CBSEEducationHistoryHistory of PunjabPunjab School Education Board(PSEB)

16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਵਿੱਚ ਸਿੱਖਿਆ ਪ੍ਰਣਾਲੀ


ਪ੍ਰਸ਼ਨ . 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਵਿੱਚ ਪ੍ਰਚਲਿਤ ਸਿੱਖਿਆ ਪ੍ਰਣਾਲੀ ਦੇ ਬਾਰੇ ਸੰਖੇਪ ਜਾਣਕਾਰੀ ਦਿਓ।

(Give a brief account of the prevalent education in the Punjab in the beginning of the 16th century.)

ਉੱਤਰ—16ਵੀਂ ਸਦੀ ਦੇ ਆਰੰਭ ਵਿੱਚ ਸਿੱਖਿਆ ਦੇ ਖੇਤਰ ਵਿੱਚ ਕੋਈ ਖ਼ਾਸ ਉੱਨਤੀ ਨਹੀਂ ਹੋਈ ਸੀ । ਮੁਸਲਮਾਨਾਂ ਨੂੰ ਸਿੱਖਿਆ ਦੇਣ ਦਾ ਕੰਮ ਉਲਮਾ, ਮੁੱਲਾਂ ਤੇ ਮੌਲਵੀ ਕਰਦੇ ਸਨ । ਉਹ ਮਸਜਿਦਾਂ, ਮੁਕਤਬਿਆਂ ਅਤੇ ਮਦਰੱਸਿਆਂ ਵਿੱਚ ਸਿੱਖਿਆ ਦਿੰਦੇ ਸਨ । ਰਾਜ ਸਰਕਾਰ ਉਨ੍ਹਾਂ ਨੂੰ ਅਨੁਦਾਨ ਦਿੰਦੀ ਸੀ । ਮਸਜਿਦਾਂ ਅਤੇ ਮਕਤਬਿਆਂ ਵਿੱਚ ਮੁੱਢਲੀ ਸਿੱਖਿਆ ਦਿੱਤੀ ਜਾਂਦੀ ਸੀ ਜਦਕਿ ਮਦਰੱਸਿਆਂ ਵਿੱਚ ਉਚੇਰੀ । ਮਦਰੱਸੇ ਆਮ ਤੌਰ ‘ਤੇ ਸ਼ਹਿਰਾਂ ਵਿੱਚ ਹੀ ਹੁੰਦੇ ਸਨ। ਉਸ ਸਮੇਂ ਮੁਸਲਮਾਨਾਂ ਦੇ ਪੰਜਾਬ ਵਿੱਚ ਸਭ ਤੋਂ ਪ੍ਰਸਿੱਧ ਸਿੱਖਿਆ ਕੇਂਦਰ ਲਾਹੌਰ ਅਤੇ ਮੁਲਤਾਨ ਵਿੱਚ ਸਨ।

