ਮੁਹਾਵਰੇ
ਮੁਹਾਵਰੇ (Idioms)
ਮੁਹਾਵਰੇ ਪੰਜਾਬੀ ਭਾਸ਼ਾ ਦੀ ਸ਼ਾਨ ਹੁੰਦੇ ਹਨ। ਸਾਡੇ ਬਜ਼ੁਰਗ ਅਕਸਰ ਗੱਲਬਾਤ ਵੇਲੇ ਮੁਹਾਵਰਿਆਂ ਦਾ ਖੁਲ੍ਹਾ ਪ੍ਰਯੋਗ ਕਰਦੇ ਹਨ। ਜਦੋਂ ਕਿਸੇ ਦੇ ਮੂੰਹੋਂ ਮੁਹਾਵਰਿਆਂ ਨੂੰ ਸੁਣਿਆ ਜਾਂਦਾ ਹੈ ਤਾਂ ਇਹ ਬਹੁਤ ਹੀ ਚੰਗੇ ਲੱਗਦੇ ਹਨ ਅਤੇ ਗੱਲਬਾਤ ਬੜੀ ਪ੍ਰਭਾਵਸ਼ਾਲੀ ਬਣ ਜਾਂਦੀ ਹੈ। ਮੁਹਾਵਰੇ ਕਵੀ ਜਾਂ ਲੇਖਕ ਦੀ ਰਚਨਾ ਨਾ ਹੋ ਕੇ ਪੁਰਾਤਨ ਸਮੇਂ ਤੋਂ ਪੀੜ੍ਹੀ ਦਰ ਪੀੜ੍ਹੀ ਚੱਲੇ ਆ ਰਹੇ ਹਨ। ਇਨ੍ਹਾਂ ਦੀ ਰਚਨਾ ਆਮ ਲੋਕਾਂ ਦੁਆਰਾ ਹੀ ਹੋਈ ਹੈ। ਸਿਆਣੇ ਮਨੁੱਖਾਂ ਨੇ ਖ਼ਾਸ ਸਥਿਤੀ ਨੂੰ ਵੇਖਦੇ ਅਤੇ ਸਮਝਦੇ ਹੋਏ ਮੁਹਾਵਰਿਆਂ ਦੀ ਵਰਤੋਂ ਕੀਤੀ ਹੋਵੇਗੀ।
ਮੁਹਾਵਰਾ ਕੁਝ ਸ਼ਬਦਾਂ ਦਾ ਸਮੂਹ ਹੁੰਦਾ ਹੈ ਜਿਸ ਦੇ ਬਾਹਰੀ ਅਰਥ ਕੁੱਝ ਹੋਰ ਅਤੇ ਅੰਦਰੂਨੀ ਅਰਥ ਕੁੱਝ ਹੋਰ ਹੁੰਦੇ ਹਨ। ਮੁਹਾਵਰੇ ਦੇ ਅੰਦਰੂਨੀ ਅਰਥਾਂ ਨੂੰ ਲੈ ਕੇ ਇਨ੍ਹਾਂ ਨੂੰ ਵਾਕਾਂ ਵਿੱਚ ਵਰਤਿਆ ਜਾਂਦਾ ਹੈ। ਉਦਾਹਰਨ ਦੇ ਤੌਰ ਤੇ ਇੱਟ ਨਾਲ ਇੱਟ ਖੜਕਾਉਣੀ ਦਾ ਬਾਹਰੀ ਅਰਥ ਹੈ – ਦੋ ਇੱਟਾਂ ਦਾ ਖੜਕਣਾ, ਪਰ ਇਸਦੇ ਅੰਦਰੂਨੀ ਅਰਥ ਹਨ ਬਹੁਤ ਤਬਾਹੀ ਕਰਨੀ।