ਗਗਨ ਮੈ ਥਾਲੁ : ਸਾਰ
ਪ੍ਰਸ਼ਨ. ‘ਗਗਨ ਮੈ ਥਾਲੁ’ ਬਾਣੀ ਦਾ ਕੇਂਦਰੀ (ਅੰਤ੍ਰੀਵ) ਭਾਵ ਲਗਪਗ 40 ਕੁ ਸ਼ਬਦਾਂ ਵਿੱਚ ਲਿਖੋ।
ਜਾਂ
ਪ੍ਰਸ਼ਨ. ‘ਗਗਨ ਮੈ ਥਾਲੁ’ ਕਵਿਤਾ ਦਾ ਸਾਰ ਲਗਪਗ 40 ਸ਼ਬਦਾਂ ਵਿੱਚ ਲਿਖੋ।
ਉੱਤਰ : ਸਾਰੀ ਕੁਦਰਤ ਹਰ ਸਮੇਂ ਸਰਗੁਣ ਤੇ ਨਿਰਗੁਣ ਸਰੂਪ ਵਾਲੇ ਪ੍ਰਭੂ ਦੀ ਆਰਤੀ ਉਤਾਰਨ ਦੇ ਆਹਰ ਵਿੱਚ ਜੁੱਟੀ ਹੋਈ ਹੈ। ਜੀਵ ਪ੍ਰਭੂ ਦੇ ਚਰਨਾਂ ਨਾਲ ਜੁੜ ਕੇ ਉਸ ਦੀ ਕਿਰਪਾ ਨਾਲ ਪ੍ਰਾਪਤ ਹੋਈ ਗੁਰੂ ਦੀ ਸਿੱਖਿਆ ਅਨੁਸਾਰ ਜਦੋਂ ਸਾਰੇ ਜੀਵਾਂ ਵਿੱਚ ਪ੍ਰਭੂ ਦੀ ਜੋਤ ਨੂੰ ਵਸਦੀ ਅਨੁਭਵ ਕਰ ਕੇ ਉਸ ਦੇ ਭਾਣੇ ਵਿੱਚ ਚਲਦਾ ਹੈ, ਤਾਂ ਉਹ ਵੀ ਕੁਦਰਤ ਦੁਆਰਾ ਉਤਾਰੀ ਜਾ ਰਹੀ ਇਸ ਆਰਤੀ ਵਿੱਚ ਸ਼ਾਮਲ ਹੋ ਜਾਂਦਾ ਹੈ।