CBSEClass 12 PunjabiEducationHistoryHistory of PunjabPunjab School Education Board(PSEB)

16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਦਸ਼ਾ


ਪ੍ਰਸ਼ਨ 2. 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਤਿਕੋਣੇ ਸੰਘਰਸ਼ ਅਖਾੜਾ ਸੀ। ਵਿਆਖਿਆ ਕਰੋ।

(“In the beginning of the 16th century, Punjab was a cockpit of triangular struggle.” Explain.)

ਜਾਂ

ਪ੍ਰਸ਼ਨ. 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਵਿੱਚ ਤਿਕੋਣੇ ਸੰਘਰਸ਼ ਦਾ ਵਰਣਨ ਕਰੋ।

(Explain the Triangular Struggle of the Punjab in the beginning of the 16th century.)

ਉੱਤਰ – 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਤਿਕੋਣੇ ਸੰਘਰਸ਼ ਦਾ ਅਖਾੜਾ (Cockpit of triangular struggle) ਸੀ। ਇਹ ਤਿਕੋਣਾ ਸੰਘਰਸ਼ ਰਾਜ ਸੱਤਾ ਦੀ ਪ੍ਰਾਪਤੀ ਲਈ ਕਾਬਲ ਦੇ ਸ਼ਾਸਕ ਬਾਬਰ, ਦਿੱਲੀ ਦੇ ਸ਼ਾਸਕ ਇਬਰਾਹੀਮ ਲੋਧੀ ਅਤੇ ਪੰਜਾਬ ਦੇ ਸੂਬੇਦਾਰ ਦੌਲਤ ਖ਼ਾਂ ਲੋਧੀ ਵਿਚਾਲੇ ਚਲ ਰਿਹਾ ਸੀ। ਦੌਲਤ ਖ਼ਾਂ ਲੋਧੀ ਪੰਜਾਬ ਦਾ ਸੁਤੰਤਰ ਸ਼ਾਸਕ ਬਣਨ ਦੇ ਸੁਪਨੇ ਵੇਖ ਰਿਹਾ ਸੀ।

ਇਸ ਸੰਬੰਧੀ ਜਦੋਂ ਇਬਰਾਹੀਮ ਲੋਧੀ ਨੂੰ ਪਤਾ ਚੱਲਿਆ ਤਾਂ ਉਸ ਨੇ ਦੌਲਤ ਖ਼ਾਂ ਲੋਧੀ ਨੂੰ ਸਥਿਤੀ ਨੂੰ ਸਪੱਸ਼ਟ ਕਰਨ ਲਈ ਸ਼ਾਹੀ ਦਰਬਾਰ ਵਿੱਚ ਹਾਜ਼ਰ ਹੋਣ ਲਈ ਕਿਹਾ। ਦੌਲਤ ਖ਼ਾਂ ਨੇ ਸੁਲਤਾਨ ਦੇ ਗੁੱਸੇ ਤੋਂ ਬਚਣ ਲਈ ਆਪਣੇ ਛੋਟੇ ਪੁੱਤਰ ਦਿਲਾਵਰ ਖ਼ਾਂ ਨੂੰ ਦਿੱਲੀ ਭੇਜਿਆ।ਦਿੱਲੀ ਪੁੱਜਣ ‘ਤੇ ਇਬਰਾਹੀਮ ਲੋਧੀ ਨੇ ਉਸ ਨੂੰ ਗ੍ਰਿਫ਼ਤਾਰ ਕਰਕੇ ਕੈਦਖ਼ਾਨੇ ਵਿੱਚ ਸੁੱਟ ਦਿੱਤਾ। ਦਿਲਾਵਰ ਖ਼ਾਂ ਕਿਸੇ ਤਰ੍ਹਾਂ ਕੈਦਖ਼ਾਨੇ ਵਿੱਚੋਂ ਭੱਜ ਨਿਕਲਣ ਵਿੱਚ ਕਾਮਯਾਬ ਹੋ ਗਿਆ। ਪੰਜਾਬ ਪਹੁੰਚ ਕੇ ਉਸ ਨੇ ਆਪਣੇ ਪਿਤਾ ਦੌਲਤ ਖ਼ਾਂ ਨੂੰ ਉਸ ਨਾਲ ਦਿੱਲੀ ਵਿੱਚ ਕੀਤੇ ਮਾੜੇ ਵਿਵਹਾਰ ਬਾਰੇ ਦੱਸਿਆ।

