ਗੁਰੂ ਹਰਿ ਰਾਏ ਜੀ ਅਤੇ ਗੁਰੂ ਹਰਿ ਕ੍ਰਿਸ਼ਨ ਜੀ
ਗੁਰੂ ਹਰਿ ਰਾਏ ਜੀ ਅਤੇ ਗੁਰੂ ਹਰਿ ਕ੍ਰਿਸ਼ਨ ਜੀ (ਗੁਰੂ HAR RAI JI AND GURU HAR KRISHAN JI)
ਪ੍ਰਸ਼ਨ 1. ਸਿੱਖਾਂ ਦੇ ਸੱਤਵੇਂ ਗੁਰੂ ਕੌਣ ਸਨ?
ਉੱਤਰ : ਗੁਰੂ ਹਰਿ ਰਾਏ ਜੀ
ਪ੍ਰਸ਼ਨ 2. ਗੁਰੂ ਹਰਿ ਰਾਏ ਜੀ ਦਾ ਜਨਮ ਕਦੋਂ ਹੋਇਆ?
ਉੱਤਰ : 1630 ਈ. ਵਿੱਚ
ਪ੍ਰਸ਼ਨ 3. ਗੁਰੂ ਹਰਿ ਰਾਏ ਜੀ ਦੇ ਪਿਤਾ ਜੀ ਦਾ ਕੀ ਨਾਂ ਸੀ?
ਉੱਤਰ : ਗੁਰਦਿੱਤਾ ਜੀ
ਪ੍ਰਸ਼ਨ 4. ਗੁਰੂ ਹਰਿ ਰਾਏ ਜੀ ਗੁਰਗੱਦੀ ‘ਤੇ ਕਦੋਂ ਬਿਰਾਜਮਾਨ ਹੋਏ?
ਉੱਤਰ : 1645 ਈ. ਵਿੱਚ
ਪ੍ਰਸ਼ਨ 5. ਦਾਰਾ ਸ਼ਿਕੋਹ ਕੌਣ ਸੀ?
ਉੱਤਰ : ਸ਼ਾਹਜਹਾਂ ਦਾ ਵੱਡਾ ਪੁੱਤਰ
ਪ੍ਰਸ਼ਨ 6. ਗੁਰੂ ਹਰਿ ਰਾਏ ਜੀ ਨੇ ਆਪਣਾ ਉੱਤਰਾਧਿਕਾਰੀ ਕਿਸ ਨੂੰ ਨਿਯੁਕਤ ਕੀਤਾ?
ਉੱਤਰ : ਹਰਿ ਕ੍ਰਿਸ਼ਨ ਜੀ ਨੂੰ
ਪ੍ਰਸ਼ਨ 7. ਗੁਰੂ ਹਰਿ ਰਾਏ ਜੀ ਕਦੋਂ ਜੋਤੀ-ਜੋਤ ਸਮਾਏ ਸਨ?
ਉੱਤਰ : 1661 ਈ. ਵਿੱਚ
ਪ੍ਰਸ਼ਨ 8. ਸਿੱਖਾਂ ਦੇ ਅੱਠਵੇਂ ਗੁਰੂ ਕੌਣ ਸਨ?
ਉੱਤਰ : ਗੁਰੂ ਹਰਿ ਕ੍ਰਿਸ਼ਨ ਜੀ
ਪ੍ਰਸ਼ਨ 9. ਗੁਰੂ ਹਰਿ ਕ੍ਰਿਸ਼ਨ ਜੀ ਦਾ ਜਨਮ ਕਦੋਂ ਹੋਇਆ?
ਉੱਤਰ : 1656 ਈ. ਵਿੱਚ
ਪ੍ਰਸ਼ਨ 10. ਗੁਰੂ ਹਰਿ ਕ੍ਰਿਸ਼ਨ ਜੀ ਦੇ ਪਿਤਾ ਜੀ ਕੌਣ ਸਨ?
ਉੱਤਰ : ਗੁਰੂ ਹਰਿ ਰਾਏ ਜੀ
ਪ੍ਰਸ਼ਨ 11. ਸਿੱਖ ਇਤਿਹਾਸ ਵਿੱਚ ‘ਬਾਲ ਗੁਰੂ’ ਦੇ ਨਾਂ ਨਾਲ ਕਿਸ ਨੂੰ ਜਾਣਿਆ ਜਾਂਦਾ ਹੈ?
ਉੱਤਰ : ਗੁਰੂ ਹਰਿ ਕ੍ਰਿਸ਼ਨ ਜੀ ਨੂੰ
ਪ੍ਰਸ਼ਨ 12. ਗੁਰੂ ਹਰਿ ਕ੍ਰਿਸ਼ਨ ਜੀ ਗੁਰਗੱਦੀ ‘ਤੇ ਕਦੋਂ ਬਿਰਾਜਮਾਨ ਹੋਏ?
ਉੱਤਰ : 1661 ਈ. ਵਿੱਚ
ਪ੍ਰਸ਼ਨ 13. ਗੁਰੂ ਹਰਿ ਕ੍ਰਿਸ਼ਨ ਜੀ ਕਦੇ ਜੋਤੀ-ਜੋਤ ਸਮਾਏ?
ਉੱਤਰ : 1664 ਈ. ਵਿੱਚ
ਪ੍ਰਸ਼ਨ 14. ਗੁਰੂ ਹਰਿ ਕ੍ਰਿਸ਼ਨ ਜੀ ਕਿੱਥੇ ਜੋਤੀ-ਜੋਤ ਸਮਾਏ ਸਨ?
ਉੱਤਰ : ਦਿੱਲੀ