 16TH CENTURY)
ਪ੍ਰਸ਼ਨ 1. ਲੋਧੀ ਵੰਸ਼ ਦਾ ਸੰਸਥਾਪਕ ਕੋਣ ਸੀ?
ਉੱਤਰ : ਬਹਿਲੋਲ ਲੋਧੀ
ਪ੍ਰਸ਼ਨ 2. ਬਹਿਲੋਲ ਲੋਧੀ ਕਦੋਂ ਦਿੱਲੀ ਦੇ ਸਿੰਘਾਸਨ ‘ਤੇ ਬੈਠਿਆ ਸੀ?
ਉੱਤਰ : 1451 ਈ. ਵਿੱਚ
ਪ੍ਰਸ਼ਨ 3. ਇਬਰਾਹੀਮ ਲੋਧੀ ਕਦੋਂ ਦਿੱਲੀ ਦੇ ਸਿੰਘਾਸਨ ‘ਤੇ ਬੈਠਿਆ ਸੀ?
ਉੱਤਰ : 1517 ਈ. ਵਿੱਚ
ਪ੍ਰਸ਼ਨ 4. ਦੌਲਤ ਖਾਂ ਲੋਧੀ ਕੌਣ ਸੀ?
ਉੱਤਰ : ਪੰਜਾਬ ਦਾ ਸੂਬੇਦਾਰ
ਪ੍ਰਸ਼ਨ 5. ਦੌਲਤ ਖਾਂ ਲੋਧੀ ਪੰਜਾਬ ਦਾ ਸੂਬੇਦਾਰ ਕਦੋਂ ਨਿਯੁਕਤ ਹੋਇਆ ਸੀ?
ਉੱਤਰ : 1500 ਈ. ਵਿੱਚ
ਪ੍ਰਸ਼ਨ 6. ਪੰਜਾਬ ਦੇ ਤਿਕੋਣੇ ਸੰਘਰਸ਼ ਵਿੱਚ ਕੌਣ ਸ਼ਾਮਲ ਨਹੀਂ ਸੀ?
ਉੱਤਰ : ਆਲਮ ਖਾਂ ਲੋਧੀ
ਪ੍ਰਸ਼ਨ 7. ਬਾਬਰ ਨੇ ਪੰਜਾਬ ‘ਤੇ ਪਹਿਲਾ ਹਮਲਾ ਕਦੋਂ ਕੀਤਾ?
ਉੱਤਰ : 1519 ਈ. ਵਿੱਚ
ਪ੍ਰਸ਼ਨ 8. ਬਾਬਰ ਨੇ ਸੈਦਪੁਰ ‘ਤੇ ਹਮਲਾ ਕਦੋਂ ਕੀਤਾ ਸੀ?
ਉੱਤਰ : 1520 ਈ. ਵਿੱਚ
ਪ੍ਰਸ਼ਨ 9. ਬਾਬਰ ਨੇ ਸੈਦਪੁਰ ‘ਤੇ ਹਮਲੇ ਸਮੇਂ ਕਿਹੜੇ ਸਿੱਖ ਗੁਰੂ ਸਾਹਿਬ ਨੂੰ ਗ੍ਰਿਫ਼ਤਾਰ ਕਰ ਲਿਆ ਸੀ?
ਉੱਤਰ : ਗੁਰੂ ਨਾਨਕ ਦੇਵ ਜੀ
ਪ੍ਰਸ਼ਨ 10. ਬਾਬਰ ਅਤੇ ਇਬਰਾਹੀਮ ਲੋਧੀ ਵਿਚਾਲੇ ਪਾਨੀਪਤ ਦੀ ਪਹਿਲੀ ਲੜਾਈ ਕਦੋਂ ਹੋਈ?
ਉੱਤਰ : 1526 ਈ. ਵਿੱਚ
ਪ੍ਰਸ਼ਨ 11. ਪਾਨੀਪਤ ਦੀ ਪਹਿਲੀ ਲੜਾਈ ਵਿੱਚ ਕਿਸਦੀ ਹਾਰ ਹੋਈ?
