ਅਣਡਿੱਠਾ ਪੈਰਾ
ਪੈਰ੍ਹੇ ਨੂੰ ਪੜ੍ਹ ਕੇ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਉ :
ਕਹਾਣੀਆਂ ਮਨੋਰੰਜਨ ਦਾ ਸਾਧਨ ਤਾਂ ਹੁੰਦੀਆਂ ਹੀ ਹਨ, ਪਰ ਇਨ੍ਹਾਂ ਵਿਚਲੀ ਸਿੱਖਿਆ ਸਾਨੂੰ ਨੈਤਿਕਤਾ ਸਿਖਾਉਂਦੀ ਹੈ। ਕਹਾਣੀਆਂ ਵਿੱਚ ਜੀਵਨ ਦੇ ਤਜ਼ਰਬੇ ਬਿਆਨ ਕੀਤੇ ਗਏ ਹੁੰਦੇ ਹਨ। ਪੁਰਾਤਨ ਸਮੇਂ ਵਿੱਚ ਸਾਡੇ ਬਜ਼ੁਰਗ ਬੱਚਿਆਂ ਨੂੰ ਆਪਣੇ ਕੋਲ ਬਿਠਾ ਕੇ ਕਈ ਪ੍ਰਕਾਰ ਦੀਆਂ ਸਿੱਖਿਆਦਾਇਕ ਕਹਾਣੀਆਂ ਸੁਣਾਇਆ ਕਰਦੇ ਸਨ। ਕਈ ਵਾਰੀ ਕਹਾਣੀਆਂ ਸੁਣਦੇ ਸੁਣਾਉਂਦੇ ਅੱਧੀ-ਅੱਧੀ ਰਾਤ ਬੀਤ ਜਾਇਆ ਕਰਦੀ ਸੀ। ਕਹਾਣੀਆਂ ਦੀਆਂ ਪੁਸਤਕਾਂ ਵੀ ਇਸ ਰੁਚੀ ਨੂੰ ਪੂਰਾ ਕਰਨ ਵਿੱਚ ਮਦਦ ਕਰਦੀਆਂ ਹਨ। ਪੁਸਤਕਾਂ ਗਿਆਨ ਅਤੇ ਮਨ-ਪ੍ਰਚਾਵੇ ਦਾ ਵੱਡਮੁੱਲਾ ਖਜ਼ਾਨਾ ਹਨ। ਅਨੇਕਾਂ ਬੱਚੇ ਲਾਇਬਰੇਰੀ ਜਾ ਕੇ ਪੁਸਤਕਾਂ ਪੜ੍ਹਦੇ ਹਨ ਅਤੇ ਗਿਆਨ ਵਧਾਉਂਦੇ ਹਨ ਜੋ ਕਿ ਬੜੀ ਹੀ ਚੰਗੀ ਆਦਤ ਹੈ।
(ੳ) ਮਨੋਰੰਜਨ ਦਾ ਸਾਧਨ ਕੀ ਹਨ?
(ਅ) ਕਹਾਣੀ ਵਿੱਚ ਸਿਖਿਆ ਸਾਨੂੰ ਕੀ ਸਿਖਾਉਂਦੀ ਹੈ?
(ੲ) ਕਹਾਣੀਆਂ ਵਿੱਚ ਜੀਵਨ ਦੀ ਕਿਹੜੀ ਚੀਜ਼ ਦੱਸੀ ਜਾਂਦੀ ਹੈ?
(ਸ) ਬੱਚੇ ਕਿਨ੍ਹਾਂ ਤੋਂ ਕਹਾਣੀਆਂ ਸੁਣਦੇ ਹਨ?
(ਹ) ਪੁਸਤਕਾਂ ਦਾ ਭੰਡਾਰ ਕੀ ਹੈ?