‘ਘ’ ਨਾਲ ਸ਼ੁਰੂ ਹੋਣ ਵਾਲੇ ਮੁਹਾਵਰੇ
1. ਘੋਗਾ ਚਿੱਤ ਕਰਨਾ – ਜਾਨੋ ਮਾਰ ਦੇਣਾ – ਕੱਲ੍ਹ ਕੁਝ ਅਣਪਛਾਤੇ ਬੰਦਿਆਂ ਨੇ ਸਾਡੇ ਗੁਆਂਢੀ ਦਾ ਘੋਗਾ ਚਿੱਤ ਕਰ ਦਿੱਤਾ।
2. ਘਿਓ ਦੇ ਦੀਵੇ ਬਾਲਣਾ – ਖ਼ੁਸ਼ੀਆਂ ਮਨਾਉਣੀਆਂ – ਦੀਵਾਲੀ ਵਾਲੇ ਦਿਨ ਸਾਰੇ ਭਾਰਤਵਾਸੀ ਘਿਓ ਦੇ ਦੀਵੇ ਬਾਲਦੇ ਹਨ।
3. ਘਰੋਂ ਘਾਟੋਂ ਜਾਣਾ – ਕਿਸੇ ਪਾਸੇ ਜੋਗੇ ਨਾ ਰਹਿਣਾ – ਬੁਰੀ ਸੰਗਤ ਵਿੱਚ ਪੈਣ ਕਾਰਨ ਹਰਦੀਪ ਤਾਂ ਘਰੋਂ ਘਾਟੋਂ ਵੀ ਗਿਆ।
4. ਘੋੜੇ ਵੇਚ ਕੇ ਸੌਣਾ – ਬੇਫਿਕਰੇ ਹੋਣਾ – ਬੱਚੇ ਪੇਪਰ ਖ਼ਤਮ ਹੋਣ ਤੋਂ ਬਾਅਦ ਘੋੜੇ ਵੇਚ ਕੇ ਸੌਂਦੇ ਹਨ।
5. ਘਰ ਕਰਨਾ – ਦਿਲ ਵਿੱਚ ਸਮਾ ਜਾਣਾ – ਰੱਬ ਦੀਆਂ ਦਾਤਾਂ ਦੀਆਂ ਗੱਲਾਂ ਦਿਲ ਵਿੱਚ ਘਰ ਕਰ ਜਾਂਦੀਆਂ ਹਨ।
6. ਘਰ ਪੂਰਾ ਕਰਨਾ – ਤਸੱਲੀ ਕਰਾ ਦੇਣੀ – ਜਿੰਦਗੀ ਵਿੱਚ ਕੇਵਲ ਗੱਲਾਂ ਬਾਤਾਂ ਨਾਲ ਘਰ ਪੂਰਾ ਨਹੀਂ ਹੋਣਾ, ਮਿਹਨਤ ਕਰਨੀ ਪੈਣੀ ਹੈ।