ਹੋੜੇ ਤੇ ਕਨੌੜੇ ਦੀ ਵਰਤੋਂ


ਪ੍ਰਸ਼ਨ. ਹੋੜੇ ਤੇ ਕਨੌੜੇ ਦੀ ਵਰਤੋਂ ਬਾਰੇ ਜਾਣਕਾਰੀ ਦਿਓ।

ਉੱਤਰ : ਹੋੜਾ ਤੇ ਕਨੌੜਾ ਦੋਵੇਂ ਗੁਲਾਈਦਾਰ ਮਾਤਰਾਵਾਂ ਹਨ, ਜੋ ਕ੍ਰਮਵਾਰ ੳ ਅਤੇ ਔ ਦੀ ਅਵਾਜ਼ ਲਈ ਵਰਤੀਆਂ ਜਾਂਦੀਆਂ ਹਨ; ਜਿਵੇਂ ਸੋ ਅਤੇ ਸੌ ਆਦਿ। ਹੋੜਾ ਛੋਟੇ ੳ ਦੀ ਅਵਾਜ਼ ਲਈ ਤੇ ਕਨੌੜੇ ਵੱਡੇ (ਅਓ) ਦੀ ਅਵਾਜ਼ ਲਈ ਵਰਤੇ ਜਾਂਦੇ ਹਨ।

1. ਸਵਰਾਂ ਵਿੱਚੋਂ ਕੇਵਲ ‘ਉ’ ਨਾਲ ਹੀ ਹੋੜੇ ਦੀ ਵਰਤੋਂ ਕੀਤੀ ਜਾਂਦੀ ਹੈ; ਜਿਵੇਂ ‘ੴ’ ਓਟ, ਓਪਰਾ, ਓਸ, ਓਮ,

ਪੀਓ, ਖਾਓ, ਆਓ ਆਦਿ।

2. ਇਸੇ ਤਰ੍ਹਾਂ ਕਨੌੜੇ ਦੀ ਮਾਤਰਾ ਕੇਵਲ ‘ਅ’ ਨਾਲ ਹੀ ਵਰਤੀ ਜਾਂਦੀ ਹੈ; ਜਿਵੇਂ :

ਔਰਤ, ਔਂਕੜ, ਔਸਤ, ਔਗੁਣ, ਔਂਤਰਾ ਆਦਿ।

ਨੋਟ : ਪੁਰਾਤਨ ਪੰਜਾਬੀ ਵਿੱਚ ਕਨੌੜੇ ਦੀ ਅਵਾਜ਼ ਲਈ ‘ਉ’ ਦੀ ਵਰਤੋਂ ਕੀਤੀ ਜਾਂਦੀ ਸੀ ਪਰ ਅਜੋਕੀ ਪੰਜਾਬੀ ਵਿੱਚ ਇਹ ਅਲੋਪ ਹੋ ਗਈ ਹੈ ਇਸ ਦੀ ਥਾਂ ਕਨੌੜਾ ਹੀ ਵਰਤਿਆ ਜਾਂਦਾ ਹੈ; ਜਿਵੇਂ :

ਅਉਗਣ ਦੀ ਥਾਂ ਔਗੁਣ, ਭੌਰ (ਭਉਰ), ਚੌਰ (ਚਉਰ), ਪੌਣ (ਪਉਣ), ਪੌੜੀ (ਪਉੜੀ), ਸੌਣ (ਸਉਣ) ਆਦਿ।