‘ਸ’ ਨਾਲ ਸ਼ੁਰੂ ਹੋਣ ਵਾਲੇ ਮੁਹਾਵਰੇ


1. ਸਾਹ ਨਾ ਲੈਣ ਦੇਣਾ – ਰਤਾ ਵੀ ਅਰਾਮ ਨਾ ਕਰਨ ਦੇਣਾ – ਕਰਮੋ ਦੇ ਬੱਚੇ ਤਾਂ ਉਸਨੂੰ ਕਦੇ ਸਾਹ ਵੀ ਨਹੀਂ ਲੈਣ ਦਿੰਦੇ।

2. ਸਿਰੇ ਚਾੜ੍ਹਨਾ – ਕੰਮ ਪੂਰਾ ਕਰਨਾ – ਬੱਚਿਓ ! ਕੰਮ ਸਿਰੇ ਚਾੜ੍ਹ ਕੇ ਹੀ ਅਰਾਮ ਕਰਨਾ ਚਾਹੀਦਾ ਹੈ।

3. ਸੋਹਲੇ ਗਾਉਣਾ – ਗੁਣ ਗਾਉਣਾ – ਕਈ ਮਾਵਾਂ ਨੂੰ ਤਾਂ ਆਪਣੇ ਬੱਚਿਆਂ ਦੇ ਸੋਹਲੇ ਗਾਉਣ ਦੀ ਆਦਤ ਹੁੰਦੀ ਹੈ।

4. ਸਾਹ ਸੁੱਕ ਜਾਣਾ – ਬਹੁਤ ਡਰ ਜਾਣਾ – ਮੁੱਖ ਅਧਿਆਪਕ ਜੀ ਦੇ ਕਮਰੇ ਵਿੱਚ ਆਉਂਦਿਆਂ ਹੀ ਸਾਰੇ ਬੱਚਿਆਂ ਦੇ ਸਾਹ ਸੁੱਕ ਜਾਂਦੇ ਹਨ।

5. ਸੇਕ ਲੱਗਣਾ – ਦੁੱਖ ਪਹੁੰਚਣਾ – ਮਾਤਾ – ਪਿਤਾ ਆਪਣੇ ਬੱਚਿਆਂ ਨੂੰ ਸੇਕ ਵੀ ਲੱਗਣ ਦੇਣਾ ਨਹੀਂ ਚਾਹੁੰਦੇ।

6. ਸ਼ੇਰ ਹੋ ਜਾਣਾ – ਦਲੇਰ ਹੋ ਜਾਣਾ – ਆਪਣੇ ਵੱਡੇ ਭਰਾ ਨੂੰ ਦੇਖ ਕੇ ਛੋਟਾ ਭਰਾ ਸ਼ੇਰ ਹੋ ਗਿਆ।

7. ਸਿਰ ਤਲੀ ਤੋਂ ਧਰਨਾ – ਜਾਨ ਦੀ ਪ੍ਰਵਾਹ ਨਾ ਕਰਨੀ – ਦੇਸ਼ ਭਗਤਾਂ ਨੇ ਸਿਰ ਤਲੀ ‘ਤੇ ਰੱਖ ਕੇ ਦੇਸ਼ ਦੀ ਰੱਖਿਆ ਕੀਤੀ।