16ਵੀਂ ਸਦੀ ਵਿੱਚ ਪੰਜਾਬ ਦੇ ਉਦਯੋਗ
ਪ੍ਰਸ਼ਨ. 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੇ ਉਦਯੋਗਾਂ ਬਾਰੇ ਤੁਸੀਂ ਕੀ ਜਾਣਦੇ ਹੋ?
ਉੱਤਰ : ਖੇਤੀਬਾੜੀ ਤੋਂ ਬਾਅਦ ਪੰਜਾਬ ਦੇ ਲੋਕਾਂ ਦਾ ਦੂਜਾ ਮੁੱਖ ਧੰਦਾ ਉਦਯੋਗ ਸੀ। ਇਹ ਉਦਯੋਗ ਸਰਕਾਰੀ ਸਨ ਅਤੇ ਗ਼ੈਰ-ਸਰਕਾਰੀ ਵੀ।
ਸਰਕਾਰੀ ਉਦਯੋਗ ਵੱਡੇ-ਵੱਡੇ ਸ਼ਹਿਰਾਂ ਵਿੱਚ ਸਥਾਪਿਤ ਸਨ ਜਦ ਕਿ ਗ਼ੈਰ-ਸਰਕਾਰੀ ਪਿੰਡਾਂ ਵਿੱਚ।
ਪੰਜਾਬ ਦੇ ਉਦਯੋਗਾਂ ਵਿੱਚ ਕੱਪੜਾ ਉਦਯੋਗ ਸਭ ਤੋਂ ਵੱਧ ਪ੍ਰਸਿੱਧ ਸੀ। ਇੱਥੇ ਸੂਤੀ, ਊਨੀ ਅਤੇ ਰੇਸ਼ਮੀ ਤਿੰਨਾਂ ਤਰ੍ਹਾਂ ਦੇ ਕੱਪੜੇ ਬਣਾਏ ਜਾਂਦੇ ਸਨ। ਕਿਉਂਕਿ ਪੰਜਾਬ ਦੀ ਉੱਚ ਸ਼੍ਰੇਣੀ ਦੇ ਲੋਕਾਂ ਵਿੱਚ ਰੇਸ਼ਮੀ ਕੱਪੜੇ ਦੀ ਬਹੁਤ ਮੰਗ ਸੀ ਇਸ ਲਈ ਪੰਜਾਬ ਵਿੱਚ ਇਹ ਕੱਪੜਾ ਵਧੇਰੇ ਮਾਤਰਾ ਵਿੱਚ ਤਿਆਰ ਕੀਤਾ ਜਾਂਦਾ ਸੀ।
ਸਮਾਣਾ, ਸੁਨਾਮ, ਸਰਹਿੰਦ, ਦੀਪਾਲਪੁਰ, ਜਲੰਧਰ, ਲਾਹੌਰ ਅਤੇ ਮੁਲਤਾਨ ਇਸ ਉਦਯੋਗ ਦੇ ਪ੍ਰਸਿੱਧ ਕੇਂਦਰ ਸਨ। ਗੁਜਰਾਤ ਅਤੇ ਸਿਆਲਕੋਟ ਵਿੱਚ ਚਿਕਨ ਦੇ ਕੱਪੜੇ ਤਿਆਰ ਕੀਤੇ ਜਾਂਦੇ ਸਨ। ਮੁਲਤਾਨ ਅਤੇ ਸੁਲਤਾਨਪੁਰ ਸ਼ੀਟ ਦੇ ਕੱਪੜਿਆਂ ਲਈ ਪ੍ਰਸਿੱਧ ਸਨ। ਸਿਆਲਕੋਟ ਵਿੱਚ ਧੋਤੀਆਂ, ਸਾੜੀਆਂ, ਪੱਗਾਂ ਅਤੇ ਵਧੀਆ ਕਢਾਈ ਵਾਲੀਆਂ ਲੂੰਗੀਆਂ ਤਿਆਰ ਕੀਤੀਆਂ ਜਾਂਦੀਆਂ ਸਨ। ਅੰਮ੍ਰਿਤਸਰ, ਕਾਂਗੜਾ ਅਤੇ ਕਸ਼ਮੀਰ ਵਿੱਚ ਗਰਮ ਕੱਪੜੇ ਤਿਆਰ ਕਰਨ ਦੇ ਪ੍ਰਸਿੱਧ ਕੇਂਦਰ ਸਨ।
ਕੱਪੜਾ ਉਦਯੋਗ ਤੋਂ ਇਲਾਵਾ ਉਸ ਸਮੇਂ ਪੰਜਾਬ ਵਿੱਚ ਚਮੜਾ, ਸ਼ਸਤਰ, ਭਾਂਡੇ, ਹਾਥੀ ਦੰਦ ਅਤੇ ਖਿਡੌਣੇ ਆਦਿ ਬਣਾਉਣ ਦੇ ਉਦਯੋਗ ਵੀ ਪ੍ਰਚਲਿਤ ਸਨ।
प्रश्न. 16वीं सदी की शुरुआत में पंजाब के उद्योगों के बारे में आप क्या जानते हैं?
उत्तर: कृषि के बाद पंजाब के लोगों का दूसरा मुख्य व्यवसाय उद्योग था। ये उद्योग सरकारी भी थे और गैर सरकारी भी।
बड़े शहरों में सरकारी उद्योग स्थापित किये गये जबकि गाँवों में गैर-सरकारी उद्योग स्थापित किये गये।
पंजाब के उद्योगों में कपड़ा उद्योग सबसे प्रमुख था। यहाँ सूती, ऊनी और रेशम तीनों प्रकार के कपड़े बनाये जाते थे। चूंकि पंजाब के उच्च वर्ग के लोगों के बीच रेशमी कपड़े की अत्यधिक मांग थी, इसलिए इस कपड़े का उत्पादन पंजाब में बड़ी मात्रा में किया जाता था।
समाना, सुनाम, सरहिंद, दीपालपुर, जालंधर, लाहौर और मुल्तान इस उद्योग के प्रसिद्ध केंद्र थे। चिकन के कपड़े गुजरात और सियालकोट में बनाए जाते थे। मुल्तान और सुल्तानपुर चादर के कपड़े के लिए प्रसिद्ध थे। सियालकोट में धोती, साड़ी, पगड़ी और अच्छी कढ़ाई वाली लुंगी का उत्पादन किया जाता था। अमृतसर, कांगड़ा और कश्मीर गर्म कपड़ों के निर्माण के प्रसिद्ध केंद्र थे।
कपड़ा उद्योग के अलावा, चमड़ा, शस्त्र, बर्तन, हाथी दांत और खिलौने बनाने के उद्योग भी उस समय पंजाब में प्रचलित थे।
Question. What do you know about the industries of Punjab in the early 16th century?
Answer: After agriculture, the second main occupation of the people of Punjab was industry. These industries were both government and non-government.
Government industries were established in big cities while non-government industries were established in villages.
The textile industry was the most prominent among the industries of Punjab. Here cotton, wool, and silk all three types of clothes were made. Since silk cloth was in high demand among the upper-class people of Punjab, this cloth was produced in large quantities in Punjab.
Samana, Sunam, Sirhind, Dipalpur, Jalandhar, Lahore, and Multan were famous centers of this industry. Chikan clothes were made in Gujarat and Sialkot. Multan and Sultanpur were famous for sheetcloth. Dhoti, saree, turban, and finely embroidered lungi were produced in Sialkot. Amritsar, Kangra, and Kashmir were famous centers for manufacturing warm clothes.
Apart from the textile industry, leather, arms, utensils, ivory, and toy-making industries were also prevalent in Punjab at that time.