ਉੱਤਰ : ਇਬਰਾਹੀਮ ਲੋਧੀ ਦੀ
ਪ੍ਰਸ਼ਨ 12. 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦਾ ਮੁਸਲਿਮ ਸਮਾਜ ਕਿੰਨੇ ਵਰਗਾਂ ਵਿੱਚ ਵੰਡਿਆ ਹੋਇਆ ਸੀ?
ਉੱਤਰ : ਤਿੰਨ
ਪ੍ਰਸ਼ਨ 13.16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੇ ਮੁਸਲਿਮ ਸਮਾਜ ਦੀ ਉੱਚ ਸ਼੍ਰੇਣੀ ਵਿੱਚ ਕੌਣ ਸ਼ਾਮਲ ਨਹੀਂ ਸੀ?
ਉੱਤਰ : ਵਪਾਰੀ
ਪ੍ਰਸ਼ਨ 14. 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੇ ਮੁਸਲਿਮ ਸਮਾਜ ਦੀ ਮੱਧ ਸ਼੍ਰੇਣੀ ਵਿੱਚ ਕੌਣ ਸ਼ਾਮਲ ਸੀ?
ਉੱਤਰ : ਵਪਾਰੀ, ਸੈਨਿਕ ਅਤੇ ਕਿਸਾਨ
ਪ੍ਰਸ਼ਨ 15. 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੇ ਮੁਸਲਿਮ ਸਮਾਜ ਦੀ ਨੀਵੀਂ ਸ਼੍ਰੇਣੀ ਵਿੱਚ ਕੌਣ ਸ਼ਾਮਲ ਨਹੀਂ ਸੀ?
ਉੱਤਰ : ਕਾਜ਼ੀ
ਪ੍ਰਸ਼ਨ 16. 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੇ ਮੁਸਲਮਾਨਾਂ ਦਾ ਸਭ ਤੋਂ ਪ੍ਰਸਿੱਧ ਸਿੱਖਿਆ ਦਾ ਕੇਂਦਰ ਕਿਹੜਾ ਸੀ?
ਉੱਤਰ : ਲਾਹੌਰ
ਪ੍ਰਸ਼ਨ 17. 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੇ ਲੋਕਾਂ ਦਾ ਮੁੱਖ ਕਿੱਤਾ ਕੀ ਸੀ?
ਉੱਤਰ : ਖੇਤੀਬਾੜੀ
ਪ੍ਰਸ਼ਨ 18. 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੀ ਸਭ ਤੋਂ ਪ੍ਰਸਿੱਧ ਫ਼ਸਲ ਕਿਹੜੀ ਸੀ?
ਉੱਤਰ : ਕਣਕ, ਚੌਲ ਅਤੇ ਗੰਨਾ
ਪ੍ਰਸ਼ਨ 19. 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦਾ ਸਭ ਤੋਂ ਪ੍ਰਸਿੱਧ ਉਦਯੋਗ ਕਿਹੜਾ ਸੀ?
ਉੱਤਰ : ਕੱਪੜਾ ਉਦਯੋਗ
ਪ੍ਰਸ਼ਨ 20. 16ਵੀਂ ਸਦੀ ਦੇ ਸ਼ੁਰੂ ਵਿੱਚ ਕਿਹੜਾ ਗਰਮ ਕੱਪੜਾ ਉਦਯੋਗ ਦਾ ਕੇਂਦਰ ਨਹੀਂ ਸੀ?
ਉੱਤਰ : ਜਲੰਧਰ
ਪ੍ਰਸ਼ਨ 21. 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦਾ ਸਭ ਤੋਂ ਪ੍ਰਸਿੱਧ ਵਪਾਰਿਕ ਕੇਂਦਰ ਕਿਹੜਾ ਸੀ?
ਉੱਤਰ : ਲਾਹੌਰ
ਪ੍ਰਸ਼ਨ 22. 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੇ ਲੋਕਾਂ ਦਾ ਪ੍ਰਮੁੱਖ ਧਰਮ ਕਿਹੜਾ ਸੀ?
