ਪੰਜਾਬੀ ਸੁਵਿਚਾਰ (Punjabi suvichar)


  • ਸਫਲਤਾ ਦਾ ਕੋਈ ਰਾਜ਼ ਨਹੀਂ ਹੈ। ਇਹ ਤੁਹਾਡੀ ਮਿਹਨਤ, ਦਿਸ਼ਾ ਅਤੇ ਤੁਹਾਡੀਆਂ ਗ਼ਲਤੀਆਂ ਤੋਂ ਸਿੱਖਣ ਦਾ ਨਤੀਜਾ ਹੈ।
  • ਪਰਿਵਰਤਨ ਕਦੇ ਦੁਖਦਾਈ ਨਹੀਂ ਹੁੰਦਾ, ਬਦਲਾਵ ਦਾ ਵਿਰੋਧ ਹੀ ਦਰਦਨਾਕ ਹੁੰਦਾ ਹੈ।
  • ਸੋਚ ਦਾ ਫਰਕ ਹੁੰਦਾ ਹੈ, ਨਹੀਂ ਤਾਂ ਮੁਸ਼ਕਲਾਂ ਤੁਹਾਨੂੰ ਕਮਜ਼ੋਰ ਬਣਾਉਣ ਲਈ ਨਹੀਂ ਆਉਂਦੀਆਂ, ਉਹ ਤੁਹਾਨੂੰ ਮਜ਼ਬੂਤ ਬਣਾਉਣ ਲਈ ਆਉਂਦੀਆਂ ਹਨ।
  • ਜ਼ਿੰਦਗੀ ਇੱਕ ਮਿੰਟ ਵਿੱਚ ਨਹੀਂ ਬਦਲਦੀ, ਪਰ ਇੱਕ ਮਿੰਟ ਵਿੱਚ ਲਿਆ ਫੈਸਲਾ ਜ਼ਿੰਦਗੀ ਬਦਲ ਦਿੰਦਾ ਹੈ।
  • ਮੁਸ਼ਕਲਾਂ ਦਾ ਵੀ ਸਾਹਮਣਾ ਕਰੋ ਤਾਂ ਜੋ ਅਸੀਂ ਉਨ੍ਹਾਂ ਨਾਲ ਲੜ ਕੇ ਮਜ਼ਬੂਤ ਬਣ ਸਕੀਏ।
  • ਚੰਗੀਆਂ ਕਿਤਾਬਾਂ ਅਤੇ ਚੰਗੇ ਇਨਸਾਨ ਤੁਰੰਤ ਸਮਝ ਨਹੀਂ ਆਉਂਦੇ। ਉਨ੍ਹਾਂ ਨੂੰ ਬਾਰ – ਬਾਰ ਪੜ੍ਹਨਾ ਅਤੇ ਸਮਝਣਾ ਪੈਂਦਾ ਹੈ।
  • ਜ਼ਿੰਦਗੀ ਪੌੜੀ ਚੜ੍ਹਨ ਵਰਗੀ ਹੈ। ਅਗਲੇ ਕਦਮ ਲਈ, ਹੇਠਲੇ ਪੜਾਅ ਨੂੰ ਛੱਡਣਾ ਪੈਂਦਾ ਹੈ।
  • ਕਾਮਯਾਬ ਹੋਣ ਲਈ ਤੁਹਾਡਾ ਆਪਣਾ ਇਰਾਦਾ ਕਿਸੇ ਵੀ ਹੋਰ ਪ੍ਰੇਰਣਾ ਨਾਲੋਂ ਵੱਧ ਮਹੱਤਵਪੂਰਨ ਹੈ।