CBSEclass 11 PunjabiClass 12 PunjabiClass 9th NCERT PunjabiEducationHistoryHistory of PunjabNCERT class 10thParagraphPunjab School Education Board(PSEB)

16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਕ, ਸਮਾਜਿਕ ਅਤੇ ਆਰਥਿਕ ਦਸ਼ਾ

ਪੰਜਾਬੀ ਭਾਸ਼ਾ ਵਿੱਚ

16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਕ, ਸਮਾਜਿਕ ਅਤੇ ਆਰਥਿਕ ਦਸ਼ਾ (Political, Social and Economic Conditions of The Punjab in the beginning of the 16th Century)

1. ਰਾਜਨੀਤਿਕ ਦਸ਼ਾ (Political Condition)—16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੀ ਰਾਜਨੀਤਿਕ ਦਸ਼ਾ ਬਹੁਤ ਮਾੜੀ ਸੀ। ਪੰਜਾਬ ਦਿੱਲੀ ਸਲਤਨਤ ਦੇ ਅਧੀਨ ਸੀ ਜਿਸ ‘ਤੇ ਲੋਧੀ ਸੁਲਤਾਨਾਂ ਦਾ ਸ਼ਾਸਨ ਸੀ।1469 ਈ. ਵਿੱਚ ਦਿੱਲੀ ਦੇ ਸੁਲਤਾਨ ਬਹਿਲੋਲ ਲੋਧੀ ਨੇ ਤਤਾਰ ਖ਼ਾਂ ਲੋਧੀ ਨੂੰ ਪੰਜਾਬ ਦਾ ਗਵਰਨਰ ਨਿਯੁਕਤ ਕੀਤਾ। ਤਤਾਰ ਖ਼ਾਂ ਲੋਧੀ ਸੁਲਤਾਨ ਦੇ ਖ਼ਿਲਾਫ ਕੀਤੇ ਗਏ ਅਸਫਲ ਵਿਦਰੋਹ ਵਿੱਚ ਮਾਰਿਆ ਗਿਆ।

1500 ਈ. ਵਿੱਚ ਨਵੇਂ ਲੋਧੀ ਸੁਲਤਾਨ ਸਿਕੰਦਰ ਲੋਧੀ ਨੇ ਦੌਲਤ ਖ਼ਾਂ ਲੋਧੀ ਨੂੰ ਪੰਜਾਬ ਦਾ ਗਵਰਨਰ ਨਿਯੁਕਤ ਕੀਤਾ। ਇਬਰਾਹੀਮ ਲੋਧੀ ਦੇ ਨਵੇਂ ਸੁਲਤਾਨ ਬਣਦੇ ਹੀ ਦੌਲਤ ਖ਼ਾਂ ਲੋਧੀ ਨੇ ਉਸ ਦੇ ਵਿਰੁੱਧ ਸਾਜ਼ਸ਼ਾਂ ਰਚਣੀਆਂ ਸ਼ੁਰੂ ਕਰ ਦਿੱਤੀਆਂ। ਦੌਲਤ ਖ਼ਾਂ ਨੇ ਬਾਬਰ ਨੂੰ ਭਾਰਤ ‘ਤੇ ਹਮਲਾ ਕਰਨ ਦਾ ਸੱਦਾ ਦਿੱਤਾ। ਬਾਬਰ ਨੇ 1519 ਈ. ਤੋਂ 1526 ਈ. ਤਕ ਪੰਜਾਬ ‘ਤੇ ਪੰਜ ਹਮਲੇ ਕੀਤੇ। ਆਪਣੇ ਪੰਜਵੇਂ ਹਮਲੇ ਦੇ ਦੌਰਾਨ ਬਾਬਰ ਨੇ ਦੌਲਤ ਖ਼ਾਂ ਲੋਧੀ ਨੂੰ ਹਰਾ ਕੇ ਪੰਜਾਬ ‘ਤੇ ਕਬਜ਼ਾ ਕਰ ਲਿਆ।

21 ਅਪਰੈਲ, 1526 ਈ. ਨੂੰ ਪਾਨੀਪਤ ਦੀ ਪਹਿਲੀ ਲੜਾਈ ਵਿੱਚ ਬਾਬਰ ਨੇ ਇਬਰਾਹੀਮ ਲੋਧੀ ਨੂੰ ਹਰਾਇਆ ਸੀ। ਸਿੱਟੇ ਵਜੋਂ ਪੰਜਾਬ ਲੋਧੀ ਵੰਸ਼ ਦੇ ਹੱਥੋਂ ਨਿਕਲ ਕੇ ਮੁਗ਼ਲ ਵੰਸ਼ ਦੇ ਹੱਥਾਂ ਵਿੱਚ ਚਲਾ ਗਿਆ ।

