ਇੱਕ ਲੱਖ ਚੰਬਾ…..ਭਾਗੀਂ ਭਰਿਆ।
ਹਰਿਆ ਨੀ ਮਾਲਣ : ਕਾਵਿ ਸਤਰਾਂ ‘ਤੇ ਆਧਾਰਿਤ ਪ੍ਰਸ਼ਨ-ਉੱਤਰ
(ੲ) ਇੱਕ ਲੱਖ ਚੰਬਾ ਦੋ ਲੱਖ ਮਰੂਆ,
ਤ੍ਰੈ ਲੱਖ ਸਿਹਰੇ ਦਾ ਮੁੱਲ।
ਲੈ ਮੇਰੀ ਮਾਲਣ, ਬੰਨ੍ਹ ਨੀ ਸਿਹਰਾ,
ਬੰਨ੍ਹ ਨੀ ਲਾਲ ਜੀ ਦੇ ਮੱਥੇ।
ਹਰਿਆ ਨੀ ਮਾਲਣ, ਹਰਿਆ ਨੀ ਭੈਣੇ।
ਹਰਿਆ ਤੇ ਭਾਗੀਂ ਭਰਿਆ।
ਪ੍ਰਸ਼ਨ 1. ਇਹ ਕਾਵਿ-ਸਤਰਾਂ ਕਿਸ ਕਵਿਤਾ ਵਿੱਚੋਂ ਹਨ?
(ੳ) ‘ਹਰਿਆ ਨੀ ਮਾਲਣ’ ਵਿੱਚੋਂ
(ਅ) ‘ਨਿੱਕੀ-ਨਿੱਕੀ ਬੂੰਦੀ’ ਵਿੱਚੋਂ
(ੲ) ‘ਮੱਥੇ ‘ਤੇ ਚਮਕਣ ਵਾਲ’ ਵਿੱਚੋਂ
(ਸ) ‘ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ’ ਵਿੱਚੋਂ
ਪ੍ਰਸ਼ਨ 2. ਇਹਨਾਂ ਕਾਵਿ-ਸਤਰਾਂ ਦਾ ਸੰਬੰਧ ਲੋਕ-ਕਾਵਿ ਦੀ ਕਿਸ ਵੰਨਗੀ ਨਾਲ ਹੈ?
(ੳ) ਘੋੜੀ ਨਾਲ਼
(ਅ) ਸੁਹਾਗਣ ਨਾਲ਼
(ੲ) ਸਿੱਠਣੀ ਨਾਲ
(ਸ) ਢੋਲੇ ਨਾਲ਼
ਪ੍ਰਸ਼ਨ 3. ਮਾਲਣ ਦੁਆਰਾ ਲਿਆਂਦੇ ਸਿਹਰੇ ਦਾ ਮੁੱਲ ਕਿੰਨਾ ਸੀ ?
(ੳ) ਇੱਕ ਲੱਖ
(ਅ) ਦੋ ਲੱਖ
(ੲ) ਤਿੰਨ ਲੱਖ
(ਸ) ਪੰਜ ਲੱਖ
ਪ੍ਰਸ਼ਨ 4. ਮਾਲਣ ਦੁਆਰਾ ਲਿਆਂਦੇ ਸਿਹਰੇ ਵਿੱਚ ਚੰਬੇ ਦੇ ਕਿੰਨੇ ਫੁੱਲ ਸਨ?
(ੳ) ਇੱਕ ਲੱਖ
(ਅ) ਦੋ ਲੱਖ
(ੲ) ਤਿੰਨ ਲੱਖ
(ਸ) ਚਾਰ ਲੱਖ
ਪ੍ਰਸ਼ਨ 5. ਮਾਲਣ ਦੁਆਰਾ ਲਿਆਂਦੇ ਸਿਹਰੇ ਵਿੱਚ ਮਰੂਏ ਦੇ ਕਿੰਨੇ ਫੁੱਲ ਸਨ?
(ੳ) ਦੋ ਲੱਖ
(ਅ) ਤਿੰਨ ਲੱਖ
(ਸ) ਚਾਰ ਲੱਖ
(ਸ) ਪੰਜ ਲੱਖ
ਪ੍ਰਸ਼ਨ 6. ਕੌਣ ਮਾਲਣ ਨੂੰ ਵਿਆਂਹਦੜ ਦੇ ਸਿਹਰਾ ਬੰਨ੍ਹਣ ਲਈ ਕਹਿੰਦੀ ਹੈ?
(ੳ) ਲਾੜੇ ਦੀ ਭੈਣ
(ਅ) ਵਿਆਂਹਦੜ ਦੀ ਭਰਜਾਈ
(ੲ) ਵਿਆਂਹਦੜ ਦੀ ਮਾਸੀ
(ਸ) ਵਿਆਂਹਦੜ ਦੀ ਮਾਂ