ਉੱਤਰ : ਹਿੰਦੂ
ਪ੍ਰਸ਼ਨ 23. ਜੋਗੀਆਂ ਦੀ ਨਾਥਪੰਥੀ ਸ਼ਾਖਾ ਦੀ ਸਥਾਪਨਾ ਕਿਸਨੇ ਕੀਤੀ ਸੀ?
ਉੱਤਰ : ਗੋਰਖਨਾਥ
ਪ੍ਰਸ਼ਨ 24. ਪੁਰਾਣਾਂ ਵਿੱਚ ਵਿਸ਼ਨੂੰ ਦੇ ਕਿੰਨੇ ਅਵਤਾਰਾਂ ਦਾ ਵਰਣਨ ਕੀਤਾ ਗਿਆ ਹੈ?
ਉੱਤਰ : 24
ਪ੍ਰਸ਼ਨ 25. 16ਵੀਂ ਸਦੀ ਦੇ ਸ਼ੁਰੂ ਵਿੱਚ ਕਿਹੜਾ ਮਤ ਹਿੰਦੂ ਧਰਮ ਨਾਲ ਸੰਬੰਧਿਤ ਨਹੀਂ ਸੀ?
ਉੱਤਰ : ਸੂਫ਼ੀ ਮਤ
ਪ੍ਰਸ਼ਨ 26. ਇਸਲਾਮ ਦਾ ਸੰਸਥਾਪਕ ਕੌਣ ਸੀ?
ਉੱਤਰ : ਹਜ਼ਰਤ ਮੁਹੰਮਦ ਸਾਹਿਬ
ਪ੍ਰਸ਼ਨ 27. ਇਸਲਾਮ ਦੀ ਸਥਾਪਨਾ ਕਦੋਂ ਕੀਤੀ ਗਈ ਸੀ?
ਉੱਤਰ : ਸੱਤਵੀਂ ਸਦੀ ਵਿੱਚ
ਪ੍ਰਸ਼ਨ 28. ਇਸਲਾਮ ਦਾ ਪਹਿਲਾ ਖਲੀਫ਼ਾ ਕੌਣ ਸੀ?
ਉੱਤਰ : ਅਬੁ ਬਕਰ
ਪ੍ਰਸ਼ਨ 29. ਸੂਫ਼ੀ ਸ਼ੇਖਾਂ ਦੀ ਵਿਚਾਰਧਾਰਾ ਨੂੰ ਕੀ ਕਿਹਾ ਜਾਂਦਾ ਹੈ?
ਉੱਤਰ : ਤਸਵੁਫ਼
ਪ੍ਰਸ਼ਨ 30. ਚਿਸ਼ਤੀ ਸਿਲਸਿਲੇ ਦਾ ਸੰਸਥਾਪਕ ਕੌਣ ਸੀ?
ਉੱਤਰ : ਖਵਾਜਾ ਮੁਈਨਉੱਦੀਨ ਚਿਸ਼ਤੀ
ਪ੍ਰਸ਼ਨ 31. ਪੰਜਾਬ ਵਿੱਚ ਚਿਸ਼ਤੀ ਸਿਲਸਿਲੇ ਦਾ ਸਭ ਤੋਂ ਪ੍ਰਸਿੱਧ ਪ੍ਰਚਾਰਕ ਕੌਣ ਸੀ?
ਉੱਤਰ : ਸ਼ੇਖ ਫ਼ਰੀਦ ਜੀ
ਪ੍ਰਸ਼ਨ 32. ਪੰਜਾਬ ਵਿੱਚ ਸੁਹਰਾਵਰਦੀ ਸਿਲਸਿਲੇ ਦਾ ਮੁੱਖ ਕੇਂਦਰ ਕਿੱਥੇ ਸੀ?
ਉੱਤਰ : ਮੁਲਤਾਨ
ਪ੍ਰਸ਼ਨ 33. ਕੱਵਾਲੀ ਗਾਉਣ ਦੀ ਪ੍ਰਥਾ ਨੂੰ ਕਿਸਨੇ ਸ਼ੁਰੂ ਕੀਤਾ?
ਉੱਤਰ : ਸੂਫ਼ੀਆਂ ਨੇ