Educationਅਨੁਵਾਦ (Translation)ਭਾਰਤ ਦਾ ਇਤਿਹਾਸ (History of India)

ਹਰਸ਼ ਦੇ ਸਮੇਂ ਨਾਲੰਦਾ


ਪ੍ਰਸ਼ਨ. ਹਰਸ਼ ਦੇ ਸਮੇਂ ਨਾਲੰਦਾ ਦੇ ਵਿਹਾਰ ਦੀ ਸਥਿੱਤੀ ਕੀ ਸੀ?

ਉੱਤਰ : ਹਰਸ਼ ਦੇ ਸਮੇਂ ਨਾਲੰਦਾ ਦੇ ਵਿਹਾਰ ਦੀ ਸਥਿੱਤੀ ਬਹੁਤ ਵਧੀਆ ਸੀ ਭਾਵ ਨਾਲੰਦਾ ਵਿਹਾਰ ਭਾਰਤ ਵਿੱਚ ਉੱਚ ਸਿੱਖਿਆ ਦਾ ਮਹਾਨ ਕੇਂਦਰ ਸੀ।

ਇਹ ਵਿਸ਼ਵ ਵਿਦਿਆਲਾ ਜ਼ਿਲ੍ਹਾ ਪਟਨਾ (ਬਿਹਾਰ) ਦੇ ਇਤਿਹਾਸਕ ਨਗਰ ਰਾਜ ਗ੍ਰਹਿ ਤੋਂ ਲਗਭਗ ਅੱਠ ਮੀਲ ਦੀ ਦੂਰੀ ਉੱਤੇ ਬੜਗਾਂਵ ਨਾਉਂ ਦੇ ਲਾਗੇ ਅਸਥਿਤ ਸੀ।

ਹਿਊਨਸਾਂਗ ਨੇ ਨਾਲੰਦਾ ਦਾ ਵਰਣਨ ਬਹੁਤ ਗੌਰਵ ਨਾਲ ਕੀਤਾ ਹੈ।

ਹਿਊਨਸਾਂਗ ਆਪ ਉੱਥੇ ਪੰਜ ਸਾਲ ਰਿਹਾ ਅਤੇ ਉੱਥੇ ਉਸ ਨੇ ਵਿੱਦਿਆ ਪ੍ਰਾਪਤ ਕੀਤੀ ਸੀ।

ਚੀਨੀ ਯਾਤਰੀ ਅਨੁਸਾਰ ਇੱਥੇ ਦੂਰ- ਦੂਰ ਤੋਂ ਵਿਦਿਆਰਥੀ ਵਿੱਦਿਆ ਪ੍ਰਾਪਤੀ ਲਈ ਆਉਂਦੇ ਸਨ।

ਇਥੋਂ ਤੱਕ ਕਿ ਚੀਨ, ਤਿੱਬਤ, ਬੁਖਾਰਾ, ਮੱਧ ਏਸ਼ੀਆ ਤੇ ਕੋਰੀਆ ਆਦਿ ਤੋਂ ਵੀ ਵਿਦਿਆਰਥੀ ਆਉਂਦੇ ਸਨ।

ਇਥੇ ਦਸ ਹਜ਼ਾਰ ਭਿਖਸ਼ੂ ਰਹਿੰਦੇ ਸਨ।

ਉਹਨਾਂ ਨੂੰ ਪੜ੍ਹਾਉਣ ਲਈ 1510 ਅਧਿਆਪਕ ਸਨ।

ਇਸ ਵਿਸ਼ਵ ਵਿਦਿਆਲਾ ਦਾ ਅਧਿਅਕਸ਼ ਸ਼ੀਲ ਭੱਦਰ ਸੀ।

ਇਸ ਵਿੱਦਿਆ ਦੇ ਕੇਂਦਰ ਵਿਚ ਮਹਾਂਯਾਨ ਤੇ ਹੀਨਯਾਨ ਦੇ ਸਿਧਾਂਤਾਂ ਦੀ ਸਿੱਖਿਆ ਦਿੱਤੀ ਜਾਂਦੀ ਸੀ।

ਇਨ੍ਹਾਂ ਤੋਂ ਬਿਨਾਂ ਵੇਦ, ਜੋਤਿਸ਼ ਸ਼ਾਸਤਰ, ਵਿਗਿਆਨ, ਚਿਕਿੱਤਸਾ, ਦਰਸ਼ਨ, ਵਿਆਕਰਣ, ਬ੍ਰਾਹਮਣ, ਤਰਕ ਸ਼ਾਸਤਰ ਤੇ ਗਣਿਤ ਦੀ ਸਿੱਖਿਆ ਵੀ ਦਿੱਤੀ ਸੀ।


प्रश्न. हर्ष के समय नालन्दा की स्थिति क्या थी?

उत्तर: हर्ष के समय में नालन्दा विहार की स्थिति बहुत अच्छी थी अर्थात् नालन्दा विहार भारत में उच्च शिक्षा का महान केन्द्र था।

यह विश्व विद्यालय ऐतिहासिक नगर-राज्य पटना (बिहार) से लगभग आठ मील की दूरी पर बड़गांव के पास स्थित था।

ह्युनसांग ने बड़े गर्व के साथ नालन्दा का वर्णन किया है।

ह्युनसांग स्वयं वहाँ पाँच वर्ष तक रहा और वहीं शिक्षा प्राप्त की।

चीनी यात्री के अनुसार यहाँ दूर-दूर से छात्र शिक्षा के लिए आते थे।

यहां तक कि चीन, तिब्बत, बुखारा, मध्य एशिया और कोरिया आदि से भी छात्र आते थे।

यहाँ दस हजार भिक्षु रहते थे।

इन्हें पढ़ाने के लिए 1510 शिक्षक थे।

इस विश्व विद्यालय के प्रमुख शील भद्र थे।

इस शिक्षा के केन्द्र में महायान तथा हीनयान सिद्धान्तों की शिक्षा दी जाती थी।

इनके अलावा वेद, ज्योतिष, विज्ञान, चिकित्सा, दर्शन, व्याकरण, ब्राह्मण, तर्कशास्त्र और गणित भी पढ़ाया जाता था।


Question. What was the condition of Nalanda at the time of Harsha?

Answer: During the time of Harsh, the condition of Nalanda Vihar was very good, that is, Nalanda Vihar was a great center of higher education in India.

This university was located near Bargaon, about eight miles from the historical city-state of Patna (Bihar).

Hiuen Tsang has described Nalanda with great pride.

Hiuen Tsang himself lived there for five years and received education there.

According to the Chinese traveler, students from far and wide used to come here for education.

Even students came from China, Tibet, Bukhara, Central Asia and Korea etc.

Ten thousand monks lived here.

There were 1510 teachers to teach them.

The head of this university was Sheel Bhadra.

Mahayana and Hinayana principles were taught at the center of this education.

Apart from these, Vedas, astrology, science, medicine, philosophy, grammar, Brahmin, logic and mathematics were also taught.