CBSEclass 11 PunjabiClass 12 PunjabiClass 9th NCERT PunjabiEducationHistoryHistory of PunjabNCERT class 10thPunjab School Education Board(PSEB)

ਹਿਮਾਲਿਆ ਪਰਬਤ ਦੇ ਪੰਜਾਬ ਨੂੰ ਮੁੱਖ ਲਾਭ।

ਪ੍ਰਸ਼ਨ 4. ਹਿਮਾਲਿਆ ਪਰਬਤ ਬਾਰੇ ਤੁਸੀਂ ਕੀ ਜਾਣਦੇ ਹੋ? ਇਸ ਦੇ ਪੰਜਾਬ ਨੂੰ ਮੁੱਖ ਕੀ ਲਾਭ ਹੋਏ?

(What do you know about Himalayas ? What were its main benefits to Punjab ?)

ਜਾਂ

ਪ੍ਰਸ਼ਨ. ਹਿਮਾਲਿਆ ਪਰਬਤ ਦੇ ਪੰਜਾਬ ਨੂੰ ਕੀ ਮੁੱਖ ਲਾਭ ਹੋਏ ?

(What were the main benefits of the Himalayas to Punjab?)

ਉੱਤਰ—ਹਿਮਾਲਿਆ ਪਰਬਤ ਪੰਜਾਬ ਦੇ ਉੱਤਰ ਵਿੱਚ ਸਥਿਤ ਹੈ। ਹਿਮਾਲਿਆ ਤੋਂ ਭਾਵ ਹੈ ਬਰਫ਼ ਦਾ ਘਰ। ਹਿਮਾਲਿਆ ਦੀਆਂ ਚੋਟੀਆਂ ਹਮੇਸ਼ਾ ਬਰਫ਼ ਨਾਲ ਢੱਕੀਆਂ ਰਹਿੰਦੀਆਂ ਹਨ। ਇਹ ਪਰਬਤ ਪੂਰਬ ਵਿੱਚ ਆਸਾਮ ਤੋਂ ਲੈ ਕੇ ਪੱਛਮ ਵਿੱਚ ਅਫ਼ਗਾਨਿਸਤਾਨ ਤਕ ਫੈਲਿਆ ਹੋਇਆ ਹੈ। ਇਸ ਦੀ ਲੰਬਾਈ 2500 ਕਿਲੋਮੀਟਰ ਅਤੇ ਚੌੜਾਈ 240 ਕਿਲੋਮੀਟਰ ਤੋਂ 320 ਕਿਲੋਮੀਟਰ ਹੈ। ਉਚਾਈ ਦੇ ਆਧਾਰ ‘ਤੇ ਹਿਮਾਲਿਆ ਪਰਬਤ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ।

ਪਹਿਲੇ ਭਾਗ ਵਿੱਚ ਉਹ ਚੋਟੀਆਂ ਆਉਂਦੀਆਂ ਹਨ, ਜਿਨ੍ਹਾਂ ਦੀ ਉਚਾਈ 20,000 ਫੁੱਟ ਅਤੇ ਇਸ ਤੋਂ ਉੱਪਰ ਹੈ। ਮਾਊਂਟ ਐਵਰੈਸਟ ਇਸ ਦੀ ਸੰਸਾਰ ਵਿੱਚ ਸਭ ਤੋਂ ਉੱਚੀ ਚੋਟੀ ਹੈ। ਇਸ ਦੀ ਉਚਾਈ 29,028 ਫੁੱਟ ਹੈ । ਇਹ ਚੋਟੀਆਂ ਸਾਰਾ ਸਾਲ ਬਰਫ਼ ਨਾਲ ਢੱਕੀਆਂ ਰਹਿੰਦੀਆਂ ਹਨ। ਦੂਜੇ ਭਾਗ ਵਿੱਚ ਉਹ ਚੋਟੀਆਂ ਆਉਂਦੀਆਂ ਹਨ ਜਿਨ੍ਹਾਂ ਦੀ ਉਚਾਈ 10,000 ਫੁੱਟ ਤੋਂ 20,000 ਫੁੱਟ ਦੇ ਵਿਚਾਲੇ ਹੈ। ਇਸ ਨੂੰ ਮੱਧ ਹਿਮਾਲਿਆ ਕਹਿੰਦੇ ਹਨ। ਇੱਥੇ ਸ਼ਿਮਲਾ, ਡਲਹੌਜ਼ੀ ਅਤੇ ਕਸ਼ਮੀਰ ਸਥਿਤ ਹਨ। ਹਿਮਾਲਿਆ ਦੇ ਤੀਜੇ ਭਾਗ ਵਿੱਚ 3,000 ਤੋਂ 10,000 ਫੁੱਟ ਉੱਚੀਆਂ ਚੋਟੀਆਂ ਆਉਂਦੀਆਂ ਹਨ। ਇਹ ਭਾਗ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਨਾਂ ਨਾਲ ਪ੍ਰਸਿੱਧ ਹੈ।

