ੳ ਨਾਲ਼ ਸ਼ੁਰੂ ਹੋਣ ਵਾਲੇ ਸ਼ਬਦ
ਉੱਗਣਾ (ਕ੍ਰਿਆ ਅਕਰਮਕ) – ਪੈਦਾ ਹੋਣਾ, ਚੜ੍ਹਨਾ, ਬੀਜ ਆਦਿ ਦਾ ਧਰਤ ‘ਚੋਂ ਫੁੱਟਣਾ (to grow, to germinate, to take root, to crop up)
ਉਗਮਣਾ (ਕ੍ਰਿਆ ਅਕਰਮਕ) – ਚੜ੍ਹਨਾ, ਜਨਮ ਲੈਣਾ, ਉੱਗਣਾ [to rise(of the sun), to take birth, to emerge, to appear all of sudden]
ਉਗਰ (ਵਿਸ਼ੇਸ਼ਣ) – ਗੁੱਸੇ ਵਿੱਚ, ਤੇਜ਼, ਤਿੱਖਾ (ਕ੍ਰਿਆ ਵਿਸ਼ੇਸ਼ਣ), ਉੱਛਲ ਕੇ (by jumping, by rising upward or plunging, by the plunge, intense, fierce, wrathful, violent, frightful)
ਉੱਗਰਨਾ (ਕ੍ਰਿਆ ਸਕਰਮਕ) – ਘੁਮਾਉਣਾ, ਚੱਕਰ ਦੇਣਾ, ਟੇਢਾ ਕਰਨਾ (to take a threatening posture, to brandish, to terrorize, to threaten)
ਉਗਰਪੰਥੀ (ਵਿਸ਼ੇਸ਼ਣ) – ਅਤੰਕਵਾਦੀ, ਅੱਤਵਾਦੀ, ਦਹਿਸ਼ਤਗਰਦ, ਕੱਟੜ ਖ਼ਿਆਲੀ, ਕੱਟੜਪੰਥੀ, ਗੁਸੈਲ, ਤੇਜ਼ – ਤਰਾਰ (terrorist)
ਉਗਰਵਾਦ (ਨਾਂਵ) – ਅੱਤਵਾਦ, ਦਹਿਸ਼ਤਗਰਦੀ (terrorism)
ਉਗਰਵਾਦੀ (ਵਿਸ਼ੇਸ਼ਣ) – ਅੱਤਵਾਦੀ, ਖਾੜਕੂ (militant, terrorist, radical, extremist)
ਉਗਰਾਹ (ਕ੍ਰਿਆ) – ਇਕੱਠਾ ਕਰਨਾ (collect)
ਉਗਰਾਹੀ (ਨਾਂਵ) – ਗ੍ਰਹਿਣ ਕਰਨ ਦੀ ਕ੍ਰਿਆ, ਇਕੱਠਾ ਕਰਨਾ(ਧਨ), ਲੈਣਾ, ਵਸੂਲੀ (collection of funds or donations)
ਉੱਗਲਨਾ (ਕ੍ਰਿਆ ਅਕਰਮਕ) – ਪ੍ਰਗਟ ਕਰਨਾ, ਭੇਦ ਖੋਲ੍ਹਣਾ, ਮੂੰਹੋਂ ਫੁੱਟ ਪੈਣਾ (to throw out, to vomit, to emit, to spit out, to divulge out secret)
ਉਂਗਲ (ਨਾਂਵ) – ਉਂਗਲੀ, ਅੰਗੁਲ (finger)
ਉਂਗਲ ਕਰਨੀ – ਇਸ਼ਾਰਾ ਕਰਨਾ, ਦੋਸ਼ ਮੜ੍ਹਨਾ, ਇਲਜ਼ਾਮ ਲਾਉਣਾ (to point out, to hint, to blame)
ਉਂਗਲ ਦੇਣੀ – ਭੜਕਾਉਣਾ, ਕੰਮ ਵਿਗਾੜਨਾ (to provoke)
ਉਂਗਲ ਧਰਨੀ – ਚੁਣਨਾ (to choose or select)
ਉਂਗਲ ਫੜ੍ਹਨੀ – ਆਸਰਾ ਲੈਣਾ, ਮਦਦ ਲੈਣੀ, ਪਿੱਛੇ ਚਲਣਾ (to support, to guide, to extend a helping hand)
ਉਂਗਲ ਮੂੰਹ ਵਿੱਚ ਪਾਉਣੀ – ਬਹੁਤ ਹੈਰਾਨ ਹੋਣਾ (to be astonished, to wonder, to be amazed)
ਉਗਾਉਣਾ (ਕ੍ਰਿਆ ਸਕਰਮਕ) – ਪੈਦਾ ਕਰਨਾ, ਬੀਜਣਾ (to grow z to raise, to cause to germinate)
ਉਗਾਹ (ਨਾਂਵ) – ਗਵਾਹ, ਸਾਕੀ (witness)
ਉਗਾਹੀ (ਨਾਂਵ) – ਗਵਾਹੀ, ਗਵਾਹ ਦਾ ਕਥਨ (evidence, attestation)
ਉਗਾਲਦਾਨ (ਨਾਂਵ) – ਥੁੱਕਣ ਦਾ ਭਾਂਡਾ, ਪੀਕਦਾਨ (spittoon, spitting pot, cuspidor)
