Akhaan / Idioms (ਅਖਾਣ)CBSEclass 11 PunjabiClass 12 PunjabiClass 8 Punjabi (ਪੰਜਾਬੀ)Class 9th NCERT PunjabiEducationIdioms (ਮੁਹਾਵਰੇ)NCERT class 10thPunjab School Education Board(PSEB)Punjabi Viakaran/ Punjabi Grammarਮੁਹਾਵਰੇ (Idioms)

‘ਛ’ ਨਾਲ ਸ਼ੁਰੂ ਹੋਣ ਵਾਲੇ ਮੁਹਾਵਰੇ


1. ਛੱਕੇ ਛੁਡਾਉਣਾ – ਬੁਰੀ ਤਰ੍ਹਾਂ ਹਰਾਉਣਾ – ਭਾਰਤ ਦੁਸ਼ਮਣਾਂ ਦੇ ਹਮੇਸ਼ਾਂ ਹੀ ਛੱਕੇ ਛੁਡਾਉਂਦਾ ਹੈ।

2. ਛਿੰਝ ਪਾਉਣੀ – ਲੜ੍ਹਾਈ ਕਰਨੀ – ਬਾਈ ਜੀ, ਐਵੇਂ ਛਿੰਝ ਨਾ ਪਾਓ, ਗੱਲ ਸਮਝਣ ਦੀ ਕੋਸ਼ਿਸ਼ ਕਰੋ।

3. ਛਿੱਲ ਲਾਹੁਣਾ – ਬਹੁਤ ਲੁੱਟਣਾ – ਕੁਝ ਦੁਕਾਨਦਾਰ ਗਾਹਕਾਂ ਦੀ ਚੰਗੀ ਛਿੱਲ ਲਾਹੁਣ ਦੀ ਕੋਸ਼ਿਸ਼ ਕਰਦੇ ਹਨ।

4. ਛਾਈਂ ਮਾਈ ਹੋਣਾ – ਅਲੋਪ ਹੋ ਜਾਣਾ – ਚੋਰ ਗਲੀ ਵਿੱਚ ਬੈਠੀ ਮਾਈ ਦੀ ਸੋਨੇ ਦੀ ਮੁੰਦਰੀ ਖੋਹ ਕੇ ਛਾਈਂ ਮਾਈ ਹੋ ਗਿਆ।

5. ਛੱਤ ਸਿਰ ਤੇ ਚੁੱਕਣਾ – ਰੌਲਾ ਪਾਉਣਾ – ਛੁੱਟੀ ਵਾਲੇ ਦਿਨ ਬੱਚੇ ਘਰ ਦੀ ਛੱਤ ਸਿਰ ਤੇ ਚੁੱਕ ਲੈਂਦੇ ਹਨ।

6. ਛੱਜ ਵਿੱਚ ਪਾ ਕੇ ਛੱਟਣਾ – ਬਦਨਾਮੀ ਕਰਨੀ – ਰਾਜਨੀਤਿਕ ਪਾਰਟੀਆਂ ਇੱਕ ਦੂਜੇ ਨੂੰ ਛੱਜ ਵਿੱਚ ਪਾ ਕੇ ਛੱਟਦੀਆਂ ਹਨ।