ਬਿਨੈ ਪੱਤਰ : ਕਿਸੇ ਪੁਸਤਕ ਵਿਕਰੇਤਾ ਪਾਸੋਂ ਪੁਸਤਕਾਂ ਮੰਗਵਾਉਣ ਲਈ
ਕਿਸੇ ਪੁਸਤਕ ਵਿਕਰੇਤਾ ਪਾਸੋਂ ਪੁਸਤਕਾਂ ਮੰਗਵਾਉਣ ਲਈ ਬਿਨੈ-ਪੱਤਰ ਲਿਖੋ।
ਪਰੀਖਿਆ ਭਵਨ
__________________ ਸ਼ਹਿਰ
ਮਿਤੀ : 2 ਮਈ, 20___
ਸੇਵਾ ਵਿਖੇ
ਮੈਨੇਜਰ ਸਾਹਿਬ ਜੀ
ਅਮਰਦੀਪ ਪ੍ਰਕਾਸ਼ਨ
___________________ਸ਼ਹਿਰ
ਵਿਸ਼ਾ : ਅਮਰਦੀਪ ਪ੍ਰਕਾਸ਼ਨ ਦੀਆਂ ਛਪੀਆਂ ਪੁਸਤਕਾਂ ਮੰਗਵਾਉਣ ਲਈ ਅਰਜ਼ੀ
ਸ਼੍ਰੀਮਾਨ ਜੀ
ਬੇਨਤੀ ਇਹ ਹੈ ਕਿ ਆਪ ਆਪਣੀ ਪਬਲੀਕੇਸ਼ਨਜ਼ ਦੁਆਰਾ ਛਾਪੀਆਂ ਹੇਠ ਲਿਖੀਆਂ ਪੁਸਤਕਾਂ ਉਪਰੋਕਤ ਪਤੇ ਉੱਤੇ ਵੀ. ਪੀ. ਪੀ. ਰਾਹੀਂ ਭੇਜਣ ਦੀ ਕਿਰਪਾ ਕਰਨੀ। ਕਿਤਾਬਾਂ ਨਵੇਂ ਐਡੀਸ਼ਨ ਦੀਆਂ ਹੋਣ ਤੇ ਇਨ੍ਹਾਂ ਤੇ ਬਣਦਾ ਕਮਿਸ਼ਨ ਜ਼ਰੂਰ ਕੱਟ ਦਿੱਤਾ ਜਾਵੇ। ਇਨ੍ਹਾਂ ਉੱਤੇ ਜਿਲਦਾਂ ਵੀ ਬੰਨ੍ਹੀਆਂ ਹੋਣ ਤੇ ਕਾਗਜ਼ ਚੰਗੀ ਕਿਸਮ ਦਾ ਹੋਵੇ। ਬਣਦਾ ਬਿੱਲ ਨਾਲ ਹੀ ਭੇਜ ਦਿੱਤਾ ਜਾਵੇ ਜੋ ਆਪ ਜੀ ਨੂੰ ਚੈੱਕ ਰਾਹੀਂ ਭੇਜ ਦਿੱਤਾ ਜਾਵੇਗਾ।
ਪੁਸਤਕਾਂ ਦੀ ਸੂਚੀ
1. ਨਵਜੀਵਨ ਪੰਜਾਬੀ ਵਿਆਕਰਨ ਨੰ. 5 : 10 ਕਾਪੀਆਂ
2. ਨਵਜੀਵਨ ਪੰਜਾਬੀ ਵਿਆਕਰਨ ਨੰ. 6 : 10 ਕਾਪੀਆਂ
3. ਨਵਜੀਵਨ ਪੰਜਾਬੀ ਪਾਠਮਾਲਾ 1 ਤੋਂ 5 : 40 ਪੁਸਤਕਾਂ
4. ਨਵੀਂ ਸੋਚ ਹਿੰਦੀ ਵਿਆਕਰਨ ਨੰ. 7 : 10 ਕਾਪੀਆਂ
5. ਮੈਜਿਕ ਅੰਗਰੇਜ਼ੀ ਰੀਡਰ ਨੰ. 4 : 10 ਕਾਪੀਆਂ
ਉਪਰੋਕਤ ਪੁਸਤਕਾਂ ਜਲਦੀ ਤੋਂ ਜਲਦੀ ਭੇਜਣ ਦੀ ਖੇਚਲ ਕਰਨੀ। ਮੈਂ ਆਪ ਜੀ ਦਾ ਅਤੀ ਧੰਨਵਾਦੀ ਹੋਵਾਂਗਾ।
ਆਪ ਜੀ ਦਾ ਵਿਸ਼ਵਾਸ ਪਾਤਰ
ਜਸਮੀਤ