ਅਣਡਿੱਠਾ ਪੈਰਾ
ਪੈਰ੍ਹੇ ਨੂੰ ਪੜ੍ਹ ਕੇ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਉ :
ਰੇਡੀਓ, ਟੈਲੀਵਿਜ਼ਨ ਅਤੇ ਸਿਨੇਮਾ ਮਨੋਰੰਜਨ ਦੇ ਸਸਤੇ ਸਾਧਨ ਹਨ। ਇਹ ਵਿਗਿਆਨ ਦੀ ਦੇਣ ਹਨ। ਟੈਲੀਵਿਜ਼ਨ ਰਾਹੀਂ ਘਰ ਬੈਠੇ ਹੀ ਬਹੁਤ ਸਾਰੇ ਪ੍ਰੋਗਰਾਮ ਵੇਖੇ ਜਾ ਸਕਦੇ ਹਨ। ਇਹ ਸਾਨੂੰ ਦੁਨੀਆਂ ਨਾਲ ਜੋੜਨ ਦਾ ਸਾਧਨ ਹੈ। ਫਿਲਮਾਂ, ਨਾਟਕ, ਨਾਚ-ਗਾਣੇ ਅਤੇ ਹਾਸਮਈ; ਸਾਰੇ ਪ੍ਰੋਗਰਾਮ ਸਾਡੇ ਅੰਦਰ ਨਵੀਂ ਰੂਹ ਫੂਕਦੇ ਹਨ। ਹੁਣ ਤਾਂ ਚੌਵੀ ਘੰਟੇ ਇਸ ਤੇ ਕੋਈ ਨਾ ਕੋਈ ਪ੍ਰੋਗਰਾਮ ਚੱਲਦਾ ਹੀ ਰਹਿੰਦਾ ਹੈ। ਟੈਲੀਵਿਜ਼ਨ ਘਰ-ਘਰ ਦੀ ਸ਼ਾਨ ਹੈ। ਬੱਚਿਆਂ ਦੇ ਕਾਰਟੂਨ ਵਾਲੇ ਪ੍ਰੋਗਰਾਮ ਤਾਂ ਉਨ੍ਹਾਂ ਨੂੰ ਇਸੇ ਨਾਲ ਹੀ ਬੰਨੀ ਰੱਖਦੇ ਹਨ। ਖ਼ਬਰਾਂ ਰਾਹੀਂ ਅਸੀਂ ਦੁਨੀਆਂ ਨਾਲ ਹੀ ਜੁੜ ਜਾਂਦੇ ਹਾਂ। ਸੱਚਮੁੱਚ ਜੇ ਟੈਲੀਵਿਜ਼ਨ ਨਾ ਹੁੰਦਾ ਤਾਂ ਮਨੁੱਖ ਦਾ ਜੀਵਨ ਨੀਰਸ ਹੀ ਬਣਿਆ ਰਹਿੰਦਾ। ਪਰ ਇਸਦੀ ਵਰਤੋਂ ਹਿਸਾਬ ਨਾਲ ਹੀ ਕਰਨੀ ਚਾਹੀਦੀ ਹੈ ਤੇ ਚੌਵੀ ਘੰਟੇ ਇਸਦੇ ਮੁਰੀਦ ਨਹੀਂ ਬਣਨਾ ਚਾਹੀਦਾ।
(ੳ) ਟੈਲੀਵਿਜ਼ਨ ਕਿਸ ਦੀ ਦੇਣ ਹੈ?
(ਅ) ਟੈਲੀਵਿਜ਼ਨ ਸਾਨੂੰ ਕਿਸ ਨਾਲ ਜੋੜਦਾ ਹੈ?
(ੲ) ਟੈਲੀਵਿਜ਼ਨ ਉੱਤੇ ਹੁਣ ਕਿੰਨੇ ਘੰਟੇ ਪ੍ਰੋਗਰਾਮ ਚੱਲਦਾ ਹੈ?
(ਸ) ਬੱਚੇ ਕਿਹੜਾ ਪ੍ਰੋਗਰਾਮ ਵਧੇਰੇ ਪਸੰਦ ਕਰਦੇ ਹਨ?
(ਹ) ਟੀ.ਵੀ. ਤੋਂ ਬਿਨਾਂ ਮਨੁੱਖ ਦਾ ਜੀਵਨ ਕਿਹੋ ਜਿਹਾ ਹੋਣਾ ਸੀ?