ਹੁਨਰ ਦੀ ਕਦਰ : ਅਵਤਾਰ ਸਿੰਘ ਸੰਧੂ
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਇੱਕ-ਦੋ ਵਾਕਾਂ ਵਿੱਚ ਲਿਖੋ-
ਪ੍ਰਸ਼ਨ 1. ਬਾਬਾ ਜੀ ਨੇ ਪੋਤੇ ਦਾ ਕਿਹੜਾ ਸਮਾਨ ਲਿਆਂਦਾ ਸੀ?
ਉੱਤਰ : ਬਾਬਾ ਜੀ ਨੇ ਪੋਤੇ ਦਾ ਡਰਾਇੰਗ ਬੋਰਡ ਤੇ ਵਾਟਰ ਕਲਰ ਲਿਆਂਦੇ ਸੀ।
ਪ੍ਰਸ਼ਨ 2. ਪੋਤਾ ਆਪਣੇ ਵਾਅਦੇ ਮੁਤਾਬਕ ਕੀ ਕਰਨ ਲੱਗ ਪਿਆ?
ਉੱਤਰ : ਪੋਤਾ ਆਪਣੇ ਵਾਅਦੇ ਮੁਤਾਬਕ ਬਾਬੇ ਦੀ ਥਕਾਵਟ ਦੂਰ ਕਰਨ ਲਈ ਲੱਤਾਂ ਘੁੱਟਣ ਲੱਗ ਪਿਆ।
ਪ੍ਰਸ਼ਨ 3. ਚਿੱਤਰਕਾਰ ਨੂੰ ਕਿਸ ਚੀਜ਼ ਨਾਲ ਮੋਹ ਸੀ?
ਉੱਤਰ : ਚਿੱਤਰਕਾਰ ਨੂੰ ਆਪਣੀ ਕਲਾ ਨਾਲ ਮੋਹ ਸੀ।
ਪ੍ਰਸ਼ਨ 4. ਚਿੱਤਰਕਾਰ ਆਪਣੀ ਸਭ ਤੋਂ ਵੱਡੀ ਕਮਾਈ ਕੀ ਸਮਝਦਾ ਸੀ?
ਉੱਤਰ : ਚਿੱਤਰਕਾਰ ਆਪਣੀ ਸੱਭ ਤੋਂ ਵੱਡੀ ਕਮਾਈ ਲੋਕਾਂ ਦਾ ਪਿਆਰ, ਸਤਿਕਾਰ ਤੇ ਪ੍ਰਸ਼ੰਸਾ ਸਮਝਦਾ ਸੀ।
ਪ੍ਰਸ਼ਨ 5. ਬਿਮਾਰੀ ਦੀ ਚਪੇਟ ਵਿੱਚ ਚਿੱਤਰਕਾਰ ਦਾ ਕੌਣ-ਕੌਣ ਆਇਆ?
ਉੱਤਰ : ਬਿਮਾਰੀ ਦੀ ਚਪੇਟ ਵਿੱਚ ਚਿੱਤਰਕਾਰ ਦੀ ਪਤਨੀ ਅਤੇ ਇਕਲੌਤਾ ਪੁੱਤਰ ਆਏ।
ਪ੍ਰਸ਼ਨ 6. ‘ਛਿੱਲ ਲਾਹੁਣਾ’ ਦਾ ਕੀ ਅਰਥ ਹੈ?
ਉੱਤਰ : ‘ਛਿੱਲ ਲਾਹੁਣਾ’ ਦਾ ਅਰਥ ਹੈ ਲੁੱਟ ਲੈਣਾ।