CBSEEducationHistoryHistory of PunjabPunjab School Education Board(PSEB)

16ਵੀਂ ਸਦੀ ਦੇ ਵਿੱਚ ਪੰਜਾਬ ਵਿੱਚ ਹਿੰਦੂਆਂ ਦੀ ਸਮਾਜਿਕ ਸਥਿਤੀ

ਪ੍ਰਸ਼ਨ. 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਵਿੱਚ ਹਿੰਦੂਆਂ ਦੀ ਸਮਾਜਿਕ ਸਥਿਤੀ ਕਿਹੋ ਜਿਹੀ ਸੀ?

(What was the social condition of the Hindus of Punjab in the beginning of the 16th century?)

ਉੱਤਰ-16ਵੀਂ ਸਦੀ ਦੇ ਆਰੰਭ ਵਿੱਚ ਹਿੰਦੂ ਸਮਾਜ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਸਨ—

1. ਜਾਤੀ ਪ੍ਰਥਾ—ਹਿੰਦੂ ਸਮਾਜ ਕਈ ਜਾਤਾਂ ਅਤੇ ਉਪ-ਜਾਤਾਂ ਵਿੱਚ ਵੰਡਿਆ ਹੋਇਆ ਸੀ। ਸਮਾਜ ਵਿੱਚ ਸਭ ਤੋਂ ਉੱਚਾ ਸਥਾਨ ਬ੍ਰਾਹਮਣਾਂ ਨੂੰ ਪ੍ਰਾਪਤ ਸੀ। ਮੁਸਲਿਮ ਸ਼ਾਸਨ ਦੀ ਸਥਾਪਨਾ ਦੇ ਕਾਰਨ ਕਸ਼ੱਤਰੀਆਂ ਨੇ ਨਵੇਂ ਕਿੱਤੇ ਜਿਵੇਂ ਦੁਕਾਨਦਾਰੀ, ਖੇਤੀ-ਬਾੜੀ ਆਦਿ ਅਪਣਾ ਲਏ ਸਨ। ਵੈਸ਼ ਵਪਾਰ ਅਤੇ ਖੇਤੀਬਾੜੀ ਦਾ ਹੀ ਧੰਦਾ ਕਰਦੇ ਰਹੇ। ਸ਼ੂਦਰਾਂ ਨਾਲ ਇਸ ਕਾਲ ਵਿੱਚ ਵੀ ਮਾੜਾ ਸਲੂਕ ਕੀਤਾ ਜਾਂਦਾ ਰਿਹਾ।

2. ਇਸਤਰੀਆਂ ਦੀ ਸਥਿਤੀ—ਹਿੰਦੂ ਸਮਾਜ ਵਿੱਚ ਇਸਤਰੀਆਂ ਦੀ ਦਸ਼ਾ ਚੰਗੀ ਨਹੀਂ ਸੀ। ਸਮਾਜ ਵਿੱਚ ਉਨ੍ਹਾਂ ਦਾ ਦਰਜਾ ਪੁਰਸ਼ਾਂ ਦੇ ਬਰਾਬਰ ਨਹੀਂ ਸੀ। ਉਸ ਸਮੇਂ ਲੜਕੀਆਂ ਦੀ ਸਿੱਖਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਸੀ। ਉਨ੍ਹਾਂ ਦਾ ਵਿਆਹ ਛੋਟੀ ਉਮਰ ਵਿੱਚ ਹੀ ਕਰ ਦਿੱਤਾ ਜਾਂਦਾ ਸੀ। ਇਸ ਕਾਲ ਵਿੱਚ ਸਤੀ ਪ੍ਰਥਾ ਬੜੀ ਜ਼ੋਰਾਂ ‘ਤੇ ਸੀ। ਵਿਧਵਾ ਨੂੰ ਦੁਬਾਰਾ ਵਿਆਹ ਕਰਨ ਦੀ ਇਜਾਜ਼ਤ ਨਹੀਂ ਸੀ।

