‘ਵ’ ਨਾਲ ਸ਼ੁਰੂ ਹੋਣ ਵਾਲੇ ਮੁਹਾਵਰੇ


1. ਵਾਛਾਂ ਖਿਲ ਜਾਣੀਆਂ – ਖ਼ੁਸ਼ ਹੋਣਾ – ਰਾਮ ਨੂੰ ਆਪਣੇ ਘਰ ਦੇਖ ਕੇ ਸ਼ੀਲਾ ਦੀਆਂ ਵਾਛਾਂ ਖਿਲ ਗਈਆਂ।

2. ’ਵਾ ਵਗ ਜਾਣੀ – ਬੁਰਾ ਰਿਵਾਜ ਆ ਜਾਣਾ – ਜਦੋਂ ਤੱਤੀ ’ਵਾ ਵਗ ਜਾਂਦੀ ਹੈ ਤਾਂ ਉਸ ਸਮੇਂ ਕਿਸੇ ਦਾ ਕੁੱਝ ਵਸਾਹ ਨਹੀਂ ਹੁੰਦਾ।

3. ਵਾਸਤੇ ਪਾਉਣੇ – ਤਰਲੇ ਕਰਨੇ – ਮਾਤਾ ਜੀ ਨੇ ਗੁਰਜੀਤ ਦੇ ਬਹੁਤ ਵਾਸਤੇ ਪਾਏ, ਪਰ ਉਹ ਨਾ ਮੰਨਿਆ।

4. ਵਾਲ ਵਿੰਗਾ ਨਾ ਹੋਣਾ – ਕੁਝ ਨਾ ਹੋਣਾ – ਇੰਨਾ ਭਿਆਨਕ ਐਕਸੀਡੈਂਟ ਹੋਣ ਤੋਂ ਬਾਅਦ ਵੀ ਉਸ ਦਾ ਵਾਲ ਵੀ ਵਿੰਗਾ ਨਹੀਂ ਹੋਇਆ।

5. ਵਾਲ-ਵਾਲ ਬੱਚਣਾ – ਕੋਈ ਨੁਕਸਾਨ ਨਾ ਹੋਣਾ – ਰੱਬ ਦਾ ਸ਼ੁਕਰ ਹੈ ਕਿ ਅੱਜ ਤਾਂ ਵਾਲ – ਵਾਲ ਬੱਚ ਗਏ।

6. ਵੱਟ ਖਾਣਾ – ਗੁੱਸਾ ਕਰਨਾ – ਪਤਾ ਨਹੀਂ ਸ਼ੀਲਾ ਨੂੰ ਕੀ ਹੋ ਗਿਆ ਹੈ, ਜਰਾ – ਜਰਾ ਗੱਲ ਤੇ ਵੱਟ ਖਾਈ ਜਾਂਦੀ ਹੈ।