2. ਸਮਾਜਿਕ ਦਸ਼ਾ (Social Condition) —16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੀ ਸਮਾਜਿਕ ਦਸ਼ਾ ਬਹੁਤ ਮਾੜੀ ਸੀ। ਸਮਾਜ ਹਿੰਦੂ ਅਤੇ ਮੁਸਲਮਾਨ ਨਾਂ ਦੇ ਦੋ ਮੁੱਖ ਵਰਗਾਂ ਵਿੱਚ ਵੰਡਿਆ ਹੋਇਆ ਸੀ। ਸ਼ਾਸਕ ਵਰਗ ਨਾਲ ਸੰਬੰਧਿਤ ਹੋਣ ਕਾਰਨ ਮੁਸਲਮਾਨਾਂ ਨੂੰ ਵਿਸ਼ੇਸ਼ ਅਧਿਕਾਰ ਪ੍ਰਾਪਤ ਸਨ। ਮੁਸਲਿਮ ਸਮਾਜ ਉੱਚ, ਮੱਧ ਅਤੇ ਨੀਵੀਂ ਸ਼੍ਰੇਣੀ ਵਿੱਚ ਵੰਡਿਆ ਹੋਇਆ ਸੀ। ਮੁਸਲਿਮ ਇਸਤਰੀਆਂ ਦੀ ਹਾਲਤ ਚੰਗੀ ਨਹੀਂ ਸੀ।

ਹਿੰਦੂ ਬਹੁ-ਗਿਣਤੀ ਵਿੱਚ ਸਨ ਪਰ ਉਨ੍ਹਾਂ ਨੂੰ ਅਧਿਕਾਰਾਂ ਤੋਂ ਵਾਂਝੇ ਰੱਖਿਆ ਗਿਆ ਸੀ। ਹਿੰਦੂ ਸਮਾਜ ਕਈ ਜਾਤਾਂ ਅਤੇ ਉਪ-ਜਾਤਾਂ ਵਿੱਚ ਵੰਡਿਆ ਹੋਇਆ ਸੀ। ਹਿੰਦੂ ਇਸਤਰੀਆਂ ਨਾਲ ਸੰਬੰਧਿਤ ਕਈ ਕੁਰੀਤੀਆਂ ਪ੍ਰਚਲਿਤ ਸਨ। ਸਮਾਜ ਦਾ ਅਮੀਰ ਵਰਗ ਸਵਾਦ ਭੋਜਨ ਖਾਂਦਾ ਅਤੇ ਕੀਮਤੀ ਕੱਪੜੇ ਪਹਿਨਦਾ ਸੀ। ਨੀਵੇਂ ਵਰਗਾਂ ਦਾ ਭੋਜਨ ਅਤੇ ਕੱਪੜੇ ਸਾਦੇ ਹੁੰਦੇ ਸਨ। ਉਸ ਸਮੇਂ ਸ਼ਿਕਾਰ, ਚੌਗਾਨ, ਜਾਨਵਰਾਂ ਦੀਆਂ ਲੜਾਈਆਂ, ਸ਼ਤਰੰਜ, ਨਾਚ, ਸੰਗੀਤ ਅਤੇ ਤਾਸ਼ ਆਦਿ ਮਨੋਰੰਜਨ ਦੇ ਸਾਧਨ ਸਨ। ਸਿੱਖਿਆ ਮਸਜਿਦਾਂ, ਮਦਰੱਸਿਆਂ ਅਤੇ ਮੰਦਰਾਂ ਵਿੱਚ ਦਿੱਤੀ ਜਾਂਦੀ ਸੀ।

