ਹਰਿਆ ਨੀ ਮਾਲਣ : ਇੱਕ-ਦੋ ਸ਼ਬਦਾਂ ਵਿੱਚ ਉੱਤਰ ਵਾਲੇ ਪ੍ਰਸ਼ਨ


ਇੱਕ-ਦੋ ਸ਼ਬਦਾਂ ਵਿੱਚ ਉੱਤਰ ਵਾਲੇ ਪ੍ਰਸ਼ਨ


ਪ੍ਰਸ਼ਨ 1. ‘ਹਰਿਆ ਨੀ ਮਾਲਣ’ ਘੋੜੀ ਵਿੱਚ ਵਿਆਹੇ ਜਾਣ ਵਾਲੇ ਮੁੰਡੇ ਲਈ ਕਿਸ ਸ਼ਬਦ ਦੀ ਵਰਤੋਂ ਕੀਤੀ ਗਈ ਹੈ?

ਉੱਤਰ: ਹਰਿਆ।

ਪ੍ਰਸ਼ਨ 2. ‘ਹਰਿਆ ਤੇ ਭਾਗੀ ਭਰਿਆ’ ਕਿਸ ਨੂੰ ਕਿਹਾ ਗਿਆ ਹੈ?

ਉੱਤਰ : ਵਿਆਂਹਦੜ ਨੂੰ।

ਪ੍ਰਸ਼ਨ 3. ਵਿਆਂਹਦੜ ਦੇ ਪੈਦਾ ਹੋਣ ਵਾਲ਼ਾ ਦਿਨ ਕਿਹੋ ਜਿਹਾ ਸੀ?

ਉੱਤਰ : ਭਾਗਾਂ ਭਰਿਆ।

ਪ੍ਰਸ਼ਨ 4. ਜਦੋਂ ਮੁੰਡਾ ਜੰਮਿਆ ਸੀ ਤਾਂ ਉਸ ਨੂੰ ਕਿਸ ਵਿੱਚ ਲਪੇਟਿਆ ਗਿਆ?

ਉੱਤਰ : ਰੇਸ਼ਮ ਵਿੱਚ।

ਪ੍ਰਸ਼ਨ 5. ਮੁੰਡੇ ਦੇ ਵਿਆਹ ਸਮੇਂ ਦਾਈਆਂ ਅਤੇ ਮਾਈਆਂ ਨੂੰ ਕੀ ਦਿੱਤਾ ਗਿਆ ਸੀ?

ਉੱਤਰ : ਪੰਜ ਰੁਪਏ।

ਪ੍ਰਸ਼ਨ 6. ਮੁੰਡੇ ਦੇ ਵਿਆਹ ਸਮੇਂ ਭੈਣਾਂ ਨੂੰ ਕੀ ਦਿੱਤਾ ਗਿਆ ਸੀ?

ਉੱਤਰ : ਪੱਟ (ਰੇਸ਼ਮ) ਦਾ ਤੇਵਰ।

ਪ੍ਰਸ਼ਨ 7. ਵਿਆਹ ਵਾਲੇ ਮੁੰਡੇ ਲਈ ਸਿਹਰਾ ਕੌਣ ਲੈ ਕੇ ਆਈ ਸੀ?

ਉੱਤਰ : ਮਾਲਣ।

ਪ੍ਰਸ਼ਨ 8. ਮਾਲਣ ਨੂੰ ਸਿਹਰਾ ਕਿੱਥੇ ਬੰਨ੍ਹਣ ਲਈ ਕਿਹਾ ਗਿਆ ਸੀ?

ਉੱਤਰ : ਵਿਆਂਹਦੜ ਦੇ ਮੱਥੇ ‘ਤੇ।

ਪ੍ਰਸ਼ਨ 9. ਸਿਹਰੇ ਦਾ ਮੁੱਲ ਕਿੰਨਾ ਸੀ?

ਉੱਤਰ : ਤਿੰਨ ਲੱਖ।

ਪ੍ਰਸ਼ਨ 10. ਸਿਹਰੇ ਵਿੱਚ ਚੰਬੇ ਦੇ ਕਿੰਨੇ ਫੁੱਲ ਸਨ?

ਉੱਤਰ : ਇੱਕ ਲੱਖ।