Akhaan / Idioms (ਅਖਾਣ)BusinessIdioms (ਮੁਹਾਵਰੇ)Punjab School Education Board(PSEB)Punjabi Viakaran/ Punjabi Grammarਮੁਹਾਵਰੇ (Idioms)

ੲ ਨਾਲ ਸ਼ੁਰੂ ਹੋਣ ਵਾਲੇ ਮੁਹਾਵਰੇ


ਮੁਹਾਵਰਿਆਂ ਦੀ ਵਾਕਾਂ ਵਿਚ ਵਰਤੋਂ


ਇੱਟ ਖੜਿੱਕਾ ਲਾ ਰੱਖਣਾ (ਝਗੜਾ ਕਰਨਾ) — ਨੂੰਹ ਸੱਸ ਦੀ ਆਪਸ ਵਿੱਚ ਬਣਦੀ ਨਹੀਂ ਤੇ ਉਹ ਹਰ ਸਮੇਂ ਘਰ ਵਿੱਚ ਇੱਟ ਖੜਿੱਕਾ ਲਾ ਰੱਖਦੀਆਂ ਹਨ ।

ਇੱਟ ਨਾਲ ਇੱਟ ਵਜਾਉਣੀ (ਖੜਕਾਉਣੀ)

ਜਾਂ

ਇੱਟ-ਇੱਟ ਕਰਨਾ (ਤਬਾਹ ਕਰ ਦੇਣਾ) – ਨਾਦਰਸ਼ਾਹ ਨੇ ਦਿੱਲੀ ਦੀ ਇੱਟ ਨਾਲ ਇੱਟ ਵਜਾ (ਖੜਕਾ) ਦਿੱਤੀ।


ਇੱਟ ਚੁੱਕਦੇ ਨੂੰ ਪੱਥਰ ਚੁੱਕਣਾ

ਜਾਂ

ਇੱਟ ਦਾ ਜਵਾਬ ਪੱਥਰ ਨਾਲ ਦੇਣਾ (ਅਗਲੇ ਨਾਲੋਂ ਵੱਧ ਕੇ ਬਦਲਾ ਲੈਣਾ)— ਇੱਟ ਚੁੱਕਦੇ ਨੂੰ ਪੱਧਰ ਚੁੱਕਣਾ ਜਾਂ ਇੱਟ ਦਾ ਜਵਾਬ ਪੱਥਰ ਨਾਲ ਦੇਣ ਦੀ ਨੀਤੀ ਨਾਲ ਗੱਲ ਵਧ ਜਾਂਦੀ ਹੈ, ਘਟਦੀ ਨਹੀਂ।

ਇੱਟ ਘੜੇ (ਕੁੱਤੇ) ਦਾ ਵੈਰ ਹੋਣਾ (ਸੁਭਾਵਿਕ ਵੈਰ ਹੋਣਾ) – ਫਲਸਤੀਨੀਆਂ ਤੇ ਇਸਰਾਈਲੀਆਂ ਦਾ ਇੱਟ ਘੜੇ ਦਾ ਵੈਰ ਹੈ, ਪਤਾ ਨਹੀਂ ਕਦੋਂ ਲੜਾਈ ਛੇੜ ਬੈਠਣ।

ਇਕ ਅੱਖ ਨਾਲ ਵੇਖਣਾ (ਸਾਰਿਆਂ ਨੂੰ ਇੱਕੋ ਜਿਹਾ ਸਮਝਣਾ) – ਮਹਾਰਾਜਾ ਰਣਜੀਤ ਸਿੰਘ ਸਾਰੇ ਧਰਮਾਂ ਦੇ ਲੋਕਾਂ ਨੂੰ ਇਕ ਅੱਖ ਨਾਲ ਵੇਖਦੇ ਸਨ।

ਇਕ ਮੁੱਠ ਹੋਣਾ (ਏਕਤਾ ਹੋ ਜਾਣੀ) – ਸਾਨੂੰ ਵਿਦੇਸ਼ੀ ਹਮਲੇ ਦਾ ਟਾਕਰਾ ਇਕ ਮੁੱਠ ਹੋ ਕੇ ਕਰਨਾ ਚਾਹੀਦਾ ਹੈ।

ਈਦ ਦਾ ਚੰਦ ਹੋਣਾ (ਬਹੁਤ ਦੇਰ ਬਾਅਦ ਮਿਲਣਾ) – ਜਦੋਂ ਉਹ ਦੇਰ ਮਗਰੋਂ ਮਿਲਿਆ, ਤਾਂ ਮੈਂ ਕਿਹਾ, ”ਤੂੰ ਤਾਂ ਈਦ ਦਾ ਚੰਦ ਹੋ ਗਿਆ ਹੈਂ। ਕਦੇ ਮਿਲਿਆ ਹੀ ਨਹੀਂ।”

