ਸੰਮੇਲਨ, ਸੱਯਾਦ, ਸਰਹਾਂਦੀ, ਸਰਗਮ ਆਦਿ


ਔਖੇ ਸ਼ਬਦਾਂ ਦੇ ਅਰਥ


ਸਮੁੰਦਰ : ਸਾਗਰ, ਮਹਾਂਨਗਰ, ਜਲ ਦਾ ਬਹੁਤ ਵੱਡਾ, ਵਿਸ਼ਾਲ ਤੇ ਅਮਿਣਵਾਂ ਇਕੱਠ, ਜਲ, ਦੁੱਧ

ਸਮੁੰਦਰ-ਤੱਟ : ਸਮੁੰਦਰੀ ਕਿਨਾਰਾ, ਕੰਢਾ

ਸਮੁੰਦਰ-ਪਾਰ : ਬਹੁਤ ਦੂਰ, ਪਰਦੇਸ, ਵਿਦੇਸ਼

ਸਮੁੰਦਰੀ : ਸਮੁੰਦਰ ਨਾਲ ਸੰਬੰਧਿਤ, ਸਮੁੰਦਰ ਦਾ, ਜਲੀਯ

ਸਮੁੰਦਰੀ-ਜਹਾਜ਼ : ਪਾਣੀ ‘ਚ ਚਲਣ ਵਾਲਾ ਜਹਾਜ਼, ਬੇੜਾ

ਸਮੁੰਦਰੀ-ਫੌਜ : ਨੌ ਸੈਨਾ, ਜਲ ਸੈਨਾ

ਸਮੁਦਾਇ : ਇਕੱਠ, ਜੋੜ, ਸਭਾ, ਭੀੜ, ਸਮਾਜ-ਸੰਸਥਾ

ਸਮੂਹ : ਇਕੱਠ, ਜੋੜ, ਭੀੜ, ਢੇਰ, ਸੰਗ੍ਰਹਿ

ਸਮੂਹਿਕ : ਇਕੱਠੇ ਰੂਪ ‘ਚ, ਇਕੱਤ੍ਰਿਤ, ਸੰਗ੍ਰਹਿਤ

ਸਮੇਟਣਾ : ਇਕੱਠਾ ਕਰਨਾ, ਮੋੜਨਾ, ਸੁੰਬਰਨਾ, ਖਤਮ ਕਰਨਾ

ਸਮੇਤ : ਨਾਲ, ਸਾਥ, ਸੰਗ

ਸੰਮੇਲਨ : ਉਤਸਵ, ਇਕੱਠ, ਸਭਾ, ਬੈਠਕ

ਸਮੋਸਾ : ਇਕ ਨਮਕੀਨ ਤੇ ਪ੍ਰਚਲਿਤ ਮਿਠਾਈ

ਸਮੋਣਾ : ਸਮਾਉਣਾ

ਸੱਯਦ : ਇਕ ਮੁਸਲਿਮ ਬਰਾਦਰੀ, ਆਗੂ, ਮਾਲਕ, ਬਾਦਸ਼ਾਹ

ਸੱਯਾਦ : ਸ਼ਿਕਾਰੀ, ਅਹੇਰੀ, ਜ਼ਾਲਮ

ਸਰ : ਸਿਰ, ਖੋਪੜੀ, ਸਿਰਾ, ਪਰਲਾ ਕੰਢਾ, ਅਖੀਰਲਾ ਹਿੱਸਾ, ਰੰਗ ਦਾ ਪੱਤਾ (ਤਾਸ਼), ਫਤਹਿ ਕਰਨ ਜਾਂ ਜਿੱਤਣ ਦਾ ਭਾਵ