ਦੌਲਤ ਖ਼ਾਂ ਲੋਧੀ ਨੇ ਇਸ ਅਪਮਾਨ ਦਾ ਬਦਲਾ ਲੈਣ ਲਈ ਬਾਬਰ ਨੂੰ ਭਾਰਤ ਉੱਤੇ ਹਮਲਾ ਕਰਨ ਦਾ ਸੱਦਾ ਦਿੱਤਾ। ਬਾਬਰ ਵੀ ਇਸੇ ਸੁਨਹਿਰੀ ਮੌਕੇ ਦੀ ਤਲਾਸ਼ ਵਿੱਚ ਸੀ। ਇਸ ਤਿਕੋਣੇ ਸੰਘਰਸ਼ ਦੇ ਅੰਤ ਵਿੱਚ ਬਾਬਰ ਜੇਤੂ ਰਿਹਾ। ਉਸ ਨੇ 1525-26 ਈ. ਵਿੱਚ ਨਾ ਕੇਵਲ ਪੰਜਾਬ ਸਗੋਂ ਦਿੱਲੀ ‘ਤੇ ਵੀ ਕਬਜ਼ਾ ਕਰ ਲਿਆ। ਇਸ ਤਰ੍ਹਾਂ ਭਾਰਤ ਵਿੱਚ ਮੁਗ਼ਲ ਵੰਸ਼ ਦੀ ਸਥਾਪਨਾ ਹੋਈ।


हिंदी संकलन

प्रश्न 2. 16वीं शताब्दी की शुरुआत में पंजाब त्रिकोणीय संघर्ष का क्षेत्र था। व्याख्या करें।

अथवा

प्रश्न. 16वीं शताब्दी की शुरुआत में पंजाब में त्रिकोणीय संघर्ष का वर्णन करें।

उत्तर – 16वीं शताब्दी के प्रारंभ में पंजाब त्रिकोणीय संघर्ष का अखाड़ा था। यह त्रिकोणीय संघर्ष राज्य की सत्ता की प्राप्ति के लिए काबुल के शासक बाबर, दिल्ली के शासक इब्राहिम लोधी और पंजाब के सूबेदार दौलत खान लोधी के बीच था। दौलत खान लोधी पंजाब का स्वतंत्र शासक बनने का सपना देख रहा था।

जब इब्राहिम लोधी को इस बात का पता चला तो उसने दौलत खान लोधी को शाही दरबार में आकर स्थिति स्पष्ट करने को कहा। दौलत खान ने  सुल्तान के प्रकोप से बचने के लिए अपने सबसे छोटे बेटे दिलावर खान को दिल्ली भेजा। दिल्ली पहुंचने पर, इब्राहिम लोधी ने उसे गिरफ्तार कर लिया और उसे जेल में डाल दिया। दिलावर खान किसी तरह जेल से भागने में सफल रहा। पंजाब पहुँचकर उसने अपने पिता दौलत खान को दिल्ली में अपने साथ हुए दुर्व्यवहार के बारे में बताया।

दौलत खान लोधी ने इस अपमान का बदला लेने के लिए बाबर को भारत पर आक्रमण करने का निमंत्रण भेजा। बाबर भी इसी सुनहरे अवसर की तलाश में था। इस त्रिकोणीय संघर्ष के अंत में, बाबर विजयी हुआ। उस ने 1525-26 ई. में न केवल पंजाब बल्कि दिल्ली पर भी कब्जा कर लिया। इस प्रकार भारत में मुगल वंश की स्थापना हुई।


English Version

Q. “In the beginning of the 16th century, Punjab was a cockpit of triangular struggle.” Explain.

Or

Q. Explain the Triangular Struggle of Punjab in the beginning of the 16th century.

Answer – In the early 16th century, Punjab was the arena of triangular struggle. This triangular struggle was between Babur, the ruler of Kabul, Ibrahim Lodhi, the ruler of Delhi, and Daulat Khan Lodhi, the Subedar of Punjab, for the attainment of the power of the state. Daulat Khan Lodhi was dreaming of becoming an independent ruler of Punjab.

When Ibrahim Lodhi came to know about this, he asked Daulat Khan Lodhi to come to the royal court and clarify the situation. Daulat Khan sent his youngest son Dilawar Khan to Delhi to escape the wrath of the Sultan. On reaching Delhi, Ibrahim Lodhi arrested him and imprisoned him. Dilawar Khan somehow managed to escape from the jail. On reaching Punjab, he told his father Daulat Khan about the misbehavior he had met in Delhi.

To avenge this insult, Daulat Khan Lodhi sent an invitation to Babur to attack India. Babur was also looking for this golden opportunity. At the end of this triangular struggle, Babur emerged victoriously. He captured not only Punjab but also Delhi in 1525-26 AD. Thus the Mughal dynasty was established in India.