ਸ਼ਬਦਾਂ ਦੀ ਵਰਤੋ (Use of Words)
ਸ਼ਬਦਾਂ ਦੇ ਅਰਥ ਦੱਸ ਕੇ ਵਾਕਾਂ ਵਿੱਚ ਵਰਤੋ :
ਉਮੰਗ, ਉੱਤਰ, ਉੱਤਮ ਅਸ਼ੀਰਵਾਦ, ਅਣਖ, ਈਰਖਾ, ਇਕਾਂਤ, ਆਰੰਭ, ਸਤਿਕਾਰ, ਏਲਚੀ, ਪਰਉਪਕਾਰ, ਬਜ਼ੁਰਗ, ਕੁਰਬਾਨੀ, ਬਲੀਦਾਨ, ਮਹਾਨ, ਮਿੱਤਰ, ਮੂਰਖਤਾ, ਭਾਸ਼ਣ, ਰੰਗਦਾਰ।
1. ਉਮੰਗ – ਰੀਝ, ਚਾਅ
ਵਾਕ : ਹਰ ਇੱਕ ਬੱਚੇ ਦੀ ਉਮੰਗ ਸੀ ਕਿ ਉਹ ਸਰਕਸ ਵੇਖੇ।
2. ਉੱਤਰ – ਜਵਾਬ
ਵਾਕ : ਉੱਤਰ ਲਿਖਣ ਤੋਂ ਪਹਿਲਾਂ ਪ੍ਰਸ਼ਨ ਨੂੰ ਚੰਗੀ ਤਰ੍ਹਾਂ ਪੜ੍ਹਨਾ ਚਾਹੀਦਾ ਹੈ।
3. ਉੱਤਮ – ਵੱਧੀਆ, ਚੰਗੀ
ਵਾਕ : ਬੱਚੇ ਲਈ ਸਭ ਤੋਂ ਉੱਤਮ ਚੀਜ਼ ਮਾਂ ਹੁੰਦੀ ਹੈ।
4. ਅਸ਼ੀਰਵਾਦ – ਅਸੀਸ
ਵਾਕ : ਮਾਂ ਨੇ ਨੂੰਹ ਨੂੰ ਅਸ਼ੀਰਵਾਦ ਦਿੱਤਾ।
5. ਅਣਖ – ਮਾਣ
ਵਾਕ : ਪੰਜਾਬੀ ਬੜੇ ਅਣਖ ਵਾਲੇ ਹੁੰਦੇ ਹਨ।
6. ਆਰੰਭ – ਸ਼ੁਰੂ
ਵਾਕ : ਸੰਤਾਂ ਨੇ ਸਰੋਵਰ ਦੀ ਕਾਰ ਸੇਵਾ ਆਰੰਭ ਕਰ ਦਿੱਤੀ ਹੈ।
7. ਆਲ੍ਹਣਾ – ਪੰਛੀ ਦਾ ਘਰ
ਵਾਕ : ਕਾਵਾਂ ਦੇ ਆਲ੍ਹਣੇ ਆਮ ਤੌਰ ‘ਤੇ ਉੱਚੇ ਬ੍ਰਿਛਾਂ ਉੱਪਰ ਹੁੰਦੇ ਹਨ।
8. ਈਰਖਾ – ਸਾੜਾ
ਵਾਕ : ਸਮਝਦਾਰ ਬੱਚੇ ਦੂਜਿਆਂ ਨਾਲ ਈਰਖਾ ਨਹੀਂ ਕਰਦੇ।
9. ਇਕਾਂਤ – ਨਿਵੇਕਲੀ ਜਗ੍ਹਾ
ਵਾਕ : ਸਾਧੂ ਮਹਾਤਮਾ ਇਕਾਂਤ ਵਿਚ ਬੈਠ ਕੇ ਤਪੱਸਿਆ ਕਰਦੇ ਹਨ।
10. ਏਲਚੀ – ਰਾਜਦੂਤ
ਵਾਕ : ਏਲਚੀ ਦਾ ਸਿਆਣਾ ਤੇ ਸਮਝਦਾਰ ਹੋਣਾ ਜ਼ਰੂਰੀ ਹੈ।
11. ਸਤਿਕਾਰ – ਆਦਰ