3. ਖਾਣ-ਪੀਣ—ਹਿੰਦੂਆਂ ਦਾ ਭੋਜਨ ਸਾਦਾ ਹੁੰਦਾ ਸੀ। ਜ਼ਿਆਦਾਤਰ ਹਿੰਦੂ ਸ਼ਾਕਾਹਾਰੀ ਹੁੰਦੇ ਸਨ। ਉਨ੍ਹਾਂ ਦਾ ਭੋਜਨ ਕਣਕ, ਚੌਲ, ਸਬਜ਼ੀਆਂ, ਘਿਉ ਅਤੇ ਦੁੱਧ ਆਦਿ ਤੋਂ ਤਿਆਰ ਕੀਤਾ ਜਾਂਦਾ ਸੀ। ਉਹ ਮਾਸ, ਲਸਣ ਅਤੇ ਪਿਆਜ਼ ਦੀ ਵਰਤੋਂ ਨਹੀਂ ਕਰਦੇ ਸਨ। ਗ਼ਰੀਬ ਲੋਕ ਸਾਧਾਰਨ ਰੋਟੀ ਨਾਲ ਲੱਸੀ ਪੀ ਕੇ ਆਪਣਾ ਗੁਜ਼ਾਰਾ ਕਰਦੇ ਸਨ।

4. ਪਹਿਰਾਵਾ—ਹਿੰਦੂਆਂ ਦਾ ਪਹਿਰਾਵਾ ਬੜਾ ਸਾਦਾ ਹੁੰਦਾ ਸੀ। ਉਹ ਆਮ ਤੌਰ ‘ਤੇ ਸੂਤੀ ਕੱਪੜੇ ਪਾਉਂਦੇ ਸਨ। ਪੁਰਸ਼ ਧੋਤੀ ਅਤੇ ਕੁੜਤਾ ਪਾਉਂਦੇ ਸਨ। ਉਹ ਸਿਰ ‘ਤੇ ਪਗੜੀ ਬੰਨ੍ਹਦੇ ਸਨ। ਇਸਤਰੀਆਂ ਸਾੜ੍ਹੀ, ਚੋਲੀ ਅਤੇ ਲਹਿੰਗਾ ਪਾਉਂਦੀਆਂ ਸਨ। ਗ਼ਰੀਬ ਲੋਕ ਚਾਦਰ ਨਾਲ ਹੀ ਆਪਣਾ ਸਰੀਰ ਢੱਕ ਲੈਂਦੇ ਸਨ।

5. ਮਨੋਰੰਜਨ ਦੇ ਸਾਧਨ—ਹਿੰਦੂ ਨਾਚ, ਗਾਣੇ ਅਤੇ ਸੰਗੀਤ ਬਹੁਤ ਸ਼ੌਕੀਨ ਸਨ। ਉਹ ਤਾਸ਼ ਅਤੇ ਸ਼ਤਰੰਜ ਵੀ ਖੇਡਦੇ ਸਨ। ਪਿੰਡਾਂ ਦੇ ਲੋਕ ਜਾਨਵਰਾਂ ਦੀਆਂ ਲੜਾਈਆਂ ਵੇਖ ਕੇ ਅਤੇ ਘੋਲ ਵੇਖ ਕੇ ਆਪਣਾ ਮਨੋਰੰਜਨ ਕਰਦੇ ਸਨ। ਇਨ੍ਹਾਂ ਤੋਂ ਇਲਾਵਾ ਹਿੰਦੂ ਆਪਣੇ ਤਿਉਹਾਰਾਂ ਦੁਸਹਿਰਾ, ਦੀਵਾਲੀ, ਹੋਲੀ ਆਦਿ ਵਿੱਚ ਵੀ ਹਿੱਸਾ ਲੈਂਦੇ ਸਨ।

6. ਸਿੱਖਿਆ—16ਵੀਂ ਸਦੀ ਦੇ ਆਰੰਭ ਵਿੱਚ ਹਿੰਦੂ ਆਪਣੀ ਮੁੱਢਲੀ ਸਿੱਖਿਆ ਬ੍ਰਾਹਮਣਾਂ ਤੋਂ ਮੰਦਰਾਂ ਅਤੇ ਪਾਠਸ਼ਲਾਵਾਂ ਵਿੱਚ ਪ੍ਰਾਪਤ ਕਰਦੇ ਸਨ। ਪੰਜਾਬ ਵਿੱਚ ਉਚੇਰੀ ਸਿੱਖਿਆ ਪ੍ਰਾਪਤ ਕਰਨ ਲਈ ਹਿੰਦੂਆਂ ਦਾ ਆਪਣਾ ਕੇਂਦਰ ਨਹੀਂ ਸੀ। ਉੱਚ ਵਰਗ ਦੇ ਹਿੰਦੂ ਮਦਰੱਸਿਆਂ ਵਿੱਚ ਆਪਣੀ ਉੱਚ ਸਿੱਖਿਆ ਪ੍ਰਾਪਤ ਕਰਦੇ ਸਨ।


हिंदी संकलन

प्रश्न. 16वीं शताब्दी की शुरुआत में पंजाब में हिंदुओं की सामाजिक स्थिति क्या थी?