ਹਿਮਾਲਿਆ ਪਰਬਤ ਪੰਜਾਬ ਲਈ ਉਸੇ ਤਰ੍ਹਾਂ ਇੱਕ ਵਰਦਾਨ ਸਿੱਧ ਹੋਇਆ ਜਿਵੇਂ ਨੀਲ ਨਦੀ ਮਿਸਰ ਲਈ। ਇਸ ਦੇ ਪੰਜਾਬ ਨੂੰ ਅਨੇਕਾਂ ਲਾਭ ਹੋਏ।

ਪਹਿਲਾ, ਇਹ ਪੰਜਾਬ ਅਤੇ ਭਾਰਤ ਵਰਸ਼ ਦਾ ਸਦੀਆਂ ਤਕ ਪਹਿਰੇਦਾਰ ਰਿਹਾ ਹੈ। ਕਿਉਂਕਿ ਹਿਮਾਲਿਆ ਪਰਬਤ ਦੀ ਉਚਾਈ ਬਹੁਤ ਜ਼ਿਆਦਾ ਹੈ ਅਤੇ ਇਹ ਹਮੇਸ਼ਾਂ ਬਰਫ਼ ਨਾਲ ਢੱਕਿਆ ਰਹਿੰਦਾ ਹੈ। ਇਸ ਲਈ ਕਿਸੇ ਹਮਲਾਵਰ ਨੇ ਇਸ ਨੂੰ ਪਾਰ ਕਰਨ ਦਾ ਹੌਂਸਲਾ ਨਾ ਕੀਤਾ। ਸਿੱਟੇ ਵੱਜੋਂ ਪੰਜਾਬ ਉੱਤਰ ਵੱਲੋਂ ਇੱਕ ਲੰਬੇ ਸਮੇਂ ਤਕ ਹਮਲਾਵਰਾਂ ਤੋਂ ਸੁਰੱਖਿਅਤ ਰਿਹਾ ਹੈ। ਦੂਜਾ, ਮਾਨਸੂਨ ਪੌਣਾਂ ਇਨ੍ਹਾਂ ਪਰਬਤਾਂ ਨਾਲ ਟਕਰਾ ਕੇ ਪੰਜਾਬ ਵਿੱਚ ਕਾਫ਼ੀ ਵਰਖਾ ਕਰਦੀਆਂ ਹਨ। ਤੀਸਰਾ, ਇੱਥੋਂ ਨਿਕਲਣ ਵਾਲੇ ਦਰਿਆਵਾਂ ਨੇ ਪੰਜਾਬ ਨੂੰ ਬਹੁਤ ਉਪਜਾਊ ਬਣਾਇਆ । ਸਿੱਟੇ ਵੱਜੋਂ ਪੰਜਾਬ ਵਿੱਚ ਫ਼ਸਲਾਂ ਦੀ ਭਰਪੂਰ ਪੈਦਾਵਾਰ ਹੋਣ ਲੱਗੀ ਜਿਸ ਕਾਰਨ ਇੱਥੋਂ ਦੇ ਵਸਨੀਕ ਖ਼ੁਸ਼ਹਾਲ ਬਣੇ। ਚੌਥਾ, ਹਿਮਾਲਿਆ ਦੀਆਂ ਵਾਦੀਆਂ ਨੇ ਪੰਜਾਬ ਨੂੰ ਸ਼ਿਮਲਾ, ਮਨਾਲੀ, ਕਾਂਗੜਾ, ਡਲਹੌਜ਼ੀ ਅਤੇ ਕਸੌਲੀ ਵਰਗੇ ਨਗਰ ਦਿੱਤੇ । ਇਨ੍ਹਾਂ ਨਗਰਾਂ ਦੇ ਹੁਸਨ ਨੇ ਨਾ ਕੇਵਲ ਭਾਰਤੀ, ਸਗੋਂ ਵਿਦੇਸ਼ੀ ਸੈਲਾਨੀਆਂ ਦੇ ਦਿਲਾਂ ਨੂੰ ਵੀ ਮੋਹਿਆ ਹੈ। ਇਨ੍ਹਾਂ ਸੈਲਾਨੀਆਂ ਕਾਰਨ ਰਾਜ ਦੀ ਆਮਦਨ ਵਿੱਚ ਚੋਖਾ ਵਾਧਾ ਹੋਇਆ। ਪੰਜਵਾਂ, ਇੱਥੋਂ ਪ੍ਰਾਪਤ ਹੋਣ ਵਾਲੀ ਲੱਕੜ ਨੇ ਪੰਜਾਬ ਦੇ ਖੇਡ ਉਦਯੋਗ ਨੂੰ ਉਤਸ਼ਾਹ ਦਿੱਤਾ।


प्रश्न.आप हिमालय पर्वत के बारे में क्या जानते हैं? इसके पंजाब के लिए प्रमुख लाभ क्या हैं?

