‘ਦ’ ਨਾਲ ਸ਼ੁਰੂ ਹੋਣ ਵਾਲੇ ਮੁਹਾਵਰੇ
1. ਦਿਨ ਰਾਤ ਇੱਕ ਕਰਨਾ – ਬਹੁਤ ਮਿਹਨਤ ਕਰਨੀ – ਤਰੱਕੀ ਕਰਨ ਲਈ ਸਾਨੂੰ ਦਿਨ ਰਾਤ ਇੱਕ ਕਰਨ ਦੀ ਲੋੜ ਹੁੰਦੀ ਹੈ।
2. ਦਿਨ ਕੱਟੀ ਕਰਨਾ – ਮੁਸ਼ਕਲ ਨਾਲ ਗੁਜ਼ਾਰਾ ਕਰਨਾ – ਇੰਨੀ ਘੱਟ ਕਮਾਈ ਨਾਲ ਤਾਂ ਦਿਨ ਕੱਟੀ ਕਰਨ ਵਾਲੀ ਗੱਲ ਬਣ ਗਈ ਹੈ।
3. ਦਸਾਂ ਨਹੁੰਆਂ ਦੀ ਕਿਰਤ ਕਰਨੀ – ਹੱਕ ਹਲਾਲ ਦੀ ਕਮਾਈ ਕਰਨੀ – ਗੁਰੂ ਨਾਨਕ ਦੇਵ ਜੀ ਨੇ ਸਭਨਾਂ ਨੂੰ ਦਸਾਂ ਨਹੁੰਆਂ ਦੀ ਕਿਰਤ ਕਰਨ ਦੀ ਸਿੱਖਿਆ ਦਿੱਤੀ ਹੈ।