ਹੀਰ ਰਾਂਝਾ : ਇੱਕ-ਦੋ ਸ਼ਬਦਾਂ ਵਿੱਚ ਉੱਤਰ
ਹੀਰ ਰਾਂਝਾ : ਇੱਕ-ਦੋ ਸ਼ਬਦਾਂ ਜਾਂ ਇੱਕ ਵਾਕ/ਇੱਕ ਸਤਰ ਵਿੱਚ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1. ਹੀਰ ਦੇ ਬਾਪ ਦਾ ਕੀ ਨਾਂ ਸੀ ?
ਉੱਤਰ : ਮਲਕ ਚੂਚਕ
ਪ੍ਰਸ਼ਨ 2. ਚੂਚਕ ਕਿੱਥੋਂ ਦਾ ਸਰਦਾਰ ਸੀ ?
ਉੱਤਰ : ਚੂਚਕ ਝੰਗ ਸਿਆਲ ਦਾ ਸਰਦਾਰ ਸੀ।
ਪ੍ਰਸ਼ਨ 3. ਰਾਂਝੇ ਦੇ ਬਾਪ ਦਾ ਕੀ ਨਾਂ ਸੀ ?
ਉੱਤਰ : ਮੌਜੂ।
ਪ੍ਰਸ਼ਨ 4. ਚੌਧਰੀ ਮੌਜੂ ਕਿੱਥੇ ਰਹਿੰਦਾ ਸੀ ?
ਉੱਤਰ : ਤਖ਼ਤ ਹਜ਼ਾਰੇ।
ਪ੍ਰਸ਼ਨ 5. ਰਾਂਝੇ ਦੇ ਬਾਪ ਮੌਜੂ ਦੇ ਕਿੰਨੇ ਪੁੱਤਰ ਸਨ ?
ਉੱਤਰ : ਅੱਠ ।
ਪ੍ਰਸ਼ਨ 6. ਮੌਜੂ ਦੇ ਅੱਠ ਪੁੱਤਰਾਂ ਵਿੱਚੋਂ ਸਭ ਤੋਂ ਛੋਟਾ ਕੌਣ ਸੀ ?
ਉੱਤਰ : ਰਾਂਝਾ।
ਪ੍ਰਸ਼ਨ 7. ਪਿਤਾ ਦੀ ਮੌਤ ਤੋ ਬਾਅਦ ਜ਼ਮੀਨ ਦੀ ਵੰਡ ਸਮੇਂ ਰਾਂਝੇ ਨੂੰ ਕਿਹੋ ਜਿਹੀ ਜ਼ਮੀਨ ਦਿੱਤੀ ਗਈ ?
ਉੱਤਰ : ਪਿਤਾ ਦੀ ਮੌਤ ਤੋਂ ਬਾਅਦ ਜ਼ਮੀਨ ਦੀ ਵੰਡ ਸਮੇਂ ਰਾਂਝੇ ਨੂੰ ਸਭ ਤੋਂ ਮਾੜੀ ਜ਼ਮੀਨ ਦਿੱਤੀ ਗਈ।
ਪ੍ਰਸ਼ਨ 8. ਰਾਂਝੇ ਨੂੰ ਸਿਆਲਾਂ ਦੀ ਹੀਰ ਵਿਆਹ ਲਿਆਉਣ ਦਾ ਤਾਹਨਾ ਕਿਸ ਨੇ ਮਾਰਿਆ ?
ਉੱਤਰ : ਭਰਜਾਈਆਂ ਨੇ।
ਪ੍ਰਸ਼ਨ 9. ਰਾਂਝਾ ਕਿਸ ਦੀ ਬੇੜੀ ਵਿੱਚ ਪਏ ਪਲੰਘ ‘ਤੇ ਸੋ ਗਿਆ?
ਉੱਤਰ : ਹੀਰ ਦੀ।
ਪ੍ਰਸ਼ਨ 10. ਹੀਰ ਕਿਸ ਨੂੰ ਛਮਕਾਂ ਨਾਲ ਮਾਰਨ ਲੱਗੀ?
ਉੱਤਰ : ਰਾਂਝੇ ਨੂੰ।
ਪ੍ਰਸ਼ਨ 11. ਹੀਰ ਨੇ ਰਾਂਝੇ ਨੂੰ ਆਪਣੇ ਪਿਓ ਕੋਲ ਕਿਹੜੀ ਨੌਕਰੀ ਦਿਵਾ ਦਿੱਤੀ ?
