Educationਅਨੁਵਾਦ (Translation)ਭਾਰਤ ਦਾ ਇਤਿਹਾਸ (History of India)

ਹਰਸ਼ ਦੇ ਰਾਜ ਕਾਲ ਵਿਚ ਸਾਹਿਤ ਤੇ ਸਿੱਖਿਆ


ਪ੍ਰਸ਼ਨ. ਹਰਸ਼ ਦੇ ਰਾਜ ਕਾਲ ਵਿਚ ਸਾਹਿਤ ਤੇ ਸਿੱਖਿਆ ਦੇ ਵਿਕਾਸ ਉੱਤੇ ਸੰਖੇਪ ਜਿਹੀ ਰੌਸ਼ਨੀ ਪਾਓ।

ਉੱਤਰ : ਹਰਸ਼ ਆਪ ਮਹਾਂ ਵਿਦਵਾਨ ਸੀ।

ਉਸਨੇ ‘ਰਤਨਾਵਲੀ’ ‘ਪ੍ਰਿਯਦਰਸ਼ਕਾ’ ਅਤੇ ‘ਨਾਗਾਨੰਦ’ ਨਾਉਂ ਦੇ ਤਿੰਨ ਪ੍ਰਸਿੱਧ ਨਾਟਕਾਂ ਦੀ ਰਚਨਾ ਕੀਤੀ।

ਬੰਸਖੇਰਾ ਦਾ ਲੇਖ ਸਿੱਧ ਕਰਦਾ ਹੈ ਕਿ ਹਰਸ਼ ਦੀ ਲਿਖਾਈ ਬਹੁਤ ਸੁੰਦਰ ਸੀ।

ਬਾਣ ਭੱਟ ਨੇ ਹਰਸ਼ ਦੇ ਗਿਆਨ ਤੇ ਉਸ ਦੀ ਕਾਵਿ ਕਲਾ ਦੀ ਬਹੁਤ ਸ਼ਲਾਘਾ ਕੀਤੀ ਹੈ।

ਜੈਦੇਵ ਕਰਤਾ ‘ਗੀਤ ਗੋਵਿੰਦ’ ਨੇ ਹਰਸ਼ ਦੀ ਮਹਾਕਵੀ ਕਾਲੀਦਾਸ ਨਾਲ ਤੁਲਨਾ ਕੀਤੀ।

ਹਰਸ਼ ਜਿਥੇ ਆਪ ਵਿਦਵਾਨ ਸੀ ਉਥੇ ਉਹ ਵਿਦਵਾਨਾਂ ਦਾ ਵੱਡਾ ਕਦਰਦਾਨ ਵੀ ਸੀ।

ਉਸਦੇ ਦਰਬਾਰ ਵਿੱਚ ਵਿਦਵਾਨਾਂ ਤੇ ਕਵੀਆਂ ਦੀ ਬਹੁਤ ਕਦਰ ਹੁੰਦੀ ਸੀ।

ਉਹ ਖੁੱਲ੍ਹੇ ਦਿਲ ਨਾਲ ਵਿਦਵਾਨਾਂ ਦੀ ਆਰਥਿਕ ਸਹਾਇਤਾ ਕਰਦੇ ਸਨ।

ਉਹ ਆਪਣੇ ਰਾਜ ਦੀ ਆਮਦਨ ਦਾ ਚੌਥਾ ਹਿੱਸਾ ਵਿਦਵਾਨਾਂ ਉੱਤੇ ਖਰਚ ਕਰਦੇ ਸਨ।

ਉਹਨਾਂ ਦੇ ਦਰਬਾਰ ਵਿਚ ਬਹੁਤ ਵਿਦਵਾਨ ਰਹਿੰਦੇ ਸਨ, ਪਰ ਉਹਨਾਂ ਵਿੱਚੋਂ ‘ਬਾਣ ਭੱਟ’ ਬਹੁਤ ਪ੍ਰਸਿੱਧ ਤੇ ਮਹਾਨ ਸੀ।

