ਹੀਰ – ਰਾਂਝਾ – ਵਸਤੂਨਿਸ਼ਠ ਪ੍ਰਸ਼ਨ

ਪ੍ਰਸ਼ਨ 1 . ‘ਹੀਰ – ਰਾਂਝਾ’ / ‘ਮਿਰਜ਼ਾਂ – ਸਾਹਿਬਾਂ’ ਕਿਹੋ ਜਿਹੀਆਂ ਕਥਾਵਾਂ ਹਨ?

ਉੱਤਰ – ਪ੍ਰੀਤ – ਕਥਾਵਾਂ

ਪ੍ਰਸ਼ਨ 2 . ਕਿਸੇ ਇਕ ਪ੍ਰੀਤ – ਕਥਾ ਦਾ ਨਾਂ ਲਿਖੋ?

ਉੱਤਰ – ਹੀਰ – ਰਾਂਝਾ

ਪ੍ਰਸ਼ਨ 3 . ਚੂਚਕ ਕਿੱਥੇ ਰਹਿੰਦਾ ਸੀ?

ਉੱਤਰ – ਝੰਗ ਸਿਆਲਾਂ ਵਿਚ

ਪ੍ਰਸ਼ਨ 4 . ਹੀਰ – ਰਾਂਝੇ ਦੀ ਪ੍ਰੀਤ ਕਹਾਣੀ ਵਿਚ ਕਿਹੜੇ ਦਰਿਆ ਦਾ ਜ਼ਿਕਰ ਹੈ?

ਉੱਤਰ – ਝਨਾਂ

ਪ੍ਰਸ਼ਨ 5 . ਚੂਚਕ ਦੀ ਧੀ ਦਾ ਨਾਂ ਕੀ ਸੀ?

ਉੱਤਰ – ਹੀਰ

ਪ੍ਰਸ਼ਨ 6 . ਮੌਜੂ ਕਿੱਥੇ ਦਾ ਰਹਿਣ ਵਾਲਾ ਸੀ?

ਉੱਤਰ – ਤਖ਼ਤ ਹਜ਼ਾਰੇ ਦਾ

ਪ੍ਰਸ਼ਨ 7 . ਰਾਂਝੇ ਦੇ ਬਾਪ ਦਾ ਨਾਂ ਕੀ ਸੀ?

ਉੱਤਰ – ਮੌਜੂ

ਪ੍ਰਸ਼ਨ 8 . ਮੌਜੂ ਦੇ ਕਿੰਨੇ ਪੁੱਤਰ ਸਨ?

ਉੱਤਰ – ਅੱਠ

ਪ੍ਰਸ਼ਨ 9 . ਰਾਂਝੇ ਹੋਰੀਂ ਕਿੰਨੇ ਭਰਾ ਸਨ?

ਉੱਤਰ – ਅੱਠ

ਪ੍ਰਸ਼ਨ 10 . ਹੀਰ ਦਾ ਕਿਸ ਨਾਲ ਪਿਆਰ ਪਿਆ?

ਉੱਤਰ – ਰਾਂਝੇ ਨਾਲ

ਪ੍ਰਸ਼ਨ 11 . ਭਾਬੀਆਂ ਨੇ ਰਾਂਝੇ ਨੂੰ ਕੀ ਤਾਹਨਾ ਦਿੱਤਾ?

ਉੱਤਰ – ਹੀਰ ਨੂੰ ਵਿਆਹੁਣ ਦਾ

ਪ੍ਰਸ਼ਨ 12 . ਰਾਂਝਾ ਕਿਸ ਦੇ ਪਲੰਘ ਉੱਤੇ ਜਾ ਸੁੱਤਾ?

ਉੱਤਰ – ਹੀਰ ਦੇ

ਪ੍ਰਸ਼ਨ 13 . ਹੀਰ – ਰਾਂਝੇ ਦਾ ਪਿਆਰ ਕਿਸ ਤਰ੍ਹਾਂ ਪਿਆ?