ਇਕ ਜਾਨ ਹੋਣਾ (ਘੁਲ-ਮਿਲ ਜਾਣਾ)— ਉਸ ਨੇ ਆਟਾ ਤੇ ਘਿਓ ਗੁਨ੍ਹ-ਗੁੰਨ੍ਹ ਕੇ ਇਕ ਜਾਨ ਕਰ ਦਿੱਤੇ।

ਇਕ ਕੰਨ ਸੁਣ ਕੇ ਦੂਜੇ ਕੰਨ ਕੱਢ ਦੇਣਾ (ਸੁਣੀ ਗੱਲ ਦੀ ਰਤਾ ਪਰਵਾਹ ਨਾ ਕਰਨਾ) – ਬੱਚੇ ਤਾਂ ਮੇਰੀ ਇਕ ਵੀ ਗੱਲ ਨਹੀਂ ਮੰਨਦੇ। ਬੱਸ ਇਕ ਕੰਨ ਸੁਣ ਕੇ ਦੂਜੇ ਕੰਨ ਕੱਢ ਦਿੰਦੇ ਹਨ।

ਇਕ ਦੀਆਂ ਚਾਰ ਸੁਣਾਉਣਾ (ਕੋਈ ਇਕ ਗੱਲ ਕਹੇ, ਤਾਂ ਉਸ ਨੂੰ ਕਈ ਸਾਰੀਆਂ ਕਹਿ ਦੇਣੀਆਂ) – ਮੇਰੀ ਨੂੰਹ ਵੇਖਣ ਨੂੰ ਤਾਂ ਭੋਲੀ-ਭਾਲੀ ਹੈ, ਪਰ ਜੇ ਕੋਈ ਮਾੜੀ ਜਿਹੀ ਗੱਲ ਕਹਿ ਦੇਵੇ, ਤਾਂ ਉਹ ਇਕ ਦੀਆਂ ਚਾਰ ਸੁਣਾਉਂਦੀ ਹੈ।

ਇੱਕੋ ਰੱਸੇ ਫਾਹੇ ਦੇਣਾ (ਸਭ ਨਾਲ ਇੱਕੋ ਜਿਹਾ ਵਰਤਾਓ ਕਰਨਾ) — ਤੁਹਾਨੂੰ ਇਹ ਤਾਂ ਦੇਖਣਾ ਚਾਹੀਦਾ ਸੀ ਕਿ ਸਭ ਤੋਂ ਵੱਧ ਕਸੂਰ ਕਿਸ ਦਾ ਹੈ। ਸਾਰਿਆਂ ਨੂੰ ਇੱਕੋ ਰੱਸੇ ਫਾਹੇ ਦੇਣਾ ਠੀਕ ਨਹੀਂ।

ਇੱਕੋ ਤੱਕੜੀ ਦੇ ਵੱਟੇ ਹੋਣਾ (ਇਕ ਸੁਭਾ ਵਾਲੇ ਹੋਣਾ) – ਰਾਜਸੀ ਲੀਡਰ ਭਾਵੇਂ ਕੋਈ ਹੋਵੇ, ਸਭ ਇੱਕੋ ਤੱਕੜੀ ਦੇ ਵੱਟੇ ਹੁੰਦੇ ਹਨ । ਉਹ ਵੋਟਾਂ ਲੈਣ ਲਈ ਸਭ ਦੇ ਮਗਰ ਮਗਰ ਫਿਰਦੇ ਹਨ, ਪਰ ਮਗਰੋਂ ਕਿਸੇ ਦੀ ਸਾਰ ਨਹੀਂ ਲੈਂਦੇ।

ਈਨ ਮੰਨਣਾ (ਹਾਰ ਮੰਨਣੀ) – ਰਾਣਾ ਪ੍ਰਤਾਪ ਨੇ ਅਕਬਰ ਦੀ ਈਨ ਨਾ ਮੰਨੀ।

ਇੱਜ਼ਤ ਨੂੰ ਵੱਟਾ ਲਾਉਣਾ (ਬਦਨਾਮੀ ਕਰਨੀ) — ਤੁਹਾਨੂੰ ਕੋਈ ਅਜਿਹਾ ਕੰਮ ਨਹੀਂ ਕਰਨਾ ਚਾਹੀਦਾ, ਜਿਸ ਨਾਲ ਤੁਹਾਡੇ ਖ਼ਾਨਦਾਨ ਦੀ ਇੱਜ਼ਤ ਨੂੰ ਵੱਟਾ ਲੱਗੇ।