ਸਰਸ : ਰਸ ਸਹਿਤ, ਮਿੱਠਾ, ਸੁਆਦੀ, ਤਾਜ਼ਾ, ਖਿਚਵਾਂ, ਰਸ ਭਿੰਨਾ

ਸਰਸਬਜ਼ : ਜ਼ਰਖੇਜ਼, ਹਰਿਆਵਲਾ, ਸਬਜ਼, ਖਿੜਿਆ, ਪ੍ਰਫੁੱਲਿਤ

ਸਰਸਰਾਹਟ : ਹਵਾ ਦੇ ਚੱਲਣ ਦੀ ਆਵਾਜ਼

ਸਰਸਰੀ : ਜਲਦੀ ‘ਚ, ਉਤਲੀ (ਨਜ਼ਰ) ਆਮ, ਵਕਤੀ, ਫੁਟਕਲ, ਕਦੀ-ਕਦਾਈਂ

ਸਰਸਾ : ਖੁਸ਼, ਭਰਪੂਰ, ਅਨੰਦਿਤ, ਹਰਿਆਣੇ ਦਾ ਇਕ ਸ਼ਹਿਰ, ਪੰਜਾਬ ਪ੍ਰਾਂਤ ਦਾ ਇਕ ਦਰਿਆ

ਸਰਸਾਮ : ਦਿਮਾਗ ਦੀ ਇਕ ਬਿਮਾਰੀ, ਦਿਮਾਗੀ-ਬੁਖਾਰ

ਸਰਸ਼ਾਰ : ਨਸ਼ੇ ‘ਚ ਮਸਤ, ਮਖਮੂਰ, ਡੁਬਿਆ ਹੋਇਆ, ਲੀਨ

ਸਰਹੱਦ : ਸੀਮਾ, ਹੱਦ, ਕਿਸੇ ਮੁਲਕ ਦੀ ਸੀਮਾ-ਰੇਖਾ, ਬਾਰਡਰ

ਸਰਹੱਦੀ : ਮੁਲਕ ਦੀ ਸੀਮਾ ਨਾਲ ਲਗਦਾ, ਸਰਹੱਦ ਨਾਲ ਸੰਬੰਧਿਤ

ਸਰਹਾਣਾ : ਸਰ੍ਹਾਣਾ, ਤਕੀਆ, ਢੋਹ

ਸਰਹਾਂਦੀ : ਸਰ੍ਹਾਣੇ ਵਲ, ਬਿਸਤਰੇ ਦੇ ਉਤਲੇ ਪਾਸੇ

ਸਰਕ : ਸਰਕਣ ਦਾ ਭਾਵ, ਖਿਸਕਣਾ, ਪਰੇ ਹੋਣਾ

ਸਰਕਸ : ਸਿਖਾਏ ਜਾਨਵਰਾਂ ਅਤੇ ਬੰਦਿਆਂ ਦੇ ਕਰਤਬਾਂ ਦਾ ਦਿਖਾਲਾ, ਅਖਾੜਾ

ਸਰਕਸ਼ : ਸਿਰ ਫੇਰਨ ਵਾਲਾ, ਬਾਗ਼ੀ, ਮੁਖਾਲਫ਼, ਵਿਦ੍ਰੋਹੀ

ਸਰਕੰਡਾ : ਇਕ ਘਾਹ

ਸਰਕਣਾ : ਖਿਸਕਣਾ, ਰਿੜ੍ਹਣਾ, ਜੁਲਕਣਾ, ਸੁਲਕਣਾ, ਹੌਲੀ-ਹੌਲੀ ਚਲਣਾ

ਸਰਕਰਦਾ : ਪ੍ਰਮੁੱਖ, ਪ੍ਰਸਿੱਧ, ਪ੍ਰਧਾਨ, ਮੁਖੀਆ

ਸਰਕੜਾ : ਸਰਕੰਡਾ

ਸਰਕਾਰ : ਹਕੂਮਤ, ਰਾਜ-ਪ੍ਰਬੰਧ, ਹਾਕਮ

ਸਰਕਾਰੀ : ਸਰਕਾਰ ਨਾਲ ਸੰਬੰਧਿਤ, ਦਫ਼ਤਰੀ, ਰਾਜਸੀ

ਸਰਗਨਾ : ਦੁਸ਼ਟਮੰਡਲੀ ਦਾ ਪ੍ਰਧਾਨ, ਰਾਖਸ਼, ਗਰੋਹ ਦਾ ਮੁਖੀ, ਨੇਤਾ

ਸਰਗਮ : ਘੇਰ, ਘੇਰਾ, ਸੰਗੀਤਕ ਸੁਰਾਂ ਦਾ ਕੱਠ, ਸੰਗੀਤ ਦੀਆਂ ਸੱਤ ਸੁਰਾਂ ਦੀ ਨਾਮਮਾਲਾ, ਸਾ, ਰੇ, ਗਾ, ਮਾ, ਪਾ, ਧਾ, ਨੀ, ਸਾ