उत्तर – 16वीं शताब्दी की शुरुआत में हिंदू समाज की मुख्य विशेषताएं इस प्रकार थीं:

1. जाति व्यवस्था – हिंदू समाज कई जातियों और उपजातियों में विभाजित था। समाज में सर्वोच्च स्थान ब्राह्मणों का था। मुस्लिम शासन की स्थापना के कारण, क्षत्रियों ने दुकानदारी, कृषि आदि जैसे नए व्यवसायों को अपना लिया। वैश्य व्यापार और खेतीबाड़ी का धंधा करते रहे। इस काल में भी शूद्रों के साथ दुर्व्यवहार होता रहा।

2. महिलाओं की स्थिति – हिंदू समाज में महिलाओं की स्थिति अच्छी नहीं थी। समाज में उनकी स्थिति पुरुषों के समान नहीं थी। उस समय लड़कियों की शिक्षा पर कोई ध्यान नहीं दिया जाता था। कम उम्र में ही इनका विवाह कर दिया गया। इस काल में सती प्रथा बहुत जोरों पर थी। विधवा को पुनर्विवाह की अनुमति नहीं थी।

3. खाना-पीना – हिंदुओं का  भोजन सादा होता था। अधिकांश हिंदू शाकाहारी होते थे। उनका भोजन गेहूं, चावल, सब्जियां, घी और दूध से तैयार किया जाता था। वे मांस, लहसुन या प्याज नहीं खाते थे। गरीब लोग साधारण रोटी के साथ लस्सी पीकर अपना गुजारा करते थे।

4. पहनावा – हिंदुओं का पहनावा बहुत सादा होता था। वे आमतौर पर सूती कपड़े पहनते थे। पुरुष धोती और कुर्ता पहनते थे। वे सिर पर पगड़ी भी बांधते थे। महिलाएं साड़ी, चोली और लहंगा पहनतीं थीं। गरीब लोग अपने शरीर को चादर से ही ढक लेते थे।

5. मनोरंजन के साधन – हिंदुओं को नृत्य, गीत और संगीत का बहुत शौक था। वे ताश और शतरंज भी खेलते थे। गांव के लोग जानवरों की लड़ाई और उनका घोल देखकर अपना मनोरंजन करते थे। इनके अलावा हिंदू अपने त्योहारों जैसे दशहरा, दिवाली, होली आदि में भी हिस्सा लेते थे।

6. शिक्षा – 16वीं शताब्दी की शुरुआत में, हिंदुओं ने अपनी बुनियादी शिक्षा ब्राह्मणों से मंदिरों और स्कूलों में प्राप्त की। पंजाब में उच्च शिक्षा के लिए हिंदुओं का अपना कोई केंद्र नहीं था। उच्च वर्ग के हिंदु अपनी उच्च शिक्षा मदरसों में प्राप्त करते थे।


English Version

Q. What was the social condition of the Hindus of Punjab at the beginning of the 16th century?

Answer – The main features of Hindu society in the early 16th century were as follows:

1. Caste System – Hindu society was divided into many castes and sub-castes. The highest position in the society belonged to the Brahmins. Due to the establishment of Muslim rule, the Kshatriyas adopted new occupations like shopkeeping, agriculture, etc. The Vaishyas continued to do business and agriculture. Even during this period, the Shudras were subjected to abuse.

2. Status of Women – The position of women in Hindu society was not good. Their position in society was not equal to that of men. At that time no attention was paid to the education of girls. They were married at an early age. The practice of Sati was in full swing during this period. A widow was not allowed to remarry.

3. Food and Drink – The food of Hindus was simple. Most of the Hindus were vegetarian. Their food was prepared from wheat, rice, vegetables, ghee, and milk. They did not eat meat, garlic, or onions. Poor people used to make their living by drinking lassi with simple roti.

4. Dress – The dress of Hindus was very simple. They usually wore cotton clothes. Men used to wear dhoti and kurta. They also used to tie a turban on their heads. Women used to wear saris, choli, and lehenga. Poor people used to cover their bodies with sheets.

5. Means of Entertainment – The Hindus were very fond of dance, song, and music. They also played cards and chess. The people of the village used to entertain themselves by watching animal fights. Apart from these, Hindus also took part in their festivals like Dussehra, Diwali, Holi, etc.

6. Education – In the beginning of 16th century, Hindus received their basic education from Brahmins in temples and schools. The Hindus had no center of their own for higher education in Punjab. Upper-class Hindus received their higher education in Madrasas.