ਉੱਤਰ – ਪਹਿਲੀ ਤੱਕਣੀ ਵਿਚ ਹੀ

ਪ੍ਰਸ਼ਨ 14 . ਹੀਰ ਨੇ ਰਾਂਝੇ ਨੂੰ ਆਪਣੇ ਪਿਓ ਤੋਂ ਕਿਹੜੀ ਨੌਕਰੀ ਦੁਆਈ?

ਉੱਤਰ – ਮੱਝਾਂ ਦਾ ਚਾਰੂ

ਪ੍ਰਸ਼ਨ 15 . ਰਾਂਝੇ ਨੇ ਕਿੰਨੇ ਸਾਲ ਹੀਰ ਦੇ ਪਿਓ ਦੀਆਂ ਮੱਝਾਂ ਚਾਰੀਆਂ?

ਉੱਤਰ – 12 ਸਾਲ

ਪ੍ਰਸ਼ਨ 16 . ਹੀਰ ਦਾ ਵਿਆਹ ਕਿੱਥੇ ਹੋਇਆ?

ਉੱਤਰ – ਰੰਗਪੁਰ ਖੇੜੀਂ

ਪ੍ਰਸ਼ਨ 17 . ਹੀਰ ਦਾ ਵਿਆਹ ਕਿਸ ਨਾਲ ਹੋਇਆ?

ਉੱਤਰ – ਸੈਦੇ ਨਾਲ

ਪ੍ਰਸ਼ਨ 18 . ਰਾਂਝਾ ਹੀਰ ਨੂੰ ਮਿਲਣ ਲਈ ਕਿਹੜੇ ਭੇਸ ਵਿੱਚ ਹੀਰ ਦੇ ਪਿੰਡ ਪੁੱਜਾ?

ਉੱਤਰ – ਜੋਗੀ ਦੇ ਭੇਸ ਵਿੱਚ

ਪ੍ਰਸ਼ਨ 19 . ਹੀਰ ਦੀ ਨਨਾਣ ਦਾ ਨਾਂ ਕੀ ਸੀ?

ਉੱਤਰ – ਸਹਿਤੀ

ਪ੍ਰਸ਼ਨ 20 . ਸਹਿਤੀ ਦਾ ਕਿਸ ਨਾਲ ਪਿਆਰ ਸੀ?

ਉੱਤਰ – ਮੁਰਾਦ ਬਲੋਚ ਨਾਲ

ਪ੍ਰਸ਼ਨ 21 . ਹੀਰ ਤੇ ਰਾਂਝੇ ਨੂੰ ਫੜ ਕੇ ਕਿਸ ਅੱਗੇ ਪੇਸ਼ ਕੀਤਾ ਗਿਆ?

ਉੱਤਰ – ਕੋਟ – ਕਬੂਲੇ ਦੇ ਕਾਜ਼ੀ ਅੱਗੇ

ਪ੍ਰਸ਼ਨ 22 . ਕੋਟ – ਕਬੂਲੇ ਦੇ ਕਾਜ਼ੀ ਨੇ ਕਿਸ ਦੇ ਹੱਕ ਵਿਚ ਫ਼ੈਸਲਾ ਦਿੱਤਾ?

ਉੱਤਰ – ਹੀਰ ਰਾਂਝੇ ਦੇ

ਪ੍ਰਸ਼ਨ 23 . ਰਾਂਝੇ ਨੇ ਕਿਸ ਦੀ ਮੌਤ ਦੀ ਖ਼ਬਰ ਸੁਣ ਕੇ ਪ੍ਰਾਣ ਤਿਆਗੇ?

ਉੱਤਰ – ਹੀਰ ਦੀ

ਪ੍ਰਸ਼ਨ 24 . ਹੀਰ ਨੂੰ ਜ਼ਹਿਰ ਕਿਸ ਨੇ ਦਿੱਤਾ?

ਉੱਤਰ – ਉਸ ਦੇ ਚਾਚੇ ਕੈਦੋਂ ਨੇ