या

प्रश्न. हिमालय पर्वत के पंजाब को क्या प्रमुख लाभ हुए हैं?

उत्तर – हिमालय पर्वत पंजाब के उत्तर में स्थित है। हिमालय का अर्थ है बर्फ का घर। हिमालय की चोटियां हमेशा बर्फ से ढकी रहती हैं। यह पर्वत पूर्व में असम से लेकर पश्चिम में अफगानिस्तान तक फैला हुआ है। यह 2500 किमी लंबा और 240 किमी से 320 किमी चौड़ा है। ऊंचाई के आधार पर हिमालय को तीन भागों में बांटा जा सकता है।

पहले खंड में वे चोटियाँ शामिल हैं जो 20,000 फीट ऊँची और ऊपर हैं। माउंट एवरेस्ट दुनिया की सबसे ऊंची चोटी है। इसकी ऊंचाई 29,028 फीट है। ये चोटियाँ साल भर बर्फ से ढकी रहती हैं। दूसरे खंड में चोटियाँ शामिल हैं जो 10,000 फीट से 20,000 फीट ऊंची हैं। इसे मध्य हिमालय कहते हैं। शिमला, डलहौजी और कश्मीर यहां स्थित हैं। हिमालय के तीसरे भाग में 3,000 से 10,000 फीट की चोटियाँ हैं। यह खंड लोकप्रिय रूप से शिवालिक की पहाड़ियों के नाम से प्रसिद्ध है।

हिमालय पर्वत पँजाब के लिए उसी प्रकार वरदान साबित हुआ, जिस प्रकार नील नदी मिस्र के लिए। इसके पँजाब को अनेक लाभ हुए।

पहला, यह सदियों से पंजाब और भारत का प्रहरी रहा है। क्योंकि हिमालय की ऊंचाई बहुत अधिक है और यह हमेशा बर्फ से ढका रहता है। इसलिए किसी भी हमलावर ने इसे पार करने की हिम्मत नहीं की। नतीजतन, पंजाब लंबे समय से उत्तर से आक्रमणकारियों से सुरक्षित है। दूसरा, मानसूनी हवाएँ इन पहाड़ों से टकराती हैं और पंजाब में भारी वर्षा करती हैं।

तीसरा, यहाँ से बहने वाली नदियों ने पंजाब को बहुत उपजाऊ बना दिया। नतीजतन, पंजाब में प्रचुर मात्रा में फसलों का उत्पादन शुरू हो गया, जिससे इसके निवासी समृद्ध एवं खुशहाल बने। चौथा, हिमालय की घाटियों ने पंजाब को शिमला, मनाली, कांगड़ा, डलहौजी और कसौली जैसे शहर दिए। इन शहरों की सुंदरता ने न केवल भारतीय बल्कि विदेशी पर्यटकों का भी दिल जीत लिया। इन पर्यटकों के कारण राज्य के राजस्व में उल्लेखनीय वृद्धि हुई। पांचवां, यहां से प्राप्त लकड़ी ने पंजाब के खेल उद्योग को गति दी।


Q. What do you know about the Himalayas? What were its main benefits to Punjab?

Or

Q. What were the main benefits of the Himalayas to Punjab?

Answer – The Himalayan Mountains are located in the north of Punjab. Himalaya means the house of snow. The Himalayan peaks are always covered with snow. This mountain extends from Assam in the east to Afghanistan in the west. It is 2500 km long and 240 km to 320 km wide. On the basis of altitude, the Himalayas can be divided into three parts.

The first section includes peaks that are 20,000 feet high and above. Mount Everest is the highest peak in the world. Its elevation is 29,028 feet. These peaks are covered with snow throughout the year. The second section includes peaks that range from 10,000 feet to 20,000 feet high. It is called the Middle Himalayas. Shimla, Dalhousie, and Kashmir are located here. The third part of the Himalayas has peaks ranging from 3,000 to 10,000 feet. This section is popularly known as Shivalik hills.

The Himalaya Mountains proved to be a boon to Punjab as the Nile River was to Egypt.

Punjab got many benefits from this. First, it has been the watchdog of Punjab and India for centuries. Because the height of the Himalayas is very high and it is always covered with snow. So none of the attackers dared to cross it. As a result, Punjab has long been protected from invaders from the north. Second, the monsoon winds hit these mountains and cause heavy rainfall in Punjab.

Third, the rivers flowing from here made Punjab very fertile. As a result, Punjab began to produce abundant crops, making its residents prosperous and happy. Fourth, the Himalayan valleys gave Punjab cities such as Shimla, Manali, Kangra, Dalhousie, and Kasauli. The beauty of these cities won the hearts of not only Indians but also foreign tourists. These tourists led to a significant increase in the revenue of the state. Fifth, the timber obtained from here gave impetus to the sports industry of Punjab.