ਪਹਿਲਾ ਐਂਗਲੋ – ਸਿੱਖ ਯੁੱਧ
ਪਹਿਲਾ ਐਂਗਲੋ-ਸਿੱਖ ਯੁੱਧ : ਕਾਰਨ ਅਤੇ ਸਿੱਟੇ (FIRST ANGLO-SIKH WAR : CAUSES AND RESULTS)
ਪ੍ਰਸ਼ਨ 1. ਪਹਿਲੇ ਜਾਂ ਦੂਜੇ ਅੰਗਰੇਜ਼-ਸਿੱਖ ਯੁੱਧ ਸਮੇਂ ਪੰਜਾਬ ਦਾ ਮਹਾਰਾਜਾ ਕੌਣ ਸੀ?
ਉੱਤਰ : ਮਹਾਰਾਜਾ ਦਲੀਪ ਸਿੰਘ
ਪ੍ਰਸ਼ਨ 2. ਪਹਿਲਾ ਐਂਗਲੋ-ਸਿੱਖ ਯੁੱਧ ਕਦੋਂ ਲੜਿਆ ਗਿਆ?
ਉੱਤਰ : 1845–46 ਈ. ਵਿੱਚ
ਪ੍ਰਸ਼ਨ 3. ਪਹਿਲੇ ਐਂਗਲੋ-ਸਿੱਖ ਯੁੱਧ ਸਮੇਂ ਭਾਰਤ ਦਾ ਗਵਰਨਰ-ਜਨਰਲ ਕੌਣ ਸੀ?
ਉੱਤਰ : ਲਾਰਡ ਹਾਰਡਿੰਗ
ਪ੍ਰਸ਼ਨ 4. ਲਾਲ ਸਿੰਘ ਲਾਹੌਰ ਦਰਬਾਰ ਵਿੱਚ ਕਿਸ ਅਹੁੱਦੇ ‘ਤੇ ਸੀ?
ਉੱਤਰ : ਪ੍ਰਧਾਨ ਮੰਤਰੀ
ਪ੍ਰਸ਼ਨ 5. ਪਹਿਲੇ ਐਂਗਲੋ-ਸਿੱਖ ਯੁੱਧ ਸਮੇਂ ਲਾਲ ਸਿੰਘ ਕੌਣ ਸੀ?
ਉੱਤਰ : ਪ੍ਰਧਾਨ ਮੰਤਰੀ
ਪ੍ਰਸ਼ਨ 6. ਅੰਗਰੇਜ਼ਾਂ ਨੇ ਸਿੰਧ ‘ਤੇ ਕਦੋਂ ਕਬਜ਼ਾ ਕਰ ਲਿਆ ਸੀ?
ਉੱਤਰ : 1843 ਈ. ਵਿੱਚ
ਪ੍ਰਸ਼ਨ 7. ਗਵਰਨਰ ਜਨਰਲ ਲਾਰਡ ਹਾਰਡਿੰਗ ਨੇ ਸਿੱਖਾਂ ਨਾਲ ਯੁੱਧ ਦੀ ਘੋਸ਼ਣਾ ਕਦੋਂ ਕੀਤੀ?
ਉੱਤਰ : 1845 ਈ. ਵਿੱਚ
ਪ੍ਰਸ਼ਨ 8. ਪਹਿਲੇ ਜਾਂ ਦੂਸਰੇ ਐਂਗਲੋ-ਸਿੱਖ ਯੁੱਧ ਦੇ ਸਮੇਂ ਅੰਗਰੇਜ਼ੀ ਸੈਨਾ ਦਾ ਕਮਾਂਡਰ-ਇਨ-ਚੀਫ਼ ਕੌਣ ਸੀ?
ਉੱਤਰ : ਲਾਰਡ ਹਿਊਗ ਗਫ਼
ਪ੍ਰਸ਼ਨ 9. ਮੁਦਕੀ ਦੀ ਲੜਾਈ ਕਦੋਂ ਲੜੀ ਗਈ ਸੀ?
ਉੱਤਰ : 18 ਦਸੰਬਰ, 1845 ਈ.
ਪ੍ਰਸ਼ਨ 10. ਫ਼ਿਰੋਜ਼ਸ਼ਾਹ ਦੀ ਲੜਾਈ ਕਦੋਂ ਲੜੀ ਗਈ ਸੀ?
ਉੱਤਰ : 21 ਦਸੰਬਰ, 1845 ਈ.
ਪ੍ਰਸ਼ਨ 11. ਸਭਰਾਉਂ ਦੀ ਲੜਾਈ ਕਦੋਂ ਲੜੀ ਗਈ ਸੀ?
ਉੱਤਰ : 10 ਫਰਵਰੀ, 1846 ਈ.
ਪ੍ਰਸ਼ਨ 12. ਅੰਗਰੇਜ਼ਾਂ ਅਤੇ ਸਿੱਖਾਂ ਵਿਚਕਾਰ ਪਹਿਲਾ ਯੁੱਧ ਕਿਹੜੀ ਸੰਧੀ ਨਾਲ ਸਮਾਪਤ ਹੋਇਆ?
ਉੱਤਰ : ਲਾਹੌਰ ਦੀ ਸੰਧੀ
ਪ੍ਰਸ਼ਨ 13. ਲਾਹੌਰ ਦੀ ਸੰਧੀ ਕਦੋਂ ਹੋਈ ਸੀ?
ਉੱਤਰ : 9 ਮਾਰਚ, 1846 ਈ.
ਪ੍ਰਸ਼ਨ 14. ਪਹਿਲੇ ਐਂਗਲੋ-ਸਿੱਖ ਯੁੱਧ ਦੇ ਬਾਅਦ ਅੰਗਰੇਜ਼ਾਂ ਨੇ ਕਸ਼ਮੀਰ ਕਿਸ ਨੂੰ ਦੇ ਦਿੱਤਾ?
ਉੱਤਰ : ਗੁਲਾਬ ਸਿੰਘ ਨੂੰ
ਪ੍ਰਸ਼ਨ 15. ਭੈਰੋਵਾਲ ਦੀ ਸੰਧੀ ਜਦੋਂ ਹੋਈ ਸੀ?
ਉੱਤਰ : 16 ਦਸੰਬਰ, 1846 ਈ.