ਕਹਾਣੀ ਰਚਨਾ : ਹਾਥੀ ਅਤੇ ਦਰਜ਼ੀ
ਹਾਥੀ ਅਤੇ ਦਰਜ਼ੀ
ਪੁਰਾਣੇ ਸਮੇਂ ਦੀ ਗੱਲ ਹੈ ਕਿ ਇੱਕ ਰਾਜੇ ਕੋਲ ਇੱਕ ਹਾਥੀ ਹੁੰਦਾ ਸੀ। ਹਾਥੀ ਹਰ ਰੋਜ਼ ਨਦੀ ਉੱਤੇ ਨਹਾਉਣ ਅਤੇ ਪਾਣੀ ਪੀਣ ਲਈ ਜਾਇਆ ਕਰਦਾ ਸੀ। ਰਸਤੇ ਵਿੱਚ ਇੱਕ ਦਰਜ਼ੀ ਦੀ ਦੁਕਾਨ ਆਉਂਦੀ ਸੀ। ਹਾਥੀ ਉਸ ਦੁਕਾਨ ਨੂੰ ਵੇਖ ਕੇ ਇੱਕ ਦਿਨ ਉਸਦੇ ਅੱਗੇ ਆ ਕੇ ਰੁੱਕ ਗਿਆ। ਦਰਜੀ ਨੇ ਜਦੋਂ ਹਾਥੀ ਨੂੰ ਆਪਣੀ ਦੁਕਾਨ ਦੇ ਸਾਹਮਣੇ ਵੇਖਿਆ ਤਾਂ ਉਸਨੇ ਉੱਠ ਕੇ ਉਸਨੂੰ ਬੜਾ ਪਿਆਰ ਕੀਤਾ ਅਤੇ ਖਾਣ ਲਈ ਦੋ ਕੇਲੇ ਵੀ ਦਿੱਤੇ। ਹੁਣ ਹਾਥੀ ਹਰ ਰੋਜ਼ ਹੀ ਉਸਦੀ ਦੁਕਾਨ ਦੇ ਸਾਹਮਣੇ ਰੁੱਕ ਜਾਂਦਾ ਸੀ ਅਤੇ ਦਰਜ਼ੀ ਬੜੇ ਪਿਆਰ ਨਾਲ ਉਸ ਨੂੰ ਕੁਝ ਨਾ ਕੁਝ ਖਾਣ ਲਈ ਜ਼ਰੂਰ ਦਿੰਦਾ ਹੁੰਦਾ ਸੀ। ਦੋਵਾਂ ਦਾ ਆਪਸ ਵਿੱਚ ਬੜਾ ਪਿਆਰ ਪੈ ਗਿਆ ਤੇ ਹੌਲੀ-ਹੌਲੀ ਦੋਸਤੀ ਗਹਿਰੀ ਹੁੰਦੀ ਗਈ। ਇੱਕ ਦਿਨ ਜਦੋਂ ਹਾਥੀ ਦਰਜੀ ਦੀ ਦੁਕਾਨ ਤੇ ਆ ਕੇ ਰੁਕਿਆ ਤਾਂ ਉਸ ਦਿਨ ਦਰਜੀ ਨੂੰ ਕਿਸੇ ਗੱਲ ਤੋਂ ਗੁੱਸਾ ਚੜ੍ਹਿਆ ਹੋਇਆ ਸੀ।ਉਸਨੇ ਹਾਥੀ ਦੀ ਸੁੰਡ ਵਿੱਚ ਗੁੱਸੇ ਨਾਲ ਸੂਈ ਖੋਭ ਦਿੱਤੀ। ਹਾਥੀ ਤੜਫ਼ ਉੱਠਿਆ ਅਤੇ ਚੁੱਪਚਾਪ ਉੱਥੋਂ ਚਲਾ ਗਿਆ। ਨਦੀ ਉੱਤੇ ਨਹਾਉਣ ਤੋਂ ਬਾਅਦ ਹਾਥੀ ਨੇ ਆਪਣੀ ਸੁੰਡ ਵਿੱਚ ਚਿੱਕੜ ਭਰ ਲਿਆ ਅਤੇ ਦਰਜੀ ਦੀ ਦੁਕਾਨ ਤੇ ਪਹੁੰਚ ਕੇ ਸਾਰਾ ਚਿੱਕੜ ਅੰਦਰ ਸੁੱਟ ਦਿੱਤਾ।
ਸਿੱਖਿਆ : ਜਿਹਾ ਕਰੋਗੇ ਤਿਹਾ ਭਰੋਗੇ।