ਇਨ੍ਹਾਂ ਤੋਂ ਇਲਾਵਾ ਜਲੰਧਰ, ਸੁਲਤਾਨਪੁਰ, ਸਮਾਣਾ, ਨਾਰਨੌਲ, ਬਠਿੰਡਾ, ਸਰਹਿੰਦ, ਸਿਆਲਕੋਟ ਅਤੇ ਕਾਂਗੜਾ ਵੀ ਸਿੱਖਿਆ ਪ੍ਰਸਿੱਧ ਕੇਂਦਰ ਸਨ। ਹਿੰਦੂ ਲੋਕ ਬ੍ਰਾਹਮਣਾਂ ਤੋਂ ਮੰਦਰਾਂ ਅਤੇ ਪਾਠਸ਼ਾਲਾਵਾਂ ਵਿੱਚ ਸਿੱਖਿਆ ਪ੍ਰਾਪਤ ਕਰਦੇ ਸਨ। ਇਨ੍ਹਾਂ ਵਿੱਚ ਮੁੱਢਲੀ ਸਿੱਖਿਆ ਸੰਬੰਧੀ ਜਾਣਕਾਰੀ ਦਿੱਤੀ ਜਾਂਦੀ ਸੀ। ਪੰਜਾਬ ਵਿੱਚ ਉਚੇਰੀ ਸਿੱਖਿਆ ਪ੍ਰਾਪਤ ਕਰਨ ਲਈ ਹਿੰਦੂਆਂ ਦਾ ਕੋਈ ਕੇਂਦਰ ਨਹੀਂ ਸੀ। ਅਮੀਰ ਵਰਗ ਦੇ ਹਿੰਦੂ ਆਪਣੇ ਬੱਚਿਆਂ ਨੂੰ ਉਚੇਰੀ ਸਿੱਖਿਆ ਲਈ ਮੁਸਲਮਾਨਾਂ ਦੇ ਮਦਰੱਸਿਆਂ ਵਿੱਚ ਭੇਜ ਦਿੰਦੇ ਸਨ। ਉਨ੍ਹਾਂ ਦੀ ਗਿਣਤੀ ਨਾਂਹ ਦੇ ਬਰਾਬਰ ਸੀ, ਕਿਉਂਕਿ ਮੁਸਲਮਾਨ ਹਿੰਦੂਆਂ ਨੂੰ ਨਫ਼ਰਤ ਦੀ ਨਜ਼ਰ ਨਾਲ ਵੇਖਦੇ ਸਨ।


हिंदी संकलन

प्रश्न. 16वीं शताब्दी की शुरुआत में पंजाब में प्रचलित शिक्षा प्रणाली का संक्षेप में वर्णन करें।

उत्तर – 16वीं शताब्दी के आरंभ में शिक्षा के क्षेत्र में कोई उल्लेखनीय विकास नहीं हुआ था। उलेमा, मुल्ला और मौलवी मुसलमानों को शिक्षा देने का काम करते थे। वे मस्जिदों, मुक्ताबों और मदरसों में शिक्षा देते थे। राज्य सरकार उन्हें अनुदान देती थी। बुनियादी शिक्षा मस्जिदों और मकतबों में दी जाती थी, जबकि उच्च शिक्षा मदरसों में दी जाती थी। मदरसे आमतौर पर शहरों में ही होते थे। उस समय पंजाब में सबसे लोकप्रिय मुस्लिम शिक्षा केंद्र लाहौर और मुल्तान में थे।

इनके अलावा जालंधर, सुल्तानपुर, समाना, नारनौल, बठिंडा, सरहिंद, सियालकोट और कांगड़ा भी शिक्षा के प्रसिद्ध केंद्र थे। हिंदु लोग मंदिरों और स्कूलों में ब्राह्मणों से शिक्षा प्राप्त करते थे। यहाँ उन्हें बुनियादी शिक्षा की जानकारी दी जाती थी। पंजाब में हिंदुओं के लिए उच्च शिक्षा प्राप्त करने के लिए कोई केंद्र नहीं था।

अमीर हिंदू अपने बच्चों को उच्च शिक्षा के लिए मुस्लिम मदरसों में भेजते थे। परन्तु उनकी संख्या न के बराबर थी क्योंकि मुसलमान हिंदुओं को नफ़रत की नज़र से देखते थे।


English Version

Q. Give a brief account of the prevalent education in Punjab at the beginning of the 16th century.

Answer. There was no significant development in the field of education at the beginning of the 16th century. The Ulema, Mullah, and Maulvi used to do the work of giving education to the Muslims. They used to teach in mosques, muqtabs, and madrasas. The state government used to give them grants. Basic education was given in mosques and maqtabs, while higher education was given in madrassas. Madrasas were generally held in cities only. The most popular Muslim education centers in Punjab at that time were in Lahore and Multan.

Apart from these, Jalandhar, Sultanpur, Samana, Narnaul, Bathinda, Sirhind, Sialkot, and Kangra were also famous centers of education. Hindus received education from Brahmins in temples and schools. Here they were given basic educational information. There was no center for the Hindus to get higher education in Punjab.

Rich Hindus used to send their children to Muslim madrasas for higher education. But their numbers were negligible because the Muslims looked at Hindus with hatred.