ਹਰਸ਼ਵਰਧਨ ਦੇ ਰਾਜ ਦੀਆਂ ਪ੍ਰਸ਼ਾਸਨਿਕ ਇਕਾਈਆਂ
ਪ੍ਰਸ਼ਨ. ਹਰਸ਼ਵਰਧਨ ਦੇ ਰਾਜ ਦੀਆਂ ਪ੍ਰਸ਼ਾਸਨਿਕ ਇਕਾਈਆਂ ਤੇ ਉਹਨਾਂ ਦੇ ਕਰਮਚਾਰੀਆਂ ਬਾਰੇ ਦੱਸੋ।
ਉੱਤਰ : ਹਰਸ਼ਵਰਧਨ ਇਕ ਮਹਾਨ ਵਿਜੇਤਾ ਹੀ ਨਹੀਂ ਸੀ ਸਗੋਂ ਇਕ ਕੁਸ਼ਲ ਪ੍ਰਬੰਧਕ ਵੀ ਸੀ।
ਉਹ ਇਕ ਵਿਸ਼ਾਲ ਸਾਮਰਾਜ ਦਾ ਸੁਆਮੀ ਸੀ, ਜਿਸ ਵਿੱਚ ਕੇਂਦਰੀ ਸਰਕਾਰ ਦਾ ਮੁਖੀ ਉਹ ਆਪ ਸੀ, ਪਰ ਉਸ ਦੀ ਸਹਾਇਤਾ ਲਈ ਮੰਤਰੀ ਪਰਿਸ਼ਦ ਹੁੰਦੀ ਸੀ ਜੋ ਹਰ ਤਰ੍ਹਾਂ ਰਾਜੇ ਨੂੰ ਸਲਾਹ ਦਿੰਦੀ ਸੀ।
ਇਹ ਰਾਜੇ ਦੀ ਆਪਣੀ ਮਰਜ਼ੀ ਹੁੰਦੀ ਸੀ ਕਿ ਉਹ ਉਹਨਾਂ ਦੀ ਸਲਾਹ ਸਵੀਕਾਰ ਕਰੇ ਜਾਂ ਨਾ ਕਰੇ।
ਸਾਮਰਾਜ ਨੂੰ ਅੱਗੇ ਭੁਕਤੀਆਂ ਵਿੱਚ ਵੰਡਿਆ ਹੁੰਦਾ ਸੀ।
ਭੁਕਤੀ ਪ੍ਰਾਂਤ ਹੀ ਹੁੰਦੇ ਸਨ।
ਹਰ ਭੁਕਤੀ ਦਾ ਮੁਖੀ ਉਪਰਿਕ ਮਹਾਰਾਜ ਹੁੰਦਾ ਸੀ।
ਆਮ ਤੌਰ ਤੇ ਇਹ ਉਪਰਿਕ ਮਹਾਰਾਜ ਸ਼ਾਹੀ ਵੰਸ਼ ਨਾਲ ਸੰਬੰਧ ਰੱਖਦਾ ਸੀ ਜਾਂ ਰਾਜੇ ਦਾ ਬਹੁਤ ਵਿਸ਼ਵਾਸਮਈ ਪਾਤਰ ਹੁੰਦਾ ਸੀ।
ਭੁਕਤੀ ਵਿੱਚ ਕਈ ਵਿਸ਼ਯ ਹੁੰਦੇ ਸਨ।
ਹਰ ਵਿਸ਼ਯ ਦਾ ਮੁੱਖੀਆ ਵਿਸ਼ਯਪਤੀ ਹੁੰਦਾ ਸੀ, ਜਿਸ ਦੀ ਨਿਯੁੱਕਤੀ ਉਪਰਿਕ ਮਹਾਰਾਜ ਕਰਦਾ ਸੀ।
ਵਿਸ਼ਯ ਅੱਗੇ ਪਿੰਡਾਂ ਵਿੱਚ ਵੰਡੇ ਹੁੰਦੇ ਸਨ।
ਹਰ ਪਿੰਡ ਦਾ ਮੁੱਖੀ ਗ੍ਰਾਮਿਕ ਅਖਵਾਉਂਦਾ ਸੀ।
ਪਿੰਡ ਦਾ ਕੰਮ ਚਲਾਉਣ ਲਈ ਗ੍ਰਾਮਿਕ ਨਾਲ ਪਿੰਡ ਦੇ ਬਜ਼ੁਰਗਾਂ ਦੀ ਇਕ ਸਭਾ ਵੀ ਹੁੰਦੀ ਸੀ।
ਲਗਾਨ ਮੁਕਤ ਪਿੰਡਾਂ ਵਿੱਚ ਪ੍ਰਬੰਧ ਬ੍ਰਾਹਮਣ ਹੱਥ ਹੁੰਦਾ ਸੀ।
ਹਿਊਨਸਾਂਗ ਨੇ ਹਰਸ਼ ਦੇ ਪ੍ਰਬੰਧ ਦੀ ਬਹੁਤ ਪ੍ਰਸ਼ੰਸਾ ਕੀਤੀ ਹੈ।
ਉਸ ਦੇ ਅਨੁਸਾਰ ਸਰਕਾਰ ਲੋਕ ਹਿੱਤਕਾਰੀ ਸੀ।
प्रश्न. हर्ष के राज्य की प्रशासनिक इकाइयों एवं उनके कर्मचारियों की व्याख्या कीजिये।
उत्तर: हर्ष न केवल एक महान विजेता था बल्कि एक कुशल प्रशासक भी था।
वह एक विशाल साम्राज्य का स्वामी था, जिसमें वह केंद्र सरकार का मुखिया था, लेकिन उसकी सहायता के लिए एक मंत्रिपरिषद होती थी जो सभी मामलों में राजा को सलाह देती थी।
यह राजा की इच्छा थी कि वह उनकी सलाह माने या नहीं।
साम्राज्य को भुक्तियों में विभाजित किया गया था।
वहां भुक्ति प्रांत हुआ करते थे।
उपरिक महाराज प्रत्येक भुक्ति के मुखिया थे।
आमतौर पर यह उच्च प्रतिष्ठित व्यक्ति शाही वंश से संबंधित होता था या राजा का बहुत भरोसेमंद व्यक्ति होता था।
