ਜ਼ਫ਼ਰਨਾਮਾ – ਵਾਰਤਾਲਾਪ ਦੇ ਆਧਾਰ ‘ਤੇ ਪ੍ਰਸ਼ਨ – ਉੱਤਰ

ਜ਼ਫ਼ਰਨਾਮਾ – ਇਕਾਂਗੀ

ਲੇਖਕ – ਡਾ. ਹਰਚਰਨ ਸਿੰਘ

ਜਮਾਤ – ਦਸਵੀਂ


(1). ਇਹ ਹਨ ਤੇਰੇ ਅਹਿਲਕਾਰ, ਫ਼ੌਜਦਾਰ, ਸੂਬੇਦਾਰ, ਉਮਰਾ ਔਰ ਉਲਿਆ, ਜੋ ਤੇਰੀ ਮੌਤ ਦੀਆਂ ਘੜੀਆਂ ਉਡੀਕ ਰਹੇ ਹਨ। ਉਹ ਸ਼ੇਅਰੋ – ਸ਼ਾਇਰੀ ਨਾਲ ਤੈਨੂੰ ਚਿੜਾ ਰਹੇ ਹਨ ਕਿਉਂਕਿ ਤੂੰ ਸਾਰੀ ਉਮਰ ਉਹਨਾਂ ਨੂੰ ਕੁਫ਼ਰ ਦੇ ਠੇਕੇਦਾਰ ਕਹਿੰਦਾ ਰਿਹਾ ਹੈਂ। ਸ਼ਰਾਬ ਦੇ ਨਸ਼ੇ ਵਿੱਚ ਉਹ ਤੇਰੀ ਕਮਜ਼ੋਰੀ ਦਾ ਮਜ਼ਾਕ ਉਡਾ ਰਹੇ ਹਨ।”

ਪ੍ਰਸ਼ਨ :-

(ੳ) ਇਹ ਸ਼ਬਦ ਕਿਸ ਇਕਾਂਗੀ ਨਾਟਕ ਵਿੱਚੋਂ ਲਏ ਗਏ ਹਨ?

ਉੱਤਰ – ਜ਼ਫ਼ਰਨਾਮਾ

(ਅ) ਇਹ ਸ਼ਬਦ ਕਿਸ ਨੂੰ ਕਹੇ ਗਏ ਹਨ?

ਉੱਤਰ – ਔਰੰਗਜ਼ੇਬ

(ੲ) ਕੌਣ ਕਿਸ ਦੀਆਂ ਮੌਤ ਦੀਆਂ ਘੜੀਆਂ ਉਡੀਕ ਰਹੇ ਹਨ?

ਉੱਤਰ – ਔਰੰਗਜ਼ੇਬ ਦੇ ਅਹਿਲਕਾਰ, ਫ਼ੌਜਦਾਰ, ਸੂਬੇਦਾਰ, ਉਮਰਾ ਔਰ ਉਲਿਆ ਉਸ ਦੀ ਮੌਤ ਦੀਆਂ ਘੜੀਆਂ ਉਡੀਕ ਰਹੇ ਹਨ।


(2). ਇਹ ਤਾਂ ਸਭ ਮੰਨਦੇ ਹਨ ਕਿ ਉਹ ਅਜਮਤ ਵਾਲਾ ਪੀਰ ਹੈ। ਹਜ਼ੂਰ ਨੂੰ ਯਾਦ ਹੋਵੇਗਾ ਫੌਜਦਾਰ ਸੈਦ ਖਾਂ ਤੇ ਰਮਜ਼ਾਨ ਖਾਂ ਉਸ ਪੀਰ ਨਾਲ ਜਾ ਰਲੇ ਸਨ। ਜਹਾਨ ਪਨਾਹ, ਮੈਂ ਸਮਝ ਨਹੀਂ ਸਕਿਆ ਇਸ ਵਿੱਚ ਦਿਲ ਤੇ ਲਾਉਣ ਵਾਲੀ ਕਿਹੜੀ ਗੱਲ ਹੈ।

ਪ੍ਰਸ਼ਨ :-

(ੳ) ਇਹ ਸ਼ਬਦ ਕਿਸ ਇਕਾਂਗੀ ਨਾਟਕ ਵਿੱਚੋਂ ਲਏ ਗਏ ਹਨ?

ਉੱਤਰ – ਜ਼ਫ਼ਰਨਾਮਾ

(ਅ) ਇਹ ਸ਼ਬਦ ਕਿਸਨੇ ਅਤੇ ਕਿਸ ਨੂੰ ਕਹੇ?

ਉੱਤਰ – ਇਹ ਸ਼ਬਦ ਅਸਦ ਖ਼ਾਨ ਨੇ ਔਰੰਗਜ਼ੇਬ ਨੂੰ ਕਹੇ।

(ੲ) ਅਜ਼ਮਤ ਵਾਲਾ ਪੀਰ ਕੌਣ ਹੈ?

ਉੱਤਰ – ਗੁਰੂ ਗੋਬਿੰਦ ਸਿੰਘ ਜੀ


(3). ਬੇਟੀ ਅੱਜ ਮੇਰੀ ਰੂਹ ਰੋ ਰਹੀ ਹੈ। ਮੇਰਾ ਰੋਮ ਰੋਮ ਕੰਬ ਰਿਹਾ ਹੈ। ਸਾਰੀ ਰਾਤ ਮੈਂ ਸੂਲੀ ਤੇ ਟੰਗਿਆ ਰਿਹਾ ਹਾਂ। ਸੱਤ ਔਰ ਨੌਂ ਸਾਲਾਂ ਦੇ ਬੱਚਿਆਂ ਉੱਤੇ ਜ਼ੁਲਮ ਕਰਨ ਦੀ ਇਸਲਾਮ ਹਰਗਿਜ਼ ਇਜਾਜ਼ਤ ਨਹੀਂ ਦਿੰਦਾ। ਮਗਰ ਮੈਂ ਮਜਬੂਰ ਹਾਂ।

ਪ੍ਰਸ਼ਨ :-

(ੳ) ਇਹ ਸ਼ਬਦ ਕਿਸ ਇਕਾਂਗੀ ਨਾਟਕ ਵਿੱਚੋਂ ਲਏ ਗਏ ਹਨ?

ਉੱਤਰ – ਜ਼ਫ਼ਰਨਾਮਾ

(ਅ) ਇਹ ਸ਼ਬਦ ਕਿਸ ਨੇ ਅਤੇ ਕਿਸ ਨੂੰ ਕਹੇ?

ਉੱਤਰ – ਇਹ ਸ਼ਬਦ ਔਰੰਗਜ਼ੇਬ ਨੇ ਆਪਣੀ ਬੇਟੀ ਜ਼ੀਨਤ ਨੂੰ ਕਹੇ।

(ੲ) ਵਕਤਾ ਨੇ ਕੀ ਮਹਿਸੂਸ ਕੀਤਾ?

ਉੱਤਰ – ਉਸ ਦੀ ਰੂਹ ਰੋ ਰਹੀ ਸੀ। ਉਸ ਦਾ ਰੋਮ ਰੋਮ ਕੰਬ ਰਿਹਾ ਸੀ ਤੇ ਉਹ ਸਾਰੀ ਰਾਤ ਸੋ ਨਹੀਂ ਸਕਿਆ ਸੀ।