ਬਾਣ ਭੱਟ ਨੇ ‘ਹਰਸ਼ ਚਰਿਤਰ’ ਨਾਉਂ ਦਾ ਇਤਿਹਾਸਕ ਗ੍ਰੰਥ ਲਿਖਿਆ ਹੈ।

ਇਸ ਗ੍ਰੰਥ ਤੋਂ ਹਰਸ਼ ਤੇ ਉਸ ਦੇ ਬਜ਼ੁਰਗਾਂ ਬਾਰੇ ਬਹੁ-ਮੁਲੇ ਗਿਆਨ ਦੀ ਪ੍ਰਾਪਤੀ ਹੁੰਦੀ ਹੈ।

ਬਾਣ ਭੱਟ ਨੇ ਇਕ ਹੋਰ ਕਾਵਿ ਰਚਨਾ ‘ਕਾਦੰਬਰੀ’ ਵੀ ਲਿਖੀ ਹੈ।

ਹਰਸ਼ ਦੇ ਦਰਬਾਰ ਦੀ ਸ਼ੋਭਾ ਵਿੱਚ ਹੋਰ ਵਾਧਾ ਕਰਨ ਵਾਲਾ ਜੈ ਸੇਨ ਸੀ।

ਉਹ ਯੋਗ ਸ਼ਾਸਤਰ, ਭੂਗੋਲ, ਗਣਿਤ, ਚਿਕਿਤਸਾ, ਵੇਦ, ਜੋਤਿਸ਼ ਦਾ ਮਹਾਂ ਵਿਦਵਾਨ ਸੀ।

ਹਰਸ਼ ਨੇ ਉਸ ਦੀ ਵਿਦਵਤਾ ਤੋਂ ਖੁਸ਼ ਹੋ ਕੇ ਉਸਨੂੰ ਉੜੀਸਾ ਵਿਚ 80 ਪਿੰਡਾਂ ਦਾ ਲਗਾਨ ਇਨਾਮ ਦੇ ਰੂਪ ਵਿਚ ਦੇਣਾ ਚਾਹਿਆ ਸੀ, ਪਰ ਜੈ ਸੇਨ ਨੇ ਇਹ ਇਨਾਮ ਲੈਣ ਤੋਂ ਨਾਂਹ ਕਰ ਦਿੱਤੀ ਸੀ।

ਉਸ ਤੋਂ ਬਿਨਾਂ ਦਿਵਾਕਰ ਤੇ ਭਰਥਰੀ ਹਰੀ ਹਰਸ਼ ਦੇ ਦਰਬਾਰ ਦੇ ਪ੍ਰਸਿੱਧ ਵਿਦਵਾਨ ਸਨ।

ਹਰਸ਼ ਨੇ ਦਿਲ ਖੋਲ੍ਹ ਕੇ ਨਾਲੰਦਾ ਯੂਨੀਵਰਸਿਟੀ ਦੀ ਸਹਾਇਤਾ ਕੀਤੀ ਸੀ।


प्रश्न. हर्ष के शासनकाल में साहित्य एवं शिक्षा के विकास पर संक्षिप्त प्रकाश डालिए।

उत्तर: हर्ष स्वयं एक महान विद्वान थे।

उन्होंने ‘रत्नावली’ ‘प्रियदर्शक’ और ‘नागानंद’ नामक तीन लोकप्रिय नाटकों की रचना की।

बांसखेड़ा के निबंध से सिद्ध होता है कि हर्ष की लिखावट अत्यंत सुन्दर थी।

बाण भट्ट ने हर्ष के ज्ञान और उनकी कविता की बहुत सराहना की है।

जयदेव कर्ता ‘गीत गोविंद’ ने हर्ष की तुलना महान कवि कालिदास से की है।

हर्ष जहां स्वयं विद्वान थे, वहीं महान परोपकारी भी थे।

उनके दरबार में विद्वानों और कवियों को बहुत महत्व दिया जाता था।

उन्होंने उदारतापूर्वक विद्वानों की आर्थिक सहायता की।

वे अपनी राज्य आय का एक चौथाई भाग विद्वानों पर खर्च करते थे।

उनके दरबार में अनेक विद्वान रहते थे, परंतु उनमें ‘बाण भट्ट’ अत्यंत प्रसिद्ध एवं महान थे।

बाण भट्ट ने ‘हर्ष चरित्र’ नामक ऐतिहासिक ग्रंथ लिखा है।

इस ग्रन्थ से हर्ष तथा उसके अग्रजों के विषय में बहुमूल्य ज्ञान प्राप्त होता है।

बाण भट्ट ने एक अन्य काव्य कृति ‘कादम्बरी’ भी लिखी।

हर्ष के दरबार की शोभा में एक और योगदान जय सेन का था।

वे योगशास्त्र, भूगोल, गणित, चिकित्सा, वेद, ज्योतिष के महान विद्वान थे।

हर्ष उसकी विद्वता से प्रसन्न था और उसे उड़ीसा में 80 गाँवों की भूमि पुरस्कार के रूप में देना चाहता था, लेकिन जय सेन ने पुरस्कार लेने से इन्कार कर दिया।

उनके अलावा दिवाकर और भर्तृहरि हरि हर्ष के दरबार के प्रसिद्ध विद्वान थे।

हर्ष ने उदारतापूर्वक नालन्दा विश्वविद्यालय की सहायता की थी।


Question. Throw a brief light on the development of literature and education during the reign of Harsha.

Answer: Harsha himself was a great scholar.

He composed three popular plays named ‘Ratnavali’ ‘Priyadarshak’ and ‘Naganand’.

Banskheda’s essay proves that Harsh’s handwriting was very beautiful.

Bana Bhatta has greatly appreciated Harsha’s knowledge and his poetry.

Jaydev Karta ‘Geet Govind’ has compared Harsh with the great poet Kalidas.

While Harsha himself was a scholar, he was also a great philanthropist.

Scholars and poets were given great importance in his court.

He generously provided financial assistance to scholars.

He used to spend one-fourth of his state income on scholars.

Many scholars lived in his court, but ‘Ban Bhatt’ was very famous and great among them.

Bana Bhatt has written a historical book named ‘Harsh Charitra’.

From this book, valuable knowledge is obtained about Harsh and his ancestors.

Bana Bhatta also wrote another poetic work ‘Kadambari’.

Another contribution to the beauty of Harsha’s court was that of Jai Sen.

He was a great scholar of Yogashastra, Geography, Mathematics, Medicine, Vedas, and Astrology.

Harsha was pleased with his scholarship and wanted to give him land in 80 villages in Orissa as a reward, but Jai Sen refused to accept the reward.

Apart from him, Diwakar and Bhartrihari were famous scholars of the court of Hari Harsha.

Harsha had generously helped Nalanda University.