ਉੱਤਰ : ਹੀਰ ਨੇ ਰਾਂਝੇ ਨੂੰ ਆਪਣੇ ਪਿਓ ਕੋਲ ਮੱਝਾਂ ਦੇ ਚਾਰੂ ਦੀ ਨੌਕਰੀ ਦਿਵਾ ਦਿੱਤੀ।
ਪ੍ਰਸ਼ਨ 12. ਰਾਂਝੇ ਨੇ ਕਿੰਨੇ ਸਾਲ ਹੀਰ ਦੇ ਪਿਓ ਦੀਆਂ ਮੱਝਾਂ ਚਾਰਦਾ ਰਿਹਾ ?
ਉੱਤਰ : ਬਾਰਾਂ ਸਾਲ।
ਪ੍ਰਸ਼ਨ 13. ਹੀਰ ਕਿੱਥੇ ਵਿਆਹੀ ਗਈ ?
ਉੱਤਰ : ਹੀਰ ਰੰਗਪੁਰ ਖੇੜਿਆਂ ਦੇ ਵਿਆਹੀ ਗਈ।
ਪ੍ਰਸ਼ਨ 14. ਹੀਰ ਕਿਸ ਨਾਲ ਵਿਆਹੀ ਗਈ ?
ਉੱਤਰ : ਸੈਦੇ ਨਾਲ।
ਪ੍ਰਸ਼ਨ 15. ਰਾਂਝੇ ਨੇ ਕਿਸ ਤੋਂ ਜੋਗ ਧਾਰਨ ਕੀਤਾ ?
ਉੱਤਰ : ਰਾਂਝੇ ਨੇ ਬਾਲ ਨਾਥ ਤੋਂ ਜੋਗ ਧਾਰਨ ਕੀਤਾ।
ਪ੍ਰਸ਼ਨ 16. ਸਹਿਤੀ ਕੌਣ ਸੀ ?
ਉੱਤਰ : ਸਹਿਤੀ ਹੀਰ ਦੀ ਨਣਦ ਸੀ।
ਪ੍ਰਸ਼ਨ 17. ਸਹਿਤੀ ਕਿਸ ਨੂੰ ਪਿਆਰ ਕਰਦੀ ਸੀ ?
ਉੱਤਰ : ਸਹਿਤੀ ਮੁਰਾਦ ਨਾਂ ਦੇ ਬਲੋਚ ਨੂੰ ਪਿਆਰ ਕਰਦੀ ਸੀ।
ਪ੍ਰਸ਼ਨ 18. ਹੀਰ ਅਤੇ ਰਾਂਝਾ ਕਿਸ ਰਾਹੀਂ ਮਿਲਨ ਲੱਗੇ?
ਉੱਤਰ : ਸਹਿਤੀ ਰਾਹੀਂ।
ਪ੍ਰਸ਼ਨ 19. ਹੀਰ ਤੇ ਰਾਂਝਾ ਕਿਸ ਦੀ ਸਹਾਇਤਾ ਨਾਲ ਰੰਗਪੁਰ ਤੋਂ ਭੱਜ ਗਏ ?
ਉੱਤਰ : ਸਹਿਤੀ ਦੀ।
ਪ੍ਰਸ਼ਨ 20. ਕੋਟਕਬੂਲੇ ਦੇ ਕਾਜ਼ੀ ਨੇ ਕਿਸ ਦੇ ਹੱਕ ਵਿੱਚ ਫੈਸਲਾ ਦਿੱਤਾ?
ਉੱਤਕ : ਹੀਰ-ਰਾਂਝੇ ਦੇ।
ਪ੍ਰਸ਼ਨ 21. ਹੀਰ ਕਿਹੜੀ ਖ਼ਬਰ ਸੁਣ ਕੇ ਬੇਹੋਸ਼ ਹੋ ਗਈ?
ਉੱਤਰ : ਹੀਰ ਰਾਂਝੇ ਦੀ ਮੌਤ ਦੀ ਖ਼ਬਰ ਸੁਣ ਕੇ ਬੇਹੋਸ਼ ਹੋ ਗਈ।
ਪ੍ਰਸ਼ਨ 22. ਕਿਹੜੀ ਖ਼ਬਰ ਸੁਣ ਕੇ ਰਾਂਝੇ ਨੇ ਪ੍ਰਾਣ ਤਿਆਗ ਦਿੱਤੇ?
ਉੱਤਰ : ਰਾਂਝੇ ਨੇ ਹੀਰ ਦੀ ਮੌਤ ਦੀ ਖ਼ਬਰ ਸੁਣ ਕੇ ਪ੍ਰਾਣ ਤਿਆਗ ਦਿੱਤੇ।
ਪ੍ਰਸ਼ਨ 23. ਚੂਚਕ ਕਿਸ ਪ੍ਰੀਤ-ਕਥਾ ਦਾ ਪਾਤਰ ਹੈ?
ਉੱਤਰ : ਹੀਰ-ਰਾਂਝਾ ਦਾ।