ਉਗਾਲਨਾ (ਕ੍ਰਿਆ ਸਕਰਮਕ) – ਉੱਗਲਨਾ, ਕਿਸੇ ਭੇਤ ਦੀ ਗੱਲ ਨੂੰ ਮੂੰਹੋਂ ਕਢਵਾਉਣਾ (to chew the cud)
ਉਗਾਲੀ (ਨਾਂਵ) – ਜੁਗਾਲੀ (cud, rumination)
ਉੱਘ – ਸੁੱਘ (ਨਾਂਵ) – ਅਤਾ – ਪਤਾ, ਖ਼ਬਰ, ਜਾਣਕਾਰੀ (inkling, clue, information, whereabouts, hint, news)
ਉਂਘਲਾਉਣਾ (ਕ੍ਰਿਆ ਅਕਰਮਕ) – ਉਨੀਂਦਰਾ ਹੋਣਾ, ਨੀਂਦ ਨਾ ਪੂਰੀ ਹੋਣਾ, ਊਂਘ ਸਹਿਤ ਹੋਣਾ (to doze, to catnap, to slumber, to drowse)
ਉਂਘਲਾਹਟ (ਨਾਂਵ) – ਉਨੀਂਦਰਾਪਨ (drowsiness, sleepiness)
ਉਘੜ (ਵਿਸ਼ੇਸ਼ਣ) – ਉਘੜਨ ਦਾ ਭਾਵ, ਪ੍ਰਗਟ ਹੋਣਾ (clear, visible, vivid, right)
ਉੱਘੜ – ਦੁੱਗੜ = ਉਲਟ – ਪਲਟ, ਬੇਢੰਗਾ, ਬੇਤਰਤੀਬਾ (helter-skelter, in disorder, jumbled)
ਉੱਘੜਨਾ (ਕ੍ਰਿਆ ਅਕਰਮਕ) – ਪ੍ਰਗਟ ਹੋਣਾ, ਚਮਕਣਾ, ਪ੍ਰਸਿੱਧ ਹੋਣਾ (to manifest, to be uncovered, to unveiled, to be exposed, to be revealed)
ਉੱਘੜ੍ਹਵਾਂ (ਵਿਸ਼ੇਸ਼ਣ) – ਸਾਫ਼, ਪ੍ਰਗਟ, ਪ੍ਰਸਿੱਧ, ਚਮਕਦਾਰ (clear, visible, vivid, right)
ਉੱਘਾ (ਵਿਸ਼ੇਸ਼ਣ) – ਪ੍ਰਸਿੱਧ, ਮਸ਼ਹੂਰ, ਪ੍ਰਗਟ, ਸਿਖ਼ਰ ਤੇ (famous, well known, reputed, prominent, high up, eminent, popular)
ਉਘਾੜਨਾ (ਕ੍ਰਿਆ ਸਕਰਮਕ) – ਪ੍ਰਗਟ ਕਰਨਾ, ਦਿਖਾਉਣਾ, ਨੰਗਾ ਕਰਨਾ, ਖੋਲ੍ਹਣਾ, ਬੇਪਰਦਾ ਕਰਨਾ (to uncover, to unveil, to undress, to divulge, to open, to disclose, to bare, to doff)
ਉਘੇੜਨਾ (ਕ੍ਰਿਆ ਅਕਰਮਕ ਸਕਰਮਕ) – ਖੋਲ੍ਹਣਾ, ਪ੍ਰਗਟ ਕਰਨਾ, ਅੱਡ ਕਰਨਾ (to separate the corn from the cob)
ਉੱਚ (ਵਿਸ਼ੇਸ਼ਣ) – ਉੱਚਾ, ਵੱਡਾ, ਸ਼ਰੋਮਣੀ, ਮੋਹਰੀ(exalted, high, dignified, superior, grand)
ਉਚਕਨਾ (ਕ੍ਰਿਆ ਅਕਰਮਕ) – ਮਨ ਦਾ ਉੱਖੜਨਾ (to slip out of, disoriented)
ਉਚੱਕਾ (ਵਿਸ਼ੇਸ਼ਣ) – ਚੁੱਕ ਕੇ ਲੈ ਜਾਣ ਵਾਲਾ, ਚੋਰ, ਠੱਗ, ਭੈੜਾ ਮਨੁੱਖ ਸ਼ਰਾਰਤੀ (robber, trickster, pickpocket)
ਉਚਟਨਾ (ਕ੍ਰਿਆ) – ਉਚਾਟ ਹੋਣਾ, ਉਖੜਨਾ, ਹਟਣਾ, ਵਿਕਰਤ ਹੋਣਾ (to grow tired, to be fed up, to be sorrowful, to be agitated, to be broken)
ਉੱਚਰਨਾ (ਕ੍ਰਿਆ ਅਕਰਮਕ) – ਕਹਿਣਾ, ਆਖਣਾ, ਬੋਲਣਾ (to speak, to say, to pronounce, to spell, to utter)
ਉਚਰਿਤ (ਵਿਸ਼ੇਸ਼ਣ) – ਕਹੀ ਗਈ, ਆਖੀ ਹੋਈ (uttered, said, pronounced)