CBSEEducationHistoryHistory of Punjabਅਨੁਵਾਦ (Translation)

16ਵੀਂ ਸਦੀ ਵਿੱਚ ਪੰਜਾਬ ਦੀ ਖੇਤੀਬਾੜੀ


ਪ੍ਰਸ਼ਨ. 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੀ ਖੇਤੀਬਾੜੀ ਸੰਬੰਧੀ ਸੰਖੇਪ ਜਾਣਕਾਰੀ ਦਿਓ।

ਉੱਤਰ : 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਸੀ।

ਪੰਜਾਬ ਦੀ ਜ਼ਮੀਨ ਬਹੁਤ ਉਪਜਾਊ ਸੀ। ਵਾਹੀ ਅਧੀਨ ਹੋਰ ਜ਼ਮੀਨ ਲਿਆਉਣ ਲਈ ਰਾਜ ਸਰਕਾਰ ਵੱਲੋਂ ਕਿਸਾਨਾਂ ਨੂੰ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾਂਦੀਆਂ ਸਨ।

ਇੱਥੋਂ ਦੇ ਲੋਕ ਵੀ ਬੜੇ ਮਿਹਨਤੀ ਸਨ। ਸਿੰਜਾਈ ਲਈ ਨਹਿਰਾਂ, ਤਲਾਬਾਂ ਅਤੇ ਖੂਹਾਂ ਦੀ ਵਰਤੋਂ ਕੀਤੀ ਜਾਂਦੀ ਸੀ। ਇਨ੍ਹਾਂ ਕਾਰਨਾਂ ਕਰ ਕੇ ਭਾਵੇਂ ਪੰਜਾਬ ਦੇ ਕਿਸਾਨ ਪੁਰਾਣੇ ਢੰਗ ਨਾਲ ਹੀ ਖੇਤੀ ਕਰਦੇ ਸਨ ਤਾਂ ਵੀ ਇੱਥੇ ਫ਼ਸਲਾਂ ਦੀ ਭਰਪੂਰ ਪੈਦਾਵਾਰ ਹੁੰਦੀ ਸੀ।

ਪੰਜਾਬ ਦੀਆਂ ਪ੍ਰਮੁੱਖ ਫ਼ਸਲਾਂ ਕਣਕ, ਜੌਂ, ਮੱਕੀ, ਚੌਲ ਅਤੇ ਗੰਨਾ ਸਨ। ਇਨ੍ਹਾਂ ਤੋਂ ਇਲਾਵਾ ਪੰਜਾਬ ਵਿੱਚ ਕਪਾਹ, ਬਾਜਰਾ, ਜੁਆਰ, ਸਰ੍ਹੋਂ ਅਤੇ ਕਈ ਕਿਸਮਾਂ ਦੀਆਂ ਦਾਲਾਂ ਵੀ ਪੈਦਾ ਕੀਤੀਆਂ ਜਾਂਦੀਆਂ ਸਨ। ਫ਼ਸਲਾਂ ਦੀ ਭਰਪੂਰ ਪੈਦਾਵਾਰ ਹੋਣ ਕਾਰਨ ਪੰਜਾਬ ਨੂੰ ਭਾਰਤ ਦਾ ਅੰਨ ਭੰਡਾਰ ਕਿਹਾ ਜਾਂਦਾ ਸੀ।


प्रश्न. 16वीं शताब्दी के प्रारंभ में पंजाब की खेतीबाड़ी का संक्षिप्त विवरण दीजिए।

उत्तर: 16वीं शताब्दी की शुरुआत में पंजाब के लोगों का मुख्य व्यवसाय कृषि था।

पंजाब की भूमि बहुत उपजाऊ थी। राज्य सरकार अधिक भूमि को खेती के अधीन लाने के लिए किसानों को विशेष सुविधाएँ प्रदान करती थी।

यहां के लोग भी बहुत मेहनती थे। सिंचाई के लिए नहरों, तालाबों और कुओं का उपयोग किया जाता था। इन्हीं कारणों से पंजाब के किसान भले ही पुराने ढंग से खेती करते थे, फिर भी यहाँ फसलों का भरपूर उत्पादन होता था।

पंजाब की प्रमुख फसलें गेहूं, जौ, मक्का, चावल और गन्ना थीं। इनके अलावा पंजाब में कपास, बाजरा, ज्वार, सरसों और कई प्रकार की दालें भी पैदा की जाती थीं। फसलों के प्रचुर उत्पादन के कारण पंजाब को भारत का अन्न भण्डार कहा जाता था।


Question. Give a brief description of the agriculture of Punjab at the beginning of the 16th century.

Answer: At the beginning of the 16th century, the main occupation of the people of Punjab was agriculture.

The land of Punjab was very fertile. The state government provided special facilities to farmers to bring more land under cultivation.

The people here were also very hardworking. Canals, ponds, and wells were used for irrigation. For these reasons, even though the farmers of Punjab practiced farming in the old way, there was abundant production of crops here.

The major crops of Punjab were wheat, barley, maize, rice, and sugarcane. Apart from these, cotton, millet, jowar, mustard, and many types of pulses were also produced in Punjab. Due to the abundant production of crops, Punjab was called the granary of India.