ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ
ਕੌਮਾਂਤਰੀ ਮਾਤ ਭਾਸ਼ਾ ਦਿਵਸ 21 ਫ਼ਰਵਰੀ ਨੂੰ ਸੰਸਾਰ ਭਰ ਵਿੱਚ ਮਨਾਇਆ ਜਾਂਦਾ ਹੈ।
ਰੁਜ਼ਗਾਰ ਅਤੇ ਰੋਜ਼ੀ-ਰੋਟੀ ਦੀ ਭਾਲ ਵਿੱਚ ਵਿਦੇਸ਼ ਗਏ ਬੰਗਲਾਦੇਸ਼ੀਆਂ ਨੇ ਯੂ.ਐੱਨ.ਓ.(U.N.O.) ਨੂੰ ਚਿੱਠੀ ਲਿਖੀ ਕਿ ਦੁਨੀਆ ਵਿੱਚ ਹਰ ਵਿਅਕਤੀ ਆਪਣੀ ਮਾਤ-ਭਾਸ਼ਾ ਨੂੰ ਪਿਆਰ ਕਰਦਾ ਹੈ।
ਮਾਤ-ਭਾਸ਼ਾ ਦੇ ਗੌਰਵ ਨੂੰ ਸਥਾਪਤ ਕਰਨ ਲਈ ਇੱਕੀ ਫਰਵਰੀ ਦਾ ਦਿਨ ਸਾਰੀ ਦੁਨੀਆ ਵਿੱਚ ਕੌਮਾਂਤਰੀ ਮਾਤ-ਭਾਸ਼ਾ ਦਿਵਸ ਵਜੋਂ ਮਨਾਇਆ ਜਾਣਾ ਚਾਹੀਦਾ ਹੈ।
ਯੂ.ਐੱਨ.ਓ. (U.N.O.) ਨੇ 1999 ਨੂੰ ਇਹ ਮਤਾ ਪਾਸ ਕਰ ਦਿੱਤਾ। ਸਾਲ 2000 ਤੋਂ ਇੱਕੀ ਫਰਵਰੀ ਨੂੰ ਕੌਮਾਂਤਰੀ ਮਾਤ-ਭਾਸ਼ਾ ਦਿਵਸ ਮਨਾਇਆ ਜਾਣ ਲੱਗਿਆ।