3. ਆਰਥਿਕ ਦਸ਼ਾ (Economic Condition)— 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੀ ਆਰਥਿਕ ਦਸ਼ਾ ਬਹੁਤ ਚੰਗੀ ਸੀ। ਪੰਜਾਬ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਸੀ। ਇੱਥੋਂ ਦੀਆਂ ਮੁੱਖ ਫ਼ਸਲਾਂ ਕਣਕ, ਕਪਾਹ, ਜੌਂ, ਮੱਕੀ ਅਤੇ ਗੰਨਾ ਸਨ। ਫ਼ਸਲਾਂ ਦੀ ਭਰਪੂਰ ਪੈਦਾਵਾਰ ਹੁੰਦੀ ਸੀ। ਲੋਕਾਂ ਦਾ ਦੂਸਰਾ ਮੁੱਖ ਕਿੱਤਾ ਉਦਯੋਗ ਸੀ। ਉਦਯੋਗਾਂ ਵਿੱਚ ਕੱਪੜਾ ਉਦਯੋਗ ਸਭ ਤੋਂ ਵੱਧ ਪ੍ਰਸਿੱਧ ਸੀ। ਚਮੜਾ, ਸ਼ਸਤਰ, ਬਰਤਨ, ਹਾਥੀ ਦੰਦ ਅਤੇ ਖਿਡਾਉਣੇ ਆਦਿ ਦੇ ਵੀ ਉਦਯੋਗ ਪ੍ਰਚਲਿਤ ਸਨ। ਪਸ਼ੂ-ਪਾਲਣ ਦਾ ਕਿੱਤਾ ਵੀ ਕੀਤਾ ਜਾਂਦਾ ਸੀ।

ਪੰਜਾਬ ਦਾ ਅੰਦਰੂਨੀ ਅਤੇ ਵਿਦੇਸ਼ੀ ਵਪਾਰ ਬੜਾ ਉੱਨਤ ਸੀ। ਵਿਦੇਸ਼ੀ ਵਪਾਰ ਅਫ਼ਗਾਨਿਸਤਾਨ, ਈਰਾਨ, ਅਰਬ, ਸੀਰੀਆ, ਤਿੱਬਤ ਅਤੇ ਚੀਨ ਆਦਿ ਦੇਸ਼ਾਂ ਨਾਲ ਸੀ।ਲਾਹੌਰ ਅਤੇ ਮੁਲਤਾਨ ਪੰਜਾਬ ਦੇ ਦੋ ਸਭ ਤੋਂ ਪ੍ਰਸਿੱਧ ਨਗਰ ਸਨ। ਕੀਮਤਾਂ ਘੱਟ ਹੋਣ ਕਾਰਨ ਸਾਧਾਰਨ ਲੋਕਾਂ ਦਾ ਵੀ ਗੁਜ਼ਾਰਾ ਚੰਗਾ ਹੋ ਜਾਂਦਾ ਸੀ ।


हिंदी संकलन

16वीं शताब्दी की शुरुआत में पंजाब की राजनीतिक, सामाजिक और आर्थिक स्थिति

1. राजनीतिक स्थिति – 16वीं शताब्दी के प्रारंभ में पंजाब में राजनीतिक स्थिति बहुत खराब थी। पंजाब दिल्ली सल्तनत के अधीन था जिस पर लोधी सुल्तानों का शासन था। 1941 में, दिल्ली के सुल्तान बहलोल लोधी ने ततार खान लोधी को पंजाब का राज्यपाल नियुक्त किया। सुल्तान के खिलाफ एक असफल विद्रोह में ततार खान लोधी मारा गया।

1500 ईस्वी में नए लोधी सुल्तान अलेक्जेंडर लोधी ने दौलत खान लोधी को पंजाब का राज्यपाल नियुक्त किया। जैसे ही इब्राहिम लोदी नया सुल्तान बना, दौलत खान लोधी ने उसके खिलाफ साजिश रचनी शुरू कर दी। दौलत खान ने बाबर को भारत पर आक्रमण करने के लिए न्योता भेजा।  बाबर ने1519 ई. से 1526 ईस्वी तक पँजाब पर पाँच हमले किए। अपने पांचवें हमले के दौरान, बाबर ने दौलत खान लोधी को हरा कर पंजाब पर कब्जा कर लिया।

21 अप्रैल, 1526 ईस्वी में पानीपत की पहली लड़ाई में, बाबर ने इब्राहिम लोदी को हराया। परिणामस्वरूप, पंजाब लोधी वंश के हाथों से निकल कर मुगल वंश के हाथों में चला गया।

2. सामाजिक स्थिति – 16वीं शताब्दी के प्रारंभ में पंजाब की सामाजिक स्थिति बहुत खराब थी। समाज दो मुख्य वर्गों अर्थात् हिंदू और मुस्लिम में विभाजित था। शासक वर्ग से ताल्लुक रखने वाले मुसलमानों को विशेष विशेषाधिकार प्राप्त थे। मुस्लिम समाज उच्च, मध्यम और निम्न वर्गों में बँटा हुआ था। मुस्लिम महिलाओं की स्थिति अच्छी नहीं थी।

