16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੇ ਲੋਕਾਂ ਦਾ ਜੀਵਨ ਪੱਧਰ


ਪ੍ਰਸ਼ਨ. 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੇ ਲੋਕਾਂ ਦਾ ਜੀਵਨ ਪੱਧਰ ਕਿਹੋ ਜਿਹਾ ਸੀ?

ਉੱਤਰ : 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੇ ਲੋਕਾਂ ਦਾ ਜੀਵਨ ਪੱਧਰ ਇੱਕੋ ਜਿਹਾ ਨਹੀਂ ਸੀ। ਮੁਸਲਮਾਨਾਂ ਦੀਆਂ ਉੱਚ ਸ਼੍ਰੇਣੀਆਂ ਦੇ ਲੋਕਾਂ ਕੋਲ ਬਹੁਤ ਧਨ ਸੀ ਅਤੇ ਉਹ ਐਸ਼ਪ੍ਰਸਤੀ ਦਾ ਜੀਵਨ ਬਤੀਤ ਕਰਦੇ ਸਨ। ਉਹ ਬੜੇ ਸ਼ਾਨਦਾਰ ਮਹੱਲਾਂ ਵਿੱਚ ਰਹਿੰਦੇ ਸਨ। ਉਨ੍ਹਾਂ ਦੀਆਂ ਪੁਸ਼ਾਕਾਂ ਬਹੁਤ ਕੀਮਤੀ ਹੁੰਦੀਆਂ ਸਨ ਅਤੇ ਉਹ ਵਿਭਿੰਨ ਤਰ੍ਹਾਂ ਦੇ ਸੁਆਦਲੇ ਭੋਜਨ ਖਾਂਦੇ ਸਨ। ਸੁਰਾ ਅਤੇ ਸੁੰਦਰੀ ਉਨ੍ਹਾਂ ਦੇ ਜੀਵਨ ਦਾ ਇੱਕ ਅਨਿੱਖੜਵਾਂ ਅੰਗ ਬਣ ਚੁੱਕਿਆ ਸੀ। ਉਨ੍ਹਾਂ ਦੀ ਸੇਵਾ ਲਈ ਵੱਡੀ ਗਿਣਤੀ ਵਿੱਚ ਨੌਕਰ, ਦਾਸ ਅਤੇ ਦਾਸੀਆਂ ਹੁੰਦੀਆਂ ਸਨ।

ਹਿੰਦੂਆਂ ਦੀਆਂ ਉੱਚ-ਸ਼੍ਰੇਣੀਆਂ ਦੇ ਕੋਲ ਧਨ ਤਾਂ ਬਹੁਤ ਸੀ ਪਰ ਮੁਸਲਮਾਨ ਉਨ੍ਹਾਂ ਤੋਂ ਇਹ ਧਨ ਲੁੱਟ ਕੇ ਲੈ ਜਾਂਦੇ ਸਨ। ਇਸ ਲਈ ਉਹ ਆਪਣਾ ਧਨ ਚੋਰੀ ਛਿਪੇ ਖ਼ਰਚ ਕਰਦੇ ਸਨ। ਸਮਾਜ ਵਿੱਚ ਮੱਧ ਸ਼੍ਰੇਣੀ ਦੇ ਮੁਸਲਮਾਨਾਂ ਦਾ ਜੀਵਨ ਪੱਧਰ ਤਾਂ ਚੰਗਾ ਸੀ ਪਰ ਹਿੰਦੂਆਂ ਦਾ ਜੀਵਨ ਪੱਧਰ ਚੰਗਾ ਨਹੀਂ ਸੀ। ਹਿੰਦੂ ਆਪਣਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਕਰਦੇ ਸਨ।

ਸਮਾਜ ਵਿੱਚ ਗ਼ਰੀਬਾਂ ਅਤੇ ਕਿਸਾਨਾਂ ਦਾ ਜੀਵਨ ਪੱਧਰ ਬਹੁਤ ਨੀਵਾਂ ਸੀ। ਉਹ ਨਾ ਤਾਂ ਚੰਗੇ ਕੱਪੜੇ ਪਾ ਸਕਦੇ ਸਨ ਅਤੇ ਨਾ ਹੀ ਚੰਗਾ ਭੋਜਨ ਖਾ ਸਕਦੇ ਸਨ।


प्रश्न. 16वीं शताब्दी की शुरुआत में पंजाब के लोगों का जीवन स्तर क्या था?

उत्तर: 16वीं शताब्दी की शुरुआत में पंजाब के लोगों का जीवन स्तर एक जैसा नहीं था। मुसलमानों के उच्च वर्ग के पास बहुत धन था और वे विलासिता का जीवन जीते थे। वे भव्य महलों में रहते थे। उनके कपड़े बहुत महंगे थे और वे तरह-तरह के स्वादिष्ट भोजन खाते थे। सुरा और सुंदरी उनके जीवन का अभिन्न अंग बन गई थीं। उनकी सेवा के लिए बड़ी संख्या में नौकर, दास और दासियाँ थीं।

हिंदुओं के उच्च वर्ग के पास बहुत धन था, लेकिन मुसलमान उनसे यह धन लूट लेते थे। इसलिए वे अपना धन गुप्त रूप से खर्च करते थे।

समाज में मध्यम वर्ग के मुसलमानों का जीवन स्तर अच्छा था लेकिन हिंदुओं का जीवन स्तर अच्छा नहीं था। हिन्दू बहुत मेहनत से अपना जीवन यापन करते थे।

समाज में गरीबों और किसानों का जीवन स्तर बहुत निम्न था। वे न तो अच्छे कपड़े पहन सकते थे और न ही अच्छा खाना खा सकते थे।


Question. What was the standard of living of the people of Punjab in the beginning of the 16th century?

Answer: In the beginning of the 16th century, the standard of living of the people of Punjab was not the same. The upper class of Muslims had a lot of wealth and lived a life of luxury. They lived in grand palaces. Their clothes were very expensive and they ate a variety of delicious food. Sura and Sundari had become an integral part of his life. There were a large number of servants, slaves and maids to serve him.

The upper class of Hindus had a lot of wealth, but Muslims used to loot this wealth from them. Therefore they used to spend their money secretly.

The standard of living of the middle class Muslims in the society was good but the standard of living of the Hindus was not good. Hindus used to earn their living by working very hard.

The standard of living of the poor and farmers in the society was very low. They could neither wear good clothes nor eat good food.