ਵਾਕ : ਸਾਨੂੰ ਬਜ਼ੁਰਗਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ।
12. ਕੁਰਬਾਨੀ – ਆਪਾ ਵਾਰਨਾ
ਵਾਕ : ਅਨੇਕਾਂ ਦੇਸ਼ ਭਗਤਾਂ ਨੇ ਕੁਰਬਾਨੀਆਂ ਦੇ ਕੇ ਆਜ਼ਾਦੀ ਪ੍ਰਾਪਤ ਕੀਤੀ।
13. ਟਾਕਰਾ – ਮੁਕਾਬਲਾ
ਵਾਕ : ਦੁਸ਼ਮਨ ਦਾ ਟਾਕਰਾ ਡੱਟ ਕੇ ਕਰਨਾ ਚਾਹੀਦਾ ਹੈ।
14. ਪਰਉਪਕਾਰ – ਦੁਜਿਆਂ ਦੀ ਭਲਾਈ
ਵਾਕ : ਮਦਰ ਟੈਰੇਸਾ ਨੂੰ ਪਰਉਪਕਾਰ ਲਈ ਹਮੇਸ਼ਾ ਯਾਦ ਕੀਤਾ ਜਾਵੇਗਾ।
15. ਬਜ਼ੁਰਗ — ਵੱਡੀ ਉਮਰ ਦੇ
ਵਾਕ : ਸਪਰੌੜ ਵਿਖੇ ਬਜ਼ੁਰਗਾਂ ਦੇ ਰਹਿਣ ਲਈ ਆਸ਼ਰਮ ਬਣਾਇਆ ਗਿਆ ਹੈ।
16. ਬਲੀਦਾਨ – ਸ਼ਹੀਦੀ
ਵਾਕ : a) ਵੀਰ ਹਕੀਕਤ ਰਾਏ ਨੇ ਧਰਮ ਲਈ ਬਲੀਦਾਨ ਦਿੱਤਾ।
b) ਗੁਰੂ ਤੇਗ ਬਹਾਦਰ ਸਾਹਿਬ ਨੇ ਹਿੰਦੂਆਂ ਦੀ ਰਾਖੀ ਲਈ ਆਪਣਾ ਬਲੀਦਾਨ ਦਿੱਤਾ।
17. ਭਾਸ਼ਣ – ਸਭਾ ਜਾਂ ਇਕੱਠ ਵਿੱਚ ਬੋਲਣਾ
ਵਾਕ : ਭਾਸ਼ਣ ਦੇਣਾ ਵੀ ਇੱਕ ਕਲਾ ਹੈ।
18. ਮੂਰਖਤਾ – ਬੇਵਕੂਫ਼ੀ
ਵਾਕ : ਜਿਹੜੇ ਬੱਚੇ ਸਾਰਾ ਸਮਾਂ ਖੇਡਾਂ ਵਿੱਚ ਬਿਤਾਉਂਦੇ ਹਨ, ਉਹ ਮੂਰਖਤਾ ਕਰਦੇ ਹਨ।
19. ਮਿੱਤਰ – ਦੋਸਤ
ਵਾਕ : ਮਿੱਤਰ ਉਹ ਹੈ ਜੋ ਮੁਸ਼ਕਲ ਸਮੇਂ ਕੰਮ ਆਵੇ।
20. ਮਹਾਨ – ਵੱਡਾ
ਵਾਕ : ਨੇਤਾ ਜੀ ਸੁਭਾਸ਼ ਚੰਦਰ ਬੋਸ ਮਹਾਨ ਵਿਅਕਤੀ ਸਨ।
21. ਰੰਗਦਾਰ – ਰੰਗਾਂ ਵਾਲੀਆਂ
ਵਾਕ : ਰੰਗਦਾਰ ਫ਼ਿਲਮਾਂ 1928 ਵਿੱਚ ਬਣਨੀਆਂ ਸ਼ੁਰੂ ਹੋਈਆਂ।