हिंदू बहुसंख्यक थे, परन्तु अपने अधिकारों से वंचित थे। हिंदू समाज कई जातियों और उपजातियों में बंटा हुआ था। हिंदू महिलाओं से जुड़े कई रीति – रिवाज(कुरीतियाँ) प्रचलित थे। समाज का संपन्न वर्ग स्वादिष्ट भोजन ग्रहण करता और महंगे कपड़े पहनता था। निम्न वर्ग का भोजन और वस्त्र सादा होते थे। उस समय शिकार, जानवरों की लड़ाई, शतरंज, नृत्य, संगीत और ताश खेलना मनोरंजन के साधन थे। शिक्षा मस्जिदों, मदरसों और मंदिरों में दी जाती थी।

3. आर्थिक स्थिति – 16वीं शताब्दी के प्रारंभ में पंजाब की आर्थिक स्थिति बहुत अच्छी थी। पंजाब के लोगों का मुख्य व्यवसाय कृषि था। मुख्य फसलें गेहूं, कपास, जौ, मक्का और गन्ना थीं। फसलों की पैदावार भरपूर हुआ करतीं थीं। लोगों का दूसरा प्रमुख व्यवसाय उद्योग था। उद्योगों में कपड़ा उद्योग सबसे लोकप्रिय था। चमड़ा, हथियार, बर्तन, हाथी दांत और खिलौनों के उद्योग भी प्रचलित थे। पशुपालन भी किया जाता था।

पंजाब का घरेलू और विदेशी व्यापार बहुत उन्नत था। विदेश व्यापार अफगानिस्तान, ईरान, अरब, सीरिया, तिब्बत और चीन के साथ था। लाहौर और मुल्तान पंजाब के दो सबसे प्रसिद्ध शहर थे। कीमतें कम होने के कारण आम लोगों की आजीविका बेहतर हुआ करती थी।


English Version

Political, Social and Economic Condition of Punjab in the Early 16th Century

1. Political Situation – The political situation in Punjab in the early 16th century was very bad. Punjab was under the Delhi Sultanate which was ruled by the Lodhi Sultans. In 1941, Sultan of Delhi Bahlol Lodhi appointed Tatar Khan Lodhi as the Governor of Punjab. Tatar Khan Lodhi was killed in a failed rebellion against the Sultan.

In 1500 AD, the new Lodhi Sultan Alexander Lodhi appointed Daulat Khan Lodhi as the governor of Punjab. As soon as Ibrahim Lodi became the new Sultan, Daulat Khan Lodhi started plotting against him. Daulat Khan sent an invitation to Babur to attack India. Babur made five attacks on Punjab from 1519 AD to 1526 AD. During his fifth attack, Babur captured Punjab by defeating Daulat Khan Lodhi.

In the First Battle of Panipat on April 21, 1526 AD, Babur defeated Ibrahim Lodi. As a result, Punjab passed from the hands of the Lodhi dynasty to the hands of the Mughal dynasty.

2. Social Status – The social condition of Punjab in the early 16th century was very poor. Society was divided into two main classes namely Hindu and Muslim. The Muslims belonging to the ruling class had special privileges. Muslim society was divided into upper, middle, and lower classes. The condition of Muslim women was not good.

Hindus were in majority but were deprived of their rights. Hindu society was divided into many castes and sub-castes. Many customs were prevalently associated with Hindu women. The affluent section of the society used to eat delicious food and wear expensive clothes. The food and clothes of the lower class were simple. At that time hunting, animal fighting, chess, dancing, music, and playing cards were the means of entertainment. Education was given in mosques, madrasas, and temples.

3. Economic condition – The economic condition of Punjab at the beginning of the 16th century was very good. Agriculture was the main occupation of the people of Punjab. The main crops were wheat, cotton, barley, maize, and sugarcane. Crop yields were plentiful. The second major occupation of the people was industry. The most popular of the industries was the textile industry. Leather, weapons, utensils, ivory, and toy industries were also prevalent. Animal husbandry was also done.

The domestic and foreign trade of Punjab was very advanced. Foreign trade was with Afghanistan, Iran, Arabia, Syria, Tibet, and China. Lahore and Multan were the two most famous cities in Punjab. Due to the low prices, the livelihood of the common people used to be better.