ਚੰਗੀਆਂ ਗੱਲਾਂ (Punjabi Quotes)


  • ਆਪਣੇ ਲਈ ਹਮਦਰਦੀ ਰੱਖਣਾ ਸਾਨੂੰ ਭਾਵਨਾਤਮਕ ਤੌਰ ‘ਤੇ ਮਜ਼ਬੂਤ ਬਣਾਉਂਦਾ ਹੈ।
  • ਬੱਚਤ ਕਰਕੇ ਆਪਣੀ ਪੂੰਜੀ ਵਧਾਉਣ ਦੀ ਸਮਰੱਥਾ ਦਰਸਾਉਂਦੀ ਹੈ ਕਿ ਤੁਹਾਡੇ ਕੋਲ ਹੋਰ ਕਮਾਈ ਕਰਨ ਦੀ ਸਮਰੱਥਾ ਹੈ।
  • ਹਰ ਕਿਸੇ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸਾਰੇ ਸਫਲ ਕਾਰੋਬਾਰ ਨੈਤਿਕਤਾ ਦੀ ਬੁਨਿਆਦ ‘ਤੇ ਅਧਾਰਤ ਹਨ।
  • ਆਪਣੇ ਕੰਮ ਪ੍ਰਤੀ ਬੰਦੇ ਦੀ ਸੁਹਿਰਦਤਾ ਹੀ ਉਸ ਦੀ ਪਛਾਣ ਹੁੰਦੀ ਹੈ। ਕੋਈ ਵੀ ਕੰਮ ਤਾਂ ਹੀ ਸਿਰੇ ਚੜ੍ਹਦਾ ਹੈ, ਜਦ ਕਰਨ ਵਾਲਾ ਉਸ ਨਾਲ ਵਫ਼ਾ ਨਿਭਾਵੇ।
  • ਬੀਤੇ ‘ਤੇ ਪਛਤਾਉਣ ਦੀ ਬਜਾਇ ਭਵਿੱਖ ਬਾਰੇ ਸੋਚਣਾ, ਜ਼ਿੰਦਗੀ ਨੂੰ ਇਮਤਿਹਾਨ ਸਮਝਣਾ ਤੇ ਤੁਰਨਾ। ਇਹ ਜਿਊਣਾ ਦੁੱਖ ਦੀ ਦਵਾ ਵੀ ਬਣਦਾ ਹੈ ਤੇ ਮਨ ਦਾ ਸੁਕੂਨ ਵੀ।
  • ਜ਼ਿੰਦਗੀ ਦਾ ਸੰਘਰਸ਼ ਤਾਂ ਹਰ ਮੋੜ ‘ਤੇ ਹੁੰਦਾ ਹੈ। ਔਖ ਸੌਖ ਤੇ ਨਿਰਾਸ਼ਾ ਵਿਚ ਡਟੇ ਰਹਿਣਾ, ਹਾਲਤਾਂ ਤੋਂ ਸਬਕ ਲੈਣਾ, ਰੁਕਣ ਦੀ ਬਜਾਇ ਸਾਬਤ ਕਦਮੀਂ ਤੁਰਦੇ ਰਹਿਣਾ ਜੀਵਨ ਦੀ ਬੁਲੰਦੀ ਬਣਦੈ।
  • ਜਦੋਂ ਅਸੀਂ ਆਪਣੇ ਵਿਚਾਰਾਂ ਨੂੰ ਸਹੀ ਦਿਸ਼ਾ ਦਿੰਦੇ ਹਾਂ ਤਾਂ ਮੰਜ਼ਿਲ ਦਾ ਸਫ਼ਰ ਆਸਾਨ ਹੋ ਜਾਂਦਾ ਹੈ।