CBSEEducationHistoryHistory of Punjabਅਨੁਵਾਦ (Translation)

16ਵੀਂ ਸਦੀ ਵਿੱਚ ਪੰਜਾਬ ਦੇ ਲੋਕਾਂ ਦੇ ਮਨੋਰੰਜਨ ਦੇ ਸਾਧਨ


ਪ੍ਰਸ਼ਨ. 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੇ ਲੋਕਾਂ ਦੇ ਮਨੋਰੰਜਨ ਦੇ ਸਾਧਨ ਕੀ ਸਨ?

ਉੱਤਰ : 16ਵੀਂ ਸਦੀ ਦੇ ਆਰੰਭ ਵਿੱਚ ਮੁਸਲਮਾਨ ਆਪਣਾ ਮਨੋਰੰਜਨ ਕਈ ਢੰਗਾਂ ਨਾਲ ਕਰਦੇ ਸਨ। ਉਹ ਸ਼ਿਕਾਰ ਕਰਨ, ਚੌਗਾਨ ਖੇਡਣ, ਜਾਨਵਰਾਂ ਦੀਆਂ ਲੜਾਈਆਂ ਵੇਖਣ ਅਤੇ ਘੋੜ-ਦੌੜ ਵਿੱਚ ਹਿੱਸਾ ਲੈਣ ਦੇ ਬਹੁਤ ਸ਼ੌਕੀਨ ਸਨ। ਉਹ ਜਸ਼ਨਾਂ ਅਤੇ ਮਹਿਫਲਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਸਨ। ਇਨ੍ਹਾਂ ਵਿੱਚ ਸੰਗੀਤਕਾਰ ਅਤੇ ਨਰਤਕੀਆਂ ਉਨ੍ਹਾਂ ਦਾ ਮਨੋਰੰਜਨ ਕਰਦੀਆਂ ਸਨ। ਉਹ ਸ਼ਤਰੰਜ ਅਤੇ ਚੌਪੜ ਖੇਡ ਕੇ ਵੀ ਆਪਣਾ ਮਨੋਰੰਜਨ ਕਰਦੇ ਸਨ। ਮੁਸਲਮਾਨ ਈਦ, ਨੋਰੋਜ ਅਤੇ ਸ਼ਬ-ਏ-ਬਰਾਤ ਆਦਿ ਦੇ ਤਿਉਹਾਰਾਂ ਨੂੰ ਬੜੀ ਧੂਮਧਾਮ ਨਾਲ ਮਨਾਉਂਦੇ ਸਨ।

16ਵੀਂ ਸਦੀ ਦੇ ਆਰੰਭ ਵਿੱਚ ਹਿੰਦੂ ਨਾਚ, ਗਾਣੇ ਅਤੇ ਸੰਗੀਤ ਦੇ ਬਹੁਤ ਸ਼ੌਕੀਨ ਸਨ। ਉਹ ਤਾਸ਼ ਅਤੇ ਸ਼ਤਰੰਜ ਵੀ ਖੇਡਦੇ ਸਨ। ਪਿੰਡਾਂ ਦੇ ਲੋਕ ਜਾਨਵਰਾਂ ਦੀਆਂ ਲੜਾਈਆਂ ਵੇਖ ਕੇ ਅਤੇ ਘੋਲ ਵੇਖ ਕੇ ਆਪਣਾ ਮਨੋਰੰਜਨ ਕਰਦੇ ਸਨ। ਇਨ੍ਹਾਂ ਤੋਂ ਇਲਾਵਾ ਹਿੰਦੂ ਆਪਣੇ ਤਿਉਹਾਰਾਂ ਵਿੱਚ ਵੀ ਹਿੱਸਾ ਲੈਂਦੇ ਸਨ।


प्रश्न. 16वीं शताब्दी की शुरुआत में पंजाब के लोगों के मनोरंजन के साधन क्या थे?

उत्तर : 16वीं सदी की शुरुआत में मुसलमान कई तरीकों से अपना मनोरंजन करते थे। उन्हें शिकार करना, शतरंज खेलना, जानवरों की लड़ाई देखना और घोड़ों की दौड़ में भाग लेना बहुत पसंद था। वे जश्नों एवं महफिलों में बढ़चढ़ कर भाग लेते थे। संगीतकार और नर्तक उनका मनोरंजन करते थे। वे शतरंज और चौपड़ खेलकर भी अपना मनोरंजन करते थे। मुसलमान ईद, नौरोज और शब-ए-बारात आदि त्यौहार बड़ी धूमधाम से मनाते थे।

16वीं शताब्दी की शुरुआत में हिंदू नृत्य, गीत और संगीत के बहुत शौकीन थे। वे ताश और शतरंज भी खेलते थे। ग्रामीण जानवरों की लड़ाई और घोल को देखकर अपना मनोरंजन करते थे। इनके अलावा हिंदू अपने त्योहारों में भी भाग लेते थे।


Question. What were the means of entertainment for the people of Punjab in the early 16th century?

Answer : At the beginning of the 16th century, Muslims used to entertain themselves in many ways. They loved hunting, playing chess, watching animal fights, and attending horse races. They used to participate enthusiastically in celebrations and gatherings. Musicians and dancers entertained them. They also entertained themselves by playing chess and Chaupar. Muslims used to celebrate festivals like Eid, Nowruz, and Shab-e-Baraat, etc. with great pomp.

In the early 16th century Hindus were very fond of dance, songs, and music. He also played cards and chess. The villagers used to entertain themselves by watching animal fights and ghouls. Apart from these, Hindus also participated in their festivals.