CBSEEducationHistoryਅਨੁਵਾਦ (Translation)ਭਾਰਤ ਦਾ ਇਤਿਹਾਸ (History of India)

600 ਈ: ਪੂਰਵ ਦੇ ਮੁੱਖ ਗਣਰਾਜ


ਪ੍ਰਸ਼ਨ. 600 ਈ: ਪੂਰਵ ਦੇ ਮੁੱਖ ਗਣਰਾਜ ਕਿਹੜੇ ਸਨ ਅਤੇ ਉਹਨਾਂ ਦੀ ਰਾਜ ਵਿਵਸਥਾ ਕਿਸ ਤਰ੍ਹਾਂ ਦੀ ਸੀ?

ਉੱਤਰ : ਗਣਰਾਜ ਇਸ ਤਰ੍ਹਾਂ ਦੇ ਰਾਜ ਨੂੰ ਆਖਿਆ ਜਾਂਦਾ ਹੈ, ਜਿਸ ਦੇ ਮੁੱਖੀ ਦੀ ਚੋਣ ਹੁੰਦੀ ਹੈ। ਵੈਦਿਕ ਕਾਲ 600 ਈ: ਪੂਰਵ ਵਿਚ ਰਾਜਤੰਤਰਾਂ ਦੇ ਨਾਲ ਕਈ ਗਣਰਾਜਾਂ ਦਾ ਵਿਕਾਸ ਹੋਇਆ ਸੀ। ਇਸ ਤਰ੍ਹਾਂ ਦੇ ਗਣਰਾਜਾਂ ਵਿਚੋਂ ਵਿਜੀ ਅਤੇ ਯਾਦਵ ਸਨ ਜੋ ਇਕ ਤੋਂ ਵੱਧ ਕਬੀਲਿਆਂ ਦੇ ਸੰਘ ਸਨ।

ਕਈ ਗਣਰਾਜ ਇਕੱਲੇ ਕਬੀਲਿਆਂ ਤੇ ਸਥਾਪਿਤ ਕੀਤੇ ਜਾਂਦੇ ਸਨ, ਜਿਸ ਤਰ੍ਹਾਂ ਸ਼ਕਯ ਤੇ ਕੌਸ਼ਲ, ਮੱਲ ਆਦਿ। ਇਹਨਾਂ ਗਣਰਾਜਾਂ ਦੀ ਰਾਜ ਵਿਵਸਥਾ ਵਿਚ ਕਬੀਲਾ ਪਰੰਪਰਾ ਅਨੁਸਾਰ ਪ੍ਰਸ਼ਾਸਨ, ਜਿਵੇਂ ਪ੍ਰਤੀਨਿਧ ਸਭਾ ਦੁਆਰਾ ਸਰਕਾਰ ਚਲਾਉਣ ਦਾ ਵਿਚਾਰ ਇਹਨਾਂ ਵਿਚੋਂ ਇਕ ਹੈ।

ਇਹਨਾਂ ਪ੍ਰਤੀਨਿਧਾਂ ਵਿਚੋਂ ਇਕ ਵਿਅਕਤੀ ਨੂੰ ਗਣਰਾਜ ਦਾ ਪ੍ਰਧਾਨ ਚੁਣ ਲਿਆ ਜਾਂਦਾ ਸੀ, ਜਿਸ ਨੂੰ ‘ਰਾਜਾ’ ਆਖਿਆ ਜਾਂਦਾ ਸੀ। ਪਰ ਉਸ ਦਾ ਪਦ ਖਾਨਦਾਨੀ ਜਾਂ ਜੱਦੀ ਨਹੀ ਹੁੰਦਾ ਸੀ। ਹਰ ਮੈਂਬਰ ਵੋਟ ਦੇਣ ਦਾ ਹੱਕ ਰੱਖਦਾ ਸੀ। ਰਾਜ ਦੇ ਸਭ ਮਹੱਤਵਪੂਰਨ ਮਾਮਲਿਆਂ ਉੱਤੇ ਸਭਾ ਵਿਚ ਵਿਚਾਰ ਹੁੰਦਾ ਸੀ। ਗਣਰਾਜ ਦੇ ਪ੍ਰਸ਼ਾਸਨ ਦੇ ਕੰਮ ਵਿਚ ਸੈਨਾਨੀ ਤੇ ਖਜ਼ਾਨਚੀ ਰਾਜਾਂ ਜਾਂ ‘ਪ੍ਰਧਾਨ’ ਦੀ ਸਹਾਇਤਾ ਕਰਦੇ ਸਨ। ਇਥੋਂ ਇਹ ਪਤਾ ਲਗਦਾ ਹੈ ਕਿ ਵੈਦਿਕ ਕਾਲ ਵਿਚ ਲੋਕਾਂ ਨੂੰ ਵੀ  ਪ੍ਰਜਾਤੰਤਰੀ ਸਿਧਾਂਤਾਂ ਤੇ ਕਿੰਨਾ ਭਰੋਸਾ ਸੀ।


प्रश्न. 600 ई. पू. के प्रमुख गणराज्य कौन से थे और उनकी सरकार का स्वरूप क्या था?

उत्तर: गणतंत्र एक ऐसा राज को कहा जाता है, जिसमें मुखिया का चुनाव होता है। वैदिक काल 600 ईसा पूर्व में राजतंत्रों के साथ-साथ कई गणराज्यों का भी विकास हुआ। ऐसे गणराज्यों में विजी और यादव थे जो एक से अधिक कबीलों के संघ थे।

कई गणराज्यों की स्थापना एक ही कबीले पर हुई, जैसे शाक्य और कौशल, मल्ल आदि। इन गणराज्यों की राजव्यवस्था में जनजातीय परंपरा के अनुसार प्रशासन, जैसे प्रतिनिधि सभा के माध्यम से सरकार चलाने का विचार उनमें से एक है।

इनमें से एक प्रतिनिधि को गणतंत्र का प्रमुख चुना जाता था, जिसे ‘राजा’ कहा जाता था। परन्तु उनकी स्थिति वंशवादी या पैतृक नहीं थी। प्रत्येक सदस्य को वोट देने का अधिकार था। विधानसभा में राज्य के सभी महत्वपूर्ण मुद्दों पर चर्चा होती थी। सेना और कोषाध्यक्ष गणतंत्र के प्रशासन में राजनेताओं या ‘प्रधान’ की सहायता करते थे।  इससे यह ज्ञात होता है कि वैदिक काल में प्रजातन्त्र के सिद्धान्तों में लोगों की कितनी आस्था थी।


Question. In 600 BC, Which were the major republics and what was the form of their government?

Answer: A Republic is a form of government in which the head is elected. In the Vedic period around 600 BC, many republics developed along with monarchies. Among such republics were Viji and Yadav which were confederations of more than one tribe.

Many republics were founded on the same clan, like Shakyas and Kaushals, Mallas etc. In the polity of these republics, one of them is the idea of administration according to tribal tradition, such as running the government through the House of Representatives.

One of these representatives was elected the head of the republic, who was called the ‘King’. But their position was not dynastic or ancestral. Every member had the right to vote. All important issues of the state were discussed in the assembly. The army and treasurers assisted the politicians or ‘principals’ in the administration of the republic. This shows how much faith people had in the principles of democracy during the Vedic period.