भुक्ति में अनेक विषय होते थे।
प्रत्येक विषय का मुखिया विषयपति होता था, जिसे उपरिक महाराज द्वारा नियुक्त किया जाता था।
विषयों को आगे गाँवों में विभाजित होते थे।
प्रत्येक गाँव के मुखिया को ग्रामिक कहा जाता था।
गाँव का काम-काज चलाने के लिए ग्रामिक के साथ-साथ गाँव के बुजुर्गों की भी बैठक होती थी।
लगान-मुक्त गाँवों में प्रशासन ब्राह्मणों के हाथ में था।
ह्युनसांग ने हर्ष की व्यवस्था की भूरि-भूरि प्रशंसा की।
उनके मुताबिक सरकार लोक हितकारी थी।
Question. Explain the administrative units of Harsha’s kingdom and their employees.
Answer: Harsha was not only a great conqueror but also an efficient administrator.
He was the master of a vast empire, in which he was the head of the central government, but he was assisted by a council of ministers who advised the king on all matters.
It was the king’s choice whether to follow their advice or not.
The empire was divided into bhuktis.
There used to be a Bhukti province there.
Uparik Maharaj was the head of each Bhukti.
Usually, this highly respected person belonged to the royal lineage or was a very trusted person of the king.
There were many subjects in Bhukti.
The head of each subject was Vishyapati, who was appointed by Uparik Maharaj.
The subjects were further divided into villages.
The head of each village was called Gramika.
To run the affairs of the village, there was a meeting of the villagers as well as the village elders.
In the revenue-free villages, administration was in the hands of Brahmins.
Hiuen Tsang praised Harsha’s arrangements greatly.
According to him, the government had public welfare.