EducationKidsNCERT class 10thPunjab School Education Board(PSEB)

ਜ਼ਫ਼ਰਨਾਮਾ – ਵਾਰਤਾਲਾਪ ਦੇ ਆਧਾਰ ਤੇ ਪ੍ਰਸ਼ਨ – ਉੱਤਰ

ਜ਼ਫ਼ਰਨਾਮਾ – ਇਕਾਂਗੀ

ਲੇਖਕ – ਡਾ. ਹਰਚਰਨ ਸਿੰਘ

ਜਮਾਤ – ਦਸਵੀਂ

ਹੇਠ ਲਿਖੀ ਵਾਰਤਾਲਾਪ ਨੂੰ ਧਿਆਨ ਨਾਲ ਪੜ੍ਹੋ ਅਤੇ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ :

() “ਨਹੀਂ ! ਤੂੰ ਭੁਲੇਖੇ ਵਿੱਚ ਰਿਹਾ ਹੈਂ। ਅਸ਼ੋਕ ਤੇ ਅਕਬਰ ਵਾਂਗ ਲੋਕਾਂ ਦੇ ਦਿਲਾਂ ਨੂੰ ਜਿੱਤਣ ਨਾਲ ਰਾਜ ਦੀਆਂ ਨੀਹਾਂ ਪੱਕੀਆਂ ਹੁੰਦੀਆਂ ਹਨ। ਸਿੱਖ, ਮਰਾਠੇ, ਰਾਜਪੂਤ, ਸੰਤ, ਸਾਧੂ, ਸ਼ੀਆ, ਸੂਫ਼ੀ, ਕੁੱਲ ਹਿੰਦੂ ਜਾਤੀ ਤੇਰੀ ਹਕੂਮਤ ਤੋਂ ਦੁਖੀ ਹੈ।”

ਪ੍ਰਸ਼ਨ :-

(1) ਰਾਜ ਦੀਆਂ ਨੀਹਾਂ ਕਿਵੇਂ ਪੱਕੀਆਂ ਹੁੰਦੀਆਂ ਹਨ ?

ਉੱਤਰ – ਲੋਕਾਂ ਦੇ ਦਿਲਾਂ ਨੂੰ ਜਿੱਤਣ ਨਾਲ ਰਾਜ ਦੀਆਂ ਨੀਹਾਂ ਪੱਕੀਆਂ ਹੁੰਦੀਆਂ ਹਨ।

(2) ਅਸ਼ੋਕ ਤੇ ਅਕਬਰ ਨੇ ਆਪਣੇ ਰਾਜ ਦੀਆਂ ਨੀਹਾਂ ਕਿਵੇਂ ਪੱਕੀਆਂ ਕੀਤੀਆਂ ਸਨ ?

ਉੱਤਰ – ਉਨ੍ਹਾਂ ਨੇ ਆਪਣੇ ਰਾਜ ਦੀਆਂ ਨੀਹਾਂ  ਲੋਕਾਂ ਦੇ ਦਿਲਾਂ ਨੂੰ ਜਿੱਤ ਕੇ ਪੱਕੀਆਂ ਕੀਤੀਆਂ ਸਨ।

(3) ਔਰੰਗਜ਼ੇਬ ਦੀ ਹਕੂਮਤ ਤੋਂ ਦੁਖੀ ਕਿਹੜੇ ਲੋਕਾਂ ਦਾ ਜ਼ਿਕਰ ਕੀਤਾ ਗਿਆ ਹੈ ?

ਉੱਤਰ – ਸਿੱਖ, ਮਰਾਠੇ, ਰਾਜਪੂਤ, ਸੰਤ, ਸਾਧੂ, ਸ਼ੀਆ, ਸੂਫ਼ੀ, ਕੁੱਲ ਹਿੰਦੂ ਆਦਿ ਸਾਰੇ ਔਰੰਗਜ਼ੇਬ ਦੀ ਹਕੂਮਤ ਤੋਂ ਦੁਖੀ ਸਨ।


(ਅ) “ਮੇਰਾ ਵੀ ਇਹੋ ਖ਼ਿਆਲ ਹੈ। ਖ਼ਾਸ ਕਾਸਦ ਨੂੰ ਭੇਜ ਕੇ ਗੁਰੂ ਨੂੰ ਸੁਲਾਹ – ਸਫਾਈ ਲਈ ਇੱਥੇ ਬੁਲਾਂਦਾ ਹਾਂ। ਉਹਨਾਂ ਦੀ ਹਿਫ਼ਾਜ਼ਤ ਦਾ ਖ਼ਾਤਰ – ਖ਼ਵਾਹ ਇੰਤਜ਼ਾਮ ਕਰਦਾ ਹਾਂ। ਜਾਓ ਮੀਰ ਮੁਨਸ਼ੀ ਔਰ ਦਯਾ ਸਿੰਘ ਨੂੰ ਦਰਬਾਰੇ – ਖ਼ਾਸ ਵਿੱਚ ਹਾਜ਼ਰ ਕਰੋ। ਮੈਂ ਤਿਆਰ ਹੋ ਕੇ ਜਲਦੀ ਆਉਂਦਾ ਹਾਂ।”

ਪ੍ਰਸ਼ਨ :-

(1) ਇਹ ਸ਼ਬਦ ਕੌਣ, ਕਿਸਨੂੰ ਆਖਦਾ ਹੈ ?

ਉੱਤਰ – ਇਹ ਸ਼ਬਦ ਔਰੰਗਜ਼ੇਬ ਨੇ ਅਸਦ ਖ਼ਾਨ ਨੂੰ ਕਹੇ।

(2) ਔਰੰਗਜ਼ੇਬ ਕਾਸਦ ਨੂੰ ਕਿਹੜਾ ਕੰਮ ਕਰਨ ਲਈ ਬੁਲਾਉਂਦਾ ਹੈ ?

ਉੱਤਰ – ਔਰੰਗਜ਼ੇਬ ਕਾਸਦ ਨੂੰ ਭੇਜ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਸੁਲਾਹ ਸਫ਼ਾਈ ਲਈ ਬੁਲਾਉਣਾ ਚਾਹੁੰਦਾ ਸੀ।

(3) ਦਰਬਾਰੇ ਖ਼ਾਸ ਵਿੱਚ ਕਿੰਨ੍ਹਾਂ ਨੂੰ ਹਾਜ਼ਰ ਹੋਣ ਲਈ ਕਿਹਾ ਗਿਆ ਹੈ ?

ਉੱਤਰ – ਦਯਾ ਸਿੰਘ ਅਤੇ ਮੀਰ ਮੁਨਸ਼ੀ ਨੂੰ ਦਰਬਾਰੇ ਖ਼ਾਸ ਵਿੱਚ  ਹਾਜ਼ਰ ਹੋਣ ਲਈ ਕਿਹਾ ਗਿਆ ਹੈ।


(ੲ) “ਬੇਸ਼ਕ ਮੈਂ ਉਸਦੇ ਬਾਪ ਤੇਗ ਬਹਾਦਰ ਦੇ ਕਤਲ ਦਾ ਹੁਕਮ ਦਿੱਤਾ ਸੀ, ਮਗਰ ਉਹ ਮੁਲਕੀ ਮਾਮਲਾ ਸੀ, ਪਰ ਵਜ਼ੀਰ ਖਾਨ ਨੇ ਮੇਰਾ ਨਾਂ ਬਦਨਾਮ ਕੀਤਾ ਹੈ ਔਰ ਇਸਲਾਮ ਦੀ ਤੌਹੀਨ ਕੀਤੀ ਹੈ। ਦਸ ਉਸਨੂੰ ਕਿਆ ਸਜ਼ਾ ਦਿੱਤੀ ਜਾਵੇ ?”

ਪ੍ਰਸ਼ਨ :-

(1) ਇਹ ਸ਼ਬਦ ਕੌਣ, ਕਿਸਨੂੰ ਕਹਿੰਦਾ ਹੈ?

ਉੱਤਰ – ਇਹ ਸ਼ਬਦ ਔਰੰਗਜ਼ੇਬ ਨੇ ਅਸਦ ਖ਼ਾਨ ਨੂੰ ਕਹੇ।

(2) ਇਹਨਾਂ ਸਤਰਾਂ ਵਿਚਲੇ ਸ਼ਬਦ ‘ਉਸ ਦੇ ਬਾਪ’ ਕਿਸ ਸ਼ਖ਼ਸੀਅਤ ਵੱਲ ਇਸ਼ਾਰਾ ਕਰਦੇ ਹਨ?

ਉੱਤਰ – ‘ਉਸਦੇ ਬਾਪ’ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ  ਸ੍ਰੀ ਗੁਰੂ ਤੇਗ ਬਹਾਦਰ ਵੱਲ ਇਸ਼ਾਰਾ ਕੀਤਾ ਗਿਆ ਹੈ।

(3) ਵਜ਼ੀਰ ਖਾਨ ਨੇ ਔਰੰਗਜ਼ੇਬ ਦਾ ਨਾਂ ਕਿਵੇਂ ਬਦਨਾਮ ਕੀਤਾ?

ਉੱਤਰ – ਉਸਨੇ ਪਹਿਲਾਂ ਔਰੰਗਜ਼ੇਬ ਦੇ ਨਾਂ ‘ਤੇ ਕਸਮਾਂ ਖਾ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਅਨੰਦਪੁਰ ਸਾਹਿਬ ਛੱਡਣ ਲਈ ਮਜਬੂਰ ਕੀਤਾ ਤੇ ਬਾਅਦ ਵਿੱਚ ਹਮਲਾ ਕਰ ਦਿੱਤਾ ਜਿਸ ਵਿੱਚ ਗੁਰੂ ਜੀ